ਜੈਸਮੀਨ ਸੈਂਡਲਸ ਦੀ ਮਾਂ ਨੂੰ ਕਿਓਂ ਨਹੀਂ ਪਸੰਦ ਗੈਰੀ ਸੰਧੂ?
Published : Sep 11, 2018, 6:26 pm IST
Updated : Sep 11, 2018, 6:26 pm IST
SHARE ARTICLE
Jasmine Sandlas with her mother
Jasmine Sandlas with her mother

ਜੈਸਮੀਨ ਸੈਂਡਲਸ ਦੀ ਲਵ ਲਾਈਫ ਨੂੰ ਲੈਕੇ ਉਹ ਹਮੇਸ਼ਾ ਤੋਂ ਹੀ ਬੇਬਾਕ ਹੋ ਕੇ ਗੱਲ ਕਰਦੀ ਆਈ ਹੈ। ਜੈਸਮੀਨ ਸੈਂਡਲਸ ਨੇ ਗੈਰੀ ਸੰਧੂ ਨਾਲ ਆਪਣੇ ਪਿਆਰ....

ਜੈਸਮੀਨ ਸੈਂਡਲਸ ਦੀ ਲਵ ਲਾਈਫ ਨੂੰ ਲੈਕੇ ਉਹ ਹਮੇਸ਼ਾ ਤੋਂ ਹੀ ਬੇਬਾਕ ਹੋ ਕੇ ਗੱਲ ਕਰਦੀ ਆਈ ਹੈ। ਜੈਸਮੀਨ ਸੈਂਡਲਸ ਨੇ ਗੈਰੀ ਸੰਧੂ ਨਾਲ ਆਪਣੇ ਪਿਆਰ ਬਾਰੇ ਵੀ ਕਦੇ ਨਹੀਂ ਲਕੋਇਆ। ਉਸਦੇ ਬਹੁਤੇ ਗਾਣਿਆਂ 'ਚ ਗੈਰੀ ਸੰਧੂ ਹਨ ਜਾਂ ਘੱਟੋ-ਘੱਟ ਉਸ ਦਾ ਨਾਂ ਤਾਂ ਹੈ ਹੀ। ਹਾਲਾਂਕਿ, ਉਸ ਦੀ ਹਾਲ ਹੀ ਵਿਚ ਪਾਈ ਗਈ ਪੋਸਟ ਸਾਨੂੰ ਸੋਚਾਂ 'ਚ ਪਾ ਰਹੀ ਹੈ ਕਿ  ਇਨ੍ਹਾਂ ਦੋਹਾਂ ਦੇ ਰਿਸ਼ਤੇ 'ਚ ਕੁਝ ਨਾ ਕੁਝ ਗੜਬੜ ਤਾਂ ਜ਼ਰੂਰ ਹੈ। 

ਸੁਨੰਦਾ ਸ਼ਰਮਾ ਦਾ ਗੀਤ 'ਮੇਰੀ ਮੱਮੀ ਨੂੰ ਪਸੰਦ ਨਹੀਓਂ ਤੂੰ' ਇਹ ਗੀਤ ਸਾਰੀਆਂ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਹੈ ਪਰ ਗਲਾਬੀ ਕਵੀਨ ਦੀ ਸੋਸ਼ਲ ਮੀਡਿਆ ਸਟੋਰੀ ਦੇਖ ਕੇ ਲੱਗ ਰਿਹਾ ਹੈ ਕਿ ਜਿੱਦਾਂ ਇਹ ਕਹਾਣੀ ਉਨ੍ਹਾਂ ਦੀ ਹੀ ਹੈ। ਇਸ ਵੀਡੀਓ 'ਚ ਜੈਸਮੀਨ ਦੀ ਮਮੀ ਨੇ ਸਿੱਧਾ ਸਿੱਧਾ ਗੈਰੀ ਸੰਧੂ ਨੂੰ ਆਪਣੀ ਲਾਡਲੀ ਧੀ ਲਈ ਸਿਰੇ ਤੋਂ ਨਕਾਰ ਕਰ ਦਿੱਤਾ ਹੈ ।

ਇੱਕ ਪਾਸੇ ਜਿੱਥੇ ਵੀਡੀਓ 'ਚ ਜੈਸਮੀਨ ਨੇ ਦਾਅਵਾ ਕੀਤਾ ਕਿ ਉਹ ਤੇ ਗੈਰੀ ਤਾਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤਾਂ ਉਨ੍ਹਾਂ ਦੀ ਮੰਮੀ ਨੇ ਤਾਂ ਜੈਸਮੀਨ ਤੋਂ ਪਿਆਰ ਦਾ ਮਤਲਬ ਹੀ ਪੁੱਛ ਛੱਡਿਆ। ਨਾਲ ਹੀ ਗੈਰੀ ਸੰਧੂ ਨੂੰ ਜੈਸਮੀਨ ਨਾਲ ਕੋਈ ਪਿਆਰ ਨਾ ਹੋਣ ਦੀ ਗੱਲ ਵੀ ਆਖ ਦਿੱਤੀ। ਪਰ ਇਸ ਸਭਤੋਂ ਬਾਅਦ ਵੀ ਜੈਸਮੀਨ ਤੇ ਗੈਰੀ ਮਿਲੇ ਤੇ ਜੈਸਮੀਨ ਨੇ ਗੈਰੀ ਨੂੰ ਇਕ ਮੌਕਾ ਵੀ ਦੇ ਦਿੱਤਾ।  ਖੈਰ ਜੋ ਵੀ ਕਹੀਏ ਹੈ ਤਾਂ ਮਾਂ ਦੀ ਇਹ ਫਿਕਰ ਹੀ ਅਤੇ ਜਾਇਜ਼ ਹੈ ਤੇ ਇਨ੍ਹਾਂ ਦੋਹਾਂ ਦਾ ਪਿਆਰ ਵੀ ਜਾਇਜ਼ ਹੈ। ਤੇ ਇਹ ਪਿਆਰ ਹੀ ਤਾਂ ਹੈ ਕਿ ਜੈਸਮੀਨ ਨੇ ਗੈਰੀ ਨੂੰ ਇੱਕ ਹੋਰ ਮੌਕਾ ਦੇ ਦਿੱਤਾ ਹੈ।

ਦਸ ਦਈਏ ਕਿ ਹੱਲੇ ਗੈਰੀ ਨੇ ਮੱਮੀ ਵਾਲੇ ਵੀਡੀਓ ਬਾਰੇ ਕੁਝ ਨਹੀਂ ਕਿਹਾ ਹੈ।  ਪਰ ਇਨ੍ਹਾਂ ਦੋਹਾਂ ਨੂੰ ਚਾਹੁਣ ਵਾਲਿਆਂ ਲਈ, ਜੋ ਇਨ੍ਹਾਂ ਨੂੰ ਹਮੇਸ਼ਾ ਕੱਠੇ ਦੇਖਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਹ 'ਮੰਮੀ' ਟਵਿਸਟ ਸ਼ਾਇਦ ਚੰਗਾ ਨਾ ਲੱਗੇ। ਪਰ ਜ਼ਰਾ ਸੋਚੋ ਇਹ ਵੀ ਤਾਂ ਹੋ ਸਕਦਾ ਹੈ ਕਿ ਮੰਮੀ ਦੀ ਇਸ ਚੇਤਾਵਨੀ ਤੇ ਜੈਸਮੀਨ ਦੇ ਆਖਰੀ ਚਾਂਸ ਤੋਂ ਬਾਅਦ ਸੰਧੂ ਸਾਹਿਬ ਤੇ ਗੁਲਾਬੋ ਕਵੀਨ ਦਾ ਰਿਸ਼ਤਾ ਤੇ ਦੋਹਾਂ ਵਿਚਲਾ ਪਿਆਰ ਹੋਰ ਵੀ ਪੱਕਾ ਹੋ ਜਾਏ।

ਸੋ ਉਮੀਦ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਇਸ ਜੋਡੀ ਵੱਲੋਂ ਹੋਰ ਵੀ ਕਈ ਸੁਪਰ ਹਿੱਟ ਗੀਤ ਸੁਣੀਏ।  ਬਹਿਰਹਾਲ ਗੈਰੀ ਦੀ ਨਵੇਂ ਗਾਣੇ ਦੀ 'ਟੁੱਟਿਆ ਗਰੂਰ' ਦੀ ਆਡੀਓ ਰਿਲੀਜ਼ ਹੋ ਚੁੱਕੀ ਹੈ ਜਿਸਨੂੰ ਸਾਰੇ ਬਹੁਤ ਪਿਆਰ ਦੇ ਰਹੇ ਹਨ। . ਤੇ ਜੈਸਮੀਨ ਦੇ ਪੱਟ ਲੈ ਗਿਆ ਗਾਣੇ ਦੀ ਵੀ ਉਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement