
ਸੋਸ਼ਲ ਮੀਡੀਆ ਤੇ ਸਾਡੇ ਇੰਡਸਟਰੀ ਦੇ ਸਿਤਾਰੇ, ਇਨ੍ਹਾਂ ਦੋਵਾਂ ਵਿਚ ਇਕ ਖ਼ਾਸ ਰਿਸ਼ਤਾ ਹੈ ..ਤਾਂਹੀ ਤਾਂ ਅੱਜ ਕਲ ਹਰ ਇੰਡਸਟਰੀ ....
ਸੋਸ਼ਲ ਮੀਡੀਆ ਤੇ ਸਾਡੇ ਇੰਡਸਟਰੀ ਦੇ ਸਿਤਾਰੇ, ਇਨ੍ਹਾਂ ਦੋਵਾਂ ਵਿਚ ਇਕ ਖ਼ਾਸ ਰਿਸ਼ਤਾ ਹੈ ..ਤਾਂਹੀ ਤਾਂ ਅੱਜ ਕਲ ਹਰ ਇੰਡਸਟਰੀ ਦੇ ਸਿਤਾਰੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਫੇਰ ਚਾਹੇ ਉਹ ਪਾਲੀਵੁੱਡ ਇੰਡਸਟਰੀ ਹੋਵੇ ਜਾਂ ਬਾਲੀਵੁਡ। ਤੇ ਇਹ ਜ਼ਰੂਰੀ ਵੀ ਹੈ ਕਿਓਂਕਿ ਇਸੇ ਤਰੀਕੇ ਨਾਲ ਇਨ੍ਹਾਂ ਦਾ ਆਪਣੇ ਪ੍ਰਸ਼ੰਸਕਾਂ ਨਾਲ ਪਿਆਰ ਵੀ ਬਣਿਆ ਰਹਿੰਦਾ ਹੈ ਤੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹੋਏ ਇਹ ਸਿਤਾਰੇ ਆਪਣੇ ਦਰਸ਼ਕਾਂ ਨੂੰ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਅਪਡੇਟ ਵੀ ਕਰਦੇ ਰਹਿੰਦੇ ਹਨ। ਹੋਰ ਤੇ ਹੋਰ ਦਰਸ਼ਕ ਵੀ ਇਨ੍ਹਾਂ ਸਿਤਾਰਿਆਂ ਨਾਲ ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਜ਼ਰੀਏ ਜੁੜੇ ਹੀ ਰਹਿੰਦੇ ਹਨ।
Jasmine on Scooty
ਹੁਣ ਤੁਹਾਨੂੰ ਦੱਸਦੇ ਹਾਂ ਕਿ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਜਿਨ੍ਹਾਂ ਦਾ ਹਾਲਹਿਂ 'ਚ ਰਿਲੀਜ਼ ਹੋਇਆ ਗੀਤ 'ਸਿੱਪ-ਸਿੱਪ' ਦਰਸ਼ਕਾਂ ਦਾ ਖ਼ਾਸਾ ਪਿਆਰ ਬਟੋਰ ਰਿਹਾ ਹੈ ਉਹ ਹੁਣ ਇਕ ਵੀਡੀਓ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਆਪਣੇ ਪਲ-ਪਲ ਦੀਆਂ ਖਬਰਾਂ ਉਹ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ… ਤੇ ਹੁਣ ਵੀ ਜੈਸਮੀਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜੋ ਕਿ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ।
Garry Jasmine
ਪਾਲੀਵੁੱਡ ਇੰਡਸਟਰੀ ਦੀ ਜਿੱਥੇ ਗੱਲ ਹੁੰਦੀ ਹੈ ਤਾਂ ਉੱਥੇ ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਦਾ ਨਾਂਅ ਜ਼ਰੂਰ ਆਉਂਦਾ ਹੈ। ਗੌਰਤਲਬ ਹੈ ਕਿ ਜੈਸਮੀਨ ਨੇ ਇੱਕਦਮ ਹੀ ਸਨੈਪਚੈਟ ਚਲਾਉਣੀ ਬੰਦ ਕਰ ਦਿੱਤੀ ਸੀ। ਇਸ ਨਾਲ ਹੀ ਉਸ ਨੇ ਬਾਕੀ ਸੋਸ਼ਲ ਮੀਡੀਆ ਅਕਾਉਂਟਸ ‘ਤੇ ਵੀ 15 ਮਈ ਤੋਂ ਬਾਅਦ ਕੁਝ ਵੀ ਅਪਲੋਡ ਨਹੀਂ ਕੀਤਾ ਸੀ। ਸਿੱਪ-ਸਿੱਪ ਗੀਤ ਜੋ ਕਿ ਗੈਰੀ ਸੰਧੂ ਦੁਆਰਾ ਲਿਖਿਆ ਗਿਆ ਹੈ। ਇਸ ਗੀਤ ਨੂੰ ਭਰਵਾਂ ਹੁੰਘਾਰਾ ਮਿਲਣ ਤੋਂ ਬਾਅਦ ਜੈਸਮੀਨ ਨੇ ਫਿਰ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ। ਗੁਲਾਬੀ ਕੁਈਨ ਤਾਂ ਆਏ ਦਿਨ ਹੀ ਕਾਂਟ੍ਰੋਵਰਸੀ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ ਬਸ ਫੇਰ ਕੀ ਸੀ, ਇਸ ਵੀਡੀਓ ‘ਚ ਕਾਂਟ੍ਰੋਵਰਸੀ ਨੂੰ ਲੈ ਕੇ ਜੈਸਮੀਨ ਨੇ ਕੁਝ ਖੁਲਾਸੇ ਕੀਤੇ ਹਨ।
Jasmine Garry
ਉਸ ਦਾ ਕਹਿਣਾ ਹੈ ਕਿ ਕਾਂਟ੍ਰੋਵਰਸੀ ਮੇਰੇ ਯਾਰ ਕਰਦੇ ਨੇ ਤੇ ਬਦਨਾਮ ਮੈਂ ਹੋ ਜਾਂਦੀ ਹਾਂ। ਜਾਣਕਾਰੀ ਮੁਤਾਬਿਕ ਜਦੋਂ ਵੀ ਜੈਸਮੀਨ ਨੇ ਜਿਹੜਾ ਵੀ ਗੀਤ ਗਾਇਆ ਹੈ ਉਹ ਸੁਪਰਹਿੱਟ ਹੀ ਹੋਇਆ ਹੈ। ਜੈਸਮੀਨ ਆਪਣੀ ਵਿਲੱਖਣ ਸ਼ਖਸੀਅਤ ਲਈ ਜਾਣੀ ਜਾਂਦੀ ਹੈ ਅਤੇ ਉਨ੍ਹਾਂ ਦੀ ਮਜ਼ਬੂਤ ਆਵਾਜ਼ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ।
Jasmine Amrit
ਦਸ ਦਈਏ ਕਿ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋਇਆ ਸੀ। ਜਿਸ ਵੀਡੀਓ ‘ਚ ਜੈਸਮੀਨ ਸੈਂਡਲਾਸ, ਗੈਰੀ ਸੰਧੂ ਨੂੰ ਕਹਿੰਦੀ ਹੈ ਕਿ ‘ਆਈ ਲਵ ਯੂ’ ਅਤੇ ਗੈਰੀ ਵੀ ਵਾਪਸ ਕਹਿੰਦੇ ਹਨ ਕਿ ‘ਆਈ ਲਵ ਯੂ ਟੂ’। ਇਸ ਦੇ ਨਾਲ ਹੀ ਜੈਸਮੀਨ ਗੈਰੀ ਸੰਧੂ ਨੂੰ ਪੁੱਛਦੀ ਹੈ ਕਿ ਉਹ ਉਸਨੂੰ ਕਿੰਨਾ ਪਿਆਰ ਕਰਦੇ ਹਨ, ਉਹ ਪੁੱਛਦਾ ਹੈ ਕਿ ਉਹ ਉਸ ਨੂੰ ਕਿੰਨੇ ਕਿੱਲੋ ਪਿਆਰ ਕਰਦੇ ਹਨ, ਫੇਰ ਉਹ ਕਹਿੰਦੀ ਹੈ ਕਿ 10 ਰੁਪਏ ਕਿੱਲੋ ਜਾਂ 20 ਰੁਪਏ ਕਿੱਲੋ ਤਾਂ ਉਸ ਤੋਂ ਬਾਅਦ ਗੈਰੀ ਸੰਧੂ ਜੈਸਮੀਨ ਨੂੰ ਜਾਵਬ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਉਹ ਉਸ ਨੂੰ 350 ਰੁਪਏ ਕਿੱਲੋ ਪਿਆਰ ਕਰਦੇ ਹਨ।
Jasmine
ਜੈਸਮੀਨ ਨੇ ਪਿਛਲੇ ਸਾਲ ਸਾਨੂੰ ਲੱਡੂ, ਬੰਬ ਜੱਟ, ਪੰਜਾਬੀ ਮੁਟਿਆਰਾਂ, ਵਚਾਰੀ, ਪਾਰਟੀ ਗੈਰ ਰੁਕਣ, ਇੱਲੀਗਲ ਵੈਪਨ ਵਰਗੇ ਕਈ ਹਿੱਟ ਗੀਤ ਦਿੱਤੇ। ਇਸ ਸਾਲ ਲਈ ਵੀ, ਜੈਸਮੀਨ ਦੀਆਂ ਵੱਡੀਆਂ ਯੋਜਨਾਵਾਂ ਹਨ। ਜਿਵੇਂ ਕਿ ਜੈਸਮੀਨ ਸੋਸ਼ਲ ਮੀਡੀਆ ਤੇ ਐਲਾਨ ਕਰ ਚੁੱਕੀ ਹੈ, ‘ਡਾਇਮੰਡ ਅਤੇ ਗੁਲਾਬੀ ਤੋਂ ਬਾਅਦ ਇਸ ਸਾਲ ਜੈਸਮੀਨ ਆਪਣਾ ਤੀਜਾ ਸਟੂਡਿਓ ਐਲਬਮ ਰਿਲੀਜ਼ ਕਰਨ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਉਹ ਜਲਦੀ ਹੀ ਆਪਣੇ ਇੱਕ ਸਿੰਗਲ ਟਰੈਕ ਵਿੱਚ ਵੀ ਵੇਖੀ ਜਾਵੇਗੀ।