ਜੈਸਮੀਨ ਸੈਂਡਲਸ ਨੇ ਲਾਈਵ ਸ਼ੋਅ 'ਚ  ਲੀਕ ਕੀਤਾ ਨਵਾਂ ਗੀਤ 'ਪੱਟ ਲੈਅ ਗਿਆ' !
Published : Aug 4, 2018, 4:53 pm IST
Updated : Aug 4, 2018, 4:53 pm IST
SHARE ARTICLE
Jasmine in Melbourne
Jasmine in Melbourne

ਇਕ ਕਲਾਕਾਰ ਤੇ ਉਸਦੇ ਫ਼ੈਨ, ਇਨ੍ਹਾਂ ਦੋਵਾਂ ਵਿਚ ਇਕ ਖ਼ਾਸ ਰਿਸ਼ਤਾ ਹੈ। ਇੰਨਾ ਖ਼ਾਸ ਕਿ ਕਲਾਕਾਰ ਜਦੋਂ ਇਨ੍ਹਾਂ ਨਾਲ ਹੁੰਦਾ ਹੈ ਤਾਂ ਇਨ੍ਹਾਂ ਦੇ ਪਿਆਰ 'ਚ .....

ਇਕ ਕਲਾਕਾਰ ਤੇ ਉਸਦੇ ਫ਼ੈਨ, ਇਨ੍ਹਾਂ ਦੋਵਾਂ ਵਿਚ ਇਕ ਖ਼ਾਸ ਰਿਸ਼ਤਾ ਹੈ। ਇੰਨਾ ਖ਼ਾਸ ਕਿ ਕਲਾਕਾਰ ਜਦੋਂ ਇਨ੍ਹਾਂ ਨਾਲ ਹੁੰਦਾ ਹੈ ਤਾਂ ਇਨ੍ਹਾਂ ਦੇ ਪਿਆਰ 'ਚ ਵਹਿ ਕੇ ਆਪਣੇ ਆਉਣ ਵਾਲੇ ਗੀਤ ਇਨ੍ਹਾਂ ਸਾਹਮਣੇ ਲੀਕ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਦਸ ਦਈਏ ਕਿ ਨੂੰ ਵੀ ਜੈਸਮੀਨ ਸੈਂਡਲਸ ਨੇ ਵੀ ਇਸੇ ਪਿਆਰ 'ਚ ਆਕੇ ਆਪਣਾ ਨਵਾਂ ਗੀਤ 'ਪੱਟ ਲੈ ਗਿਆ' ਲੀਕ ਕਰ ਦਿੱਤਾ ਹੈ। ਤੇ ਇਸ ਗੀਤ ਨੂੰ ਵੀ ਹਮੇਸ਼ਾਂ ਦੀ ਤਰਾਂ ਜੈਸਮੀਨ ਇਕ ਵੱਖਰੇ ਤਰੀਕੇ ਨਾਲ ਬਣਾ ਰਹੀ ਹੈ। 

Jasmine SandlasJasmine Sandlas

ਹਾਲ ਹੀ ‘ਚ ਗਾਇਕਾ ਜੈਸਮੀਨ ਸੈਂਡਲਸ ਨੇ ਸੋਸ਼ਲ ਮੀਡੀਆ ‘ਤੇ ਆਪਣੇ ਨਵੇਂ ਆਉਣ ਵਾਲੇ ਗੀਤ ‘ਪੱਟ ਲੈ ਗਿਆ’ ਦੇ ਕੁਝ ਸ਼ੂਟਿੰਗ ਸੀਨ ਸ਼ੇਅਰ ਕੀਤੇ ਹਨ। ਉਨ੍ਹਾਂ ਤਸਵੀਰਾਂ ਵਿੱਚ ਉਹ ਸਕੂਲ ਦੀ ਬੱਚੀ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੀ ਸੀ ਕਿਓਂਕਿ ਹਜੇ ਤਾਂ ਓਹਨੇ ਅੱਲੜਪੁਣੇ 'ਚ ਪੈਰ ਰੱਖਿਆ ਹੈ। ਇਹ ਅਸੀਂ ਨਹੀਂ ਆਪਣੇ ਗੀਤ ‘ਪੱਟ ਲੈ ਗਿਆ’ ਵਿਚ ਇਹ ਉਨ੍ਹਾਂ ਨੇ ਖ਼ੁਦ ਦੱਸਿਆ ਹੈ। 

Jasmine Jasmine

ਜੈਸਮੀਨ ਸੈਂਡਲਾਸ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਆਪਣੀ ਬੇਹੱਦ ਬੁਲੰਦ ਆਵਾਜ਼ ਕਰ ਕੇ ਮਸ਼ਹੂਰ ਹੈ। ਪਰ ਇਸ ਆਉਣ ਵਾਲੇ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਪਹਿਲਾ ਗੀਤ ਹੋਏਗਾ ਜੈਸਮੀਨ ਦੇ ਆਪਣੇ ਰਿਕਾਰਡ ਲੇਬਲ ਹੇਠਾਂ। 

ਪਾਲੀਵੁੱਡ ਇੰਡਸਟਰੀ ਦੀ ਗੁਲਾਬੀ ਕੁਈਨ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਹ ਆਪਣੇ ਗਾਣੇ ‘ਸਿੱਪ-ਸਿੱਪ’ ਦੇ ਰਿਲੀਜ਼ ਤੋਂ ਬਾਅਦ ਸੋਸ਼ਲ ਸਾਈਟਸ ‘ਤੇ ਦੁਬਾਰਾ ਛਾਅ ਗਈ ਹੈ, ਹਾਲਾਂਕਿ ਉਸਤੋਂ ਪਹਿਲਾਂ ਜੈਸਮੀਨ ਨੇ ਸੋਸ਼ਲ ਮੀਡੀਆ ਤੇ ਆਪਣੀ ਮੌਜੂਦਗੀ ਥੋੜੀ ਘਟਾ ਦਿਤੀ ਸੀ। ਪਰ ਕਦੋਂ ਤੱਕ, ਫੈਨਜ਼ ਦਾ ਪਿਆਰ ਇਨ੍ਹਾਂ ਸਿਤਾਰਿਆਂ ਨੂੰ ਉਨ੍ਹਾਂ ਕੋਲ ਲੈਹੀ ਆਉਂਦਾ ਹੈ। ਇਸ ਲਈ ਹੁਣ ਉਹ ਵਾਪਸ ਸੋਸ਼ਲ ਮੀਡੀਆ ‘ਤੇ ਸਟੋਰੀਆਂ, ਵੀਡੀਓਜ਼ ਅਤੇ ਪੋਸਟਾਂ ਸ਼ੇਅਰ ਕਰਨ ਲੱਗ ਗਈ ਹੈ ਅਤੇ ਫੈਨਜ਼ ਨੂੰ ਆਪਣੇ ਪਲ-ਪਲ ਦੀਆਂ ਖਬਰਾਂ ਸ਼ੇਅਰ ਕਰਦੀ ਰਹਿੰਦੀ ਹੈ।

JasmineJasmine

ਬੜੇ ਹੀ ਵੱਖਰੇ ਸਵੈਗ ਵਿੱਚ ਰਹਿਣ ਵਾਲੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦੇ ਗੀਤਾਂ ਨੂੰ ਹਰ ਕੋਈ ਬਹੁਤ ਪਸੰਦ ਕਰਦਾ ਹੈ। ਜੇਕਰ ਗੱਲ ਕੀਤੀ ਜਾਏ ਉਸਦੇ ਸੋਸ਼ਲ ਮੀਡੀਆ ਦੀ ਤਾਂ ਉਨ੍ਹਾਂ ਦੇ ਨਵੇਂ ਗੀਤ  ‘ਪੱਟ ਲੈ ਗਿਆ’ ਜਿਸਨੂੰ ਉਨ੍ਹਾਂ ਨੇ ਆਪਣੇ ਲਾਈਵ ਸ਼ੋਅ ਦੌਰਾਨ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਕਰ ਦਿੱਤਾ, ਉਸਨੂੰ ਸ੍ਰੋਤਿਆਂ ਦਾ ਖ਼ਾਸਾ ਪਿਆਰ ਮਿਲ ਰਿਹਾ ਹੈ। ਤੇ ਇਸ ਵੀਡੀਓ ਤੋਂ ਬਾਅਦ ਹਰ ਕੋਈ ਇਸ ਗਾਣੇ ਦੀ ਹੋਰ ਵੀ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗ ਪਿਆ ਹੈ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement