ਸ਼ੇਫਾਲੀ ਨੇ ਖੋਲ੍ਹੀ ਆਸਿਮ ਤੇ ਹਿਮਾਂਸ਼ੀ ਦੇ ਪਿਆਰ ਦੀ ਪੋਲ, ਕਿਹਾ...
Published : Dec 11, 2019, 3:48 pm IST
Updated : Dec 11, 2019, 3:48 pm IST
SHARE ARTICLE
Shefali jariwala reveals why she would kiss and hug asim riaz
Shefali jariwala reveals why she would kiss and hug asim riaz

ਆਸਿਮ ਰਿਆਜ਼ ਦੇ ਵਰਤਾਅ ਤੋਂ ਸ਼ੇਫਾਲੀ ਥੋੜ੍ਹੀ ਅਪਸੈੱਟ...

ਨਵੀਂ ਦਿੱਲੀ: 'ਬਿੱਗ ਬੌਸ 13' ਤੋਂ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਬਾਹਰ ਜਾ ਚੁੱਕੀ ਹੈ ਤੇ ਉਸ ਦੇ ਬਾਹਰ ਜਾਣ  ਜਾਣ ਤੋਂ ਬਾਅਦ ਸ਼ੇਫਾਲੀ ਜ਼ਰੀਵਾਲਾ ਤੇ ਆਸਿਮ ਰਿਆਜ਼ ਦੀ ਦੋਸਤੀ 'ਚ ਤ੍ਰੇੜ ਆ ਰਹੀ ਹੈ। ਆਸਿਮ ਰਿਆਜ਼ ਦੇ ਵਰਤਾਅ ਤੋਂ ਸ਼ੇਫਾਲੀ ਥੋੜ੍ਹੀ ਅਪਸੈੱਟ ਹੈ ਅਤੇ ਇਸ ਗੱਲ ਦਾ ਜ਼ਿਕਰ ਉਸ ਨੇ ਮੰਗਲਵਾਰ ਦੇ ਐਪੀਸੋਡ 'ਚ ਹਿੰਦੁਸਤਾਨ ਭਾਊ ਨਾਲ ਕੀਤਾ।

PhotoPhoto ਹਿੰਦੁਸਤਾਨੀ ਭਾਊ ਨਾਲ ਗੱਲਬਾਤ ਕਰਦਿਆਂ ਸ਼ੇਫਾਲੀ ਨੇ ਕਿਹਾ, ''ਮੈਂ ਆਸਿਸ ਰਿਆਜ਼ ਤੋਂ ਬਹੁਤ ਅਪਸੈੱਟ ਹਾਂ। ਉਸ ਦਾ ਵਰਤਾਅ ਬਦਲ ਗਿਆ ਹੈ, ਹਿਮਾਂਸ਼ੀ ਖੁਰਾਨਾ ਦੇ ਘਰੋਂ ਜਾਂਦੇ ਹੀ ਉਹ ਠੀਕ ਤਰ੍ਹਾਂ ਰਿਐਕਸ਼ਨ ਵੀ ਨਹੀਂ ਦੇ ਰਿਹਾ। ਜਦੋਂ ਤੱਕ ਹਿਮਾਂਸ਼ੀ ਖੁਰਾਨਾ ਸੀ ਉਦੋਂ ਤਕ ਉਹ ਠੀਕ ਸੀ।''

ਸ਼ੇਫਾਲੀ ਜ਼ਰੀਵਾਲਾ ਨੇ ਅੱਗੇ ਨੇ ਕਿਹਾ, ''ਸ਼ਾਇਦ ਉਸ ਨੂੰ ਅਜਿਹਾ ਲੱਗ ਰਿਹਾ ਹੈ ਕਿ ਮੇਰੇ ਕਾਰਨ ਹੀ ਹਿਮਾਂਸ਼ੀ ਖੁਰਾਨਾ ਬਿੱਗ ਬੌਸ ਦੇ ਘਰ ਤੋਂ ਬਾਹਰ ਗਈ ਹੈ। ਮੈਨੂੰ ਉਸ ਦਾ ਬਦਲਿਆ ਰੁਖ ਚੰਗਾ ਨਹੀਂ ਲੱਗ ਰਿਹਾ। ਇਸ ਲਈ ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਘਰੋਂ ਬਾਹਰ ਜਾਂਦਿਆਂ ਹੀ ਹਿਮਾਂਸ਼ੀ ਵਿਆਹ ਕਰ ਲਵੇਗੀ।''

PhotoPhoto ਸ਼ੇਫਾਲੀ ਕਹਿੰਦੀ ਹੈ, ''ਮੈਂ ਜਾਣ-ਬੁੱਝ ਕੇ ਉਸ ਨੂੰ ਗਲੇ ਲਗਾਉਂਦੀ ਸੀ, ਕਿੱਸ ਕਰਦੀ ਸੀ ਤਾਂ ਜੋ ਲੋਕਾਂ ਨੂੰ ਇਹ ਸਭ ਕੁਝ ਨਾਰਮਲ ਲੱਗੇ ਕਿ ਅਸੀਂ ਤਿੰਨੋਂ ਚੰਗੇ ਦੋਸਤ ਹਾਂ। ਮੈਨੂੰ ਕੋਈ ਸ਼ੌਕ ਨਹੀਂ ਹੈ ਉਸ ਨੂੰ ਕਿੱਸ ਕਰਨ ਦਾ ਤੇ ਗਲੇ ਲਗਾਉਣ ਦਾ, ਮੈਂ ਹਿਮਾਂਸ਼ੀ ਕਾਰਨ ਅਜਿਹਾ ਕਰਦੀ ਸੀ ਤਾਂ ਜੋ ਉਸ ਨੂੰ ਵੀ ਨਾਰਮਲ ਲੱਗੇ ਤੇ ਅਸੀਂ ਤਿੰਨੋਂ ਦੋਸਤ ਹੀ ਲੱਗੀਏ।

ਹਿਮਾਂਸ਼ੀ ਨੇ ਘਰੋਂ ਨਿਕਲਦੇ ਸਮੇਂ ਮੈਨੂੰ ਕਿਹਾ ਸੀ ਕਿ ਆਸਿਮ ਦਾ ਖਿਆਲ ਰੱਖਣਾ ਕਿਉਂਕਿ ਉਹ ਉਸ ਨੂੰ ਪਿਆਰ ਕਰਦੀ ਹੈ। ਇਸ ਲਈ ਆਸਿਮ ਦੇ ਕੋਲ ਵਾਰ-ਵਾਰ ਜਾ ਰਹੀ ਹਾਂ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement