
ਹਿਮਾਂਸੀ ਖੁਰਾਨਾ ਨੇ ਆਪਣੀ ਟੀਮ ਨਾਲ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਦਾ ਨੇਕ ਕਾਰਜ ਕੀਤਾ।
ਜਲੰਧਰ: ਪੰਜਾਬ ਵਿਚ ਜਿੱਥੇ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਕੀਤੀ ਜਾ ਰਹੀ ਹੈ। ਦਰਅਸਲ ਮਸ਼ਹੂਰ ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਨਾ ਵੱਲੋਂ ਆਪਣੀ ਟੀਮ ਤੇ ਖਾਲਸਾ ਏਡ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੀ। ਜਿੱਥੇ ਹਿਮਾਂਸੀ ਖੁਰਾਨਾ ਨੇ ਆਪਣੀ ਟੀਮ ਨਾਲ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਦਾ ਨੇਕ ਕਾਰਜ ਕੀਤਾ।
ਜ਼ਿਕਰਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਵੱਲੋਂ ਪਸੰਦ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਹਿਮਾਂਸ਼ੀ ਖੁਰਾਨਾ ਨੇ ਮੀਡੀਆ ਨੂੰ ਫਟਕਾਰ ਲਾਉਂਦੇ ਹੋਏ ਲਿਖਿਆ, ''ਮੀਡੀਆ ਸਿਰਫ ਆਪਣੇ ਯੂਟਿਊਬ ਚੈਨਲ ਦੇ ਵਿਊਜ਼ ਲਈ ਆਉਂਦੀ ਹੈ ਨਾ ਕਿ ਕਿਸੇ ਦੀ ਮਦਦ ਲਈ,,ਇੰਨਾਂ ਹੀ ਨਹੀਂ ਹਿਮਾਂਸ਼ੀ ਖੁਰਾਨਾਂ ਵੱਲੋ ਸਰਕਾਰ ਨੂੰ ਵੀ ਲਾਹਨਤਾਂ ਪਾਈਆ ਗਈਆ।
ਦੱਸਣਯੋਗ ਹੈ ਕਿ ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਤਕ ਰਸਦ ਪਹੁੰਚਾਅ ਰਹੀ ਹਿਮਾਂਸ਼ੀ ਨੇ ਜਦੋਂ ਇਕ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਹਾਲਾਤਾਂ ਨੂੰ ਜਾਣਨ ਦੀ ਕੋਸ਼ਿਸ਼ ਵੀ ਕੀਤੀ।ਇੰਨਾਂ ਹੀ ਨਹੀਂ ਹਿਮਾਂਸ਼ੀ ਖੁਰਾਨਾਂ ਹੈਰਾਨ ਤਾਂ ਉਸ ਸਮੇਂ ਹੋਈ ਜਦੋਂ ਉਸਨੂੰ ਹੜ੍ਹ ਪੀੜਤ ਲੋਕਾਂ ਨੇ ਆਪਣੀ ਚੜ੍ਹਦੀ ਕਲਾਂ ਦਾ ਸਬੂਤ ਦਿੰਦੇ ਹੋਏ ਚਾਹ ਪੀਲਾਉਣ ਦੀ ਗੱਲ ਆਖੀ।
ਦੱਸ ਦੇਈਏ ਇੰਟਰਨੈਸ਼ਨਲ ਐੱਨ. ਜੀ. ਓ. ਖਾਲਸਾ ਏਡ ਵੱਲੋਂ ਪੰਜਾਬ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਡੇਢ ਲੱਖ ਪੌਂਡ ਦਾ ਐਲਾਨ ਕੀਤਾ ਗਿਆ ਹੈ, ਸਾਰੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਸਾਰੇ ਪੰਜਾਬ ਦੇ ਯੂਨਿਟਾਂ ਨੂੰ ਲੋੜਵੰਦਾਂ ਲਈ ਡਟ ਜਾਣ ਦੇ ਹੁਕਮ ਦਿੱਤੇ ਹਨ।ਜਿਸ ਕਾਰਨ ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਸਿੱਖ ਦਰਿਆਦਿਲੀ ਨੂੰ ਸਲੂਟ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।