
ਸੋਸ਼ਲ ਮੀਡੀਆ ਦੇ ਮੁੱਖ ਮੰਤਰੀ ਵਲੋਂ ਦੋਵਾਂ ਮਾਡਲਾਂ ਨੂੰ ਨਾ ਲੜਣ ਦੀ ਸਲਾਹ
ਚੰਡੀਗੜ੍ਹ : ਪਿੱਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਪੰਜਾਬੀ ਇੰਡਸਟਰੀ ਨਾਲ ਜੁੜੀਆ ਦੋ ਮਾਡਲ ਕਾਫ਼ੀ ਚਰਚਾ ‘ਚ ਹਨ, ਜਿਨ੍ਹਾਂ ਜਿੱਥੇ ਆਪਸ ‘ਚ ਬਿਆਨਬਾਜ਼ੀ ਦੀਆਂ ਸਾਰੀਆਂ ਹੱਦਾਂ ਪਾਰ ਲਈਆਂ ਹਨ ਉੱਥੇ ਹੀ ਕਿੱਤੇ ਨਾ ਕਿੱਤੇ ਪੰਜਾਬੀ ਇੰਡਸਟਰੀ ਦਾ ਕੱਚਾ ਚਿੱਠਾ ਵੀ ਖੋਲ ਕੇ ਰੱਖ ਦਿੱਤਾ ਹੈ। ਬਿਤੇ ਦਿਨ ਹਿਮਾਂਸ਼ੀ ਖੁਰਾਣਾ ਨੇ ਲਾਈਵ ਹੋ ਕੇ ਇਕ ਸੋਸ਼ਲ ਮੀਡੀਆ ਪੇਜ਼ ਤੇ ਮਾਡਲ ਸ਼ਹਿਨਾਜ਼ ਗਿੱਲ ਖਿਲਾਫ਼ ਵੱਡੀਆਂ ਟਿੱਪਣੀਆਂ ਕੀਤੀਆਂ ਤੇ ਨਾਲ ਹੀ ਹਿਮਾਂਸ਼ੀ ਨੇ ਕਿਹਾ ਕਿ ਜੇਕਰ ਪੰਜਾਬੀ ਇੰਡਸਟਰੀ ਦਾ ਸੱਚ ਸਾਹਮਣੇ ਆ ਗਿਆ ਤਾਂ ਕਈ ਲੋਕ ਬਰਬਾਦ ਹੋ ਜਾਣਗੇ।
Himanshi Khurana
ਹੁਣ ਇਸ ਗੱਲ ਦਾ ਇਸ਼ਾਰਾ ਕਿਸ ਪਾਸੇ ਹੈ ਇਹ ਫ਼ਿਲਮ ਇੰਡਸਟਰੀ ਬਾਰੇ ਜਾਣਦੇ ਲੋਕ ਬਾਖੁਬੀ ਸਮਝ ਗਏ ਹੋਣਗੇ। ਬਿਤੇ ਕੁੱਝ ਦਿਨਾਂ ‘ਚ ਕੀ ਕੁਝ ਵਾਪਰਿਆਂ ਇਨਾਂ ਦੋਵਾਂ ‘ਚ ਪਹਿਲਾਂ ਉਹ ਸੁਣੋ। ਹੁਣ ਇਸ ਭੱਖੇ ਹੋਏ ਮੁੱਦੇ ਤੇ ਗਾਇਕ ਸ਼ੈਰੀ ਮਾਨ ਦੀ ਵੀ ਇੱਕ ਕਲਿਪ ਵਾਇਰਲ ਹੋ ਰਹੀ ਹੈ ਜਿਸ ‘ਚ ਸ਼ੈਰੀ ਮੁੱਦੇ ‘ਤੇ ਚੁੱਟਕੀ ਲੈਂਦਿਆਂ ਆਪਣੇ ਦੋਸਤ ਨੂੰ ਆਖ ਰਹੇ ਨੇ ਮੁੱਦਾ ਕਾਫ਼ੀ ਭਖਿਆ ਹੈ ਤੇ ਤੂੰ ਸੋਚ ਸਮਝ ਕੇ ਬਾਹਰ ਨਿਕਲੀ ਹੋਰ ਕੀ ਕੁਝ ਕਿਹਾ ਹੈ ਸ਼ੈਰੀ ਨੇ ਉਹ ਵੀ ਸੁਣੋ। ਇਸ ਤੋਂ ਇਲਾਵਾ ਹਾਲ ਈ ‘ਚ ਸੋਸ਼ਲ ਮੀਡੀਆ ‘ਤੇ ਛਾਏ ਮੁੱਖ ਮੰਤਰੀ ਨੇ ਵੀ ਇਨ੍ਹਾਂ ਦੋਵਾਂ ਮਾਡਲਾਂ ਨੂੰ ਸੋਸ਼ਲ ਮੀਡੀਆ’ਤੇ ਨਾ ਲੜਣ ਦੀ ਨਸੀਹਤ ਦਿੱਤੀ ਹੈ।
Shehnaz Kaur Gill
ਹਿਮਾਂਸ਼ੀ ‘ਤੇ ਸ਼ਹਿਨਾਜ਼ ਵਲੋਂ ਜਿਹੜੀਆਂ ਗੱਲਾਂ ਲਾਇਵ ਹੋ ਕੇ ਕਹੀਆਂ ਗਈਆਂ ਨੇ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ‘ਆਮ ਹੁੰਦੀਆਂ ਜਾਪ ਰਹੀਆਂ ਹਨ। ਤੇ ਜੇਕਰ ਅਜਿਹਾ ਸੱਚ ‘ਚ ਹੋ ਰਿਹਾ ਹੈ ਤਾਂ ਲੋਕਾਂ ਨੂੰ ਐਨਟਰਟੇਨ ਕਰਨ ਵਾਲੀ ਇੰਡਸਟਰੀ ਕਿਧਰ ਨੂੰ ਜਾ ਰਹੀ ਹੈ ਇਹ ਫ਼ਿਕਰ ‘ਚ ਪਾਉਣ ਵਾਲਾ ਹੈ। ਸੋਸ਼ਲ ਮੀਡੀਆ ਦੀ ਇਸ ਲੜਾਈ ਨੂੰ ਹੁੰਗਾਰਾ ਦੇਣ ‘ਚ ਮੀਡੀਆ ਨੇ ਵੀ ਪੂਰੀ ਭੂਮਿਕਾ ਨਿਭਾਈ ਹੈ।
Sharry Maan
ਹੁਣ ਪੰਜਾਬੀ ਇੰਡਸਟਰੀ ‘ਚ ਛਿੜਿਆ ਇਹ ਵਿਵਾਦ ਹੋਰ ਕੀ ਕੁੱਝ ਉਜਾਗਰ ਕਰੇਗਾ ਇਹ ਤਾਂ ਸਮਾਂ ਹੀ ਦੱਸੇਗਾ। ਹਾਲਾਂਕਿ ਇਸ ਨੂੰ ਪਬਲੀਸਿਟੀ ਲੈਣ ਦਾ ਵੀ ਇੱਕ ਢੰਗ ਕਿਹਾ ਜਾ ਸਕਦਾ ਹੈ ਜਿਸ ਦਾ ਲਾਹਾ ਇਸ ਇੰਡਸਟਰੀ ‘ਚ ਕੰਮ ਕਰਦੇ ਲੋਕ ਹੁਣ ਜ਼ਿਆਦਾ ਲੈਣ ਲੱਗੇ ਹਨ।