
ਇਸ ਤੋਂ ਪਹਿਲਾਂ ਤਰਸੇਮ ਜੱਸੜ ਪਿਛਲੇ ਮਹੀਨੇ ਹੀ ਦਰਸ਼ਕਾਂ ਲਈ ‘ਲਾਈਫ’ ਗੀਤ ਲੈ ਕੇ ਆਏ ਸੀ
ਜਲੰਧਰ: ਤਰਸੇਮ ਜੱਸੜ ਹੁਣ ਤਕ ਬਹੁਤ ਸਾਰੇ ਗਾਣੇ ਅਤੇ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਹਨ। ਹਾਲ ਹੀ ਵਿਚ ਉਹਨਾਂ ਨੇ ਇਕ ਹੋਰ ਗੀਤ 'ਆਈਜ਼ ਆਨ ਯੂ' ਲੈ ਕੇ ਆ ਰਹੇ ਹਨ ਜੋ ਕਿ ਕੱਲ੍ਹ ਯਾਨੀ 13 ਅਗਸਤ ਨੂੰ ਰਿਲੀਜ਼ ਹੋਵੇਗਾ। ਤਰਸੇਮ ਜੱਸੜ ਪੰਜਾਬੀ ਇੰਡਸਟਰੀ ਦਾ ਅਜਿਹਾ ਨਾਮ ਜਿੰਨ੍ਹਾਂ ਨੇ ਫ਼ਿਲਮਾਂ ਤੋਂ ਲੈ ਕੇ ਗਾਣਿਆਂ ਤੱਕ ਹਰ ਪਾਸੇ ਸਰਦਾਰੀ ਕਾਇਮ ਕੀਤੀ ਹੈ। ਤਰਸੇਮ ਜੱਸੜ ਨੇ ਪੰਜਾਬੀ ਇੰਡਸਟਰੀ ਨੂੰ ਸਰਦਾਰ ਮੁਹੰਮਦ, ਰੱਬ ਦਾ ਰੇਡੀਓ, ਅਤੇ ਰੱਬ ਦਾ ਰੇਡੀਓ ਦੋ ਵਰਗੀਆਂ ਖੂਬਸੂਰਤ ਫ਼ਿਲਮਾਂ ਦਿੱਤੀਆਂ ਹਨ।
Tarsem Jassar
ਇਸ ਗੀਤ ਨੂੰ ਲਿਖਿਆ ਅਤੇ ਗਾਇਆ ਤਰਸੇਮ ਜੱਸੜ ਨੇ ਹੀ ਹੈ ਅਤੇ ਸੰਗੀਤ ਵੈਸਟਰਨ ਪੇਂਡੂਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਗਗਨ ਹਰਨਵ ਵੱਲੋਂ ਵੀਡੀਓ ਬਣਾਇਆ ਗਿਆ ਹੈ। ਤਰਸੇਮ ਜੱਸੜ ਦੇ ਇਸ ਗੀਤ ਦੇ ਨਾਮ ਤੋਂ ਜਾਪਦਾ ਹੈ ਕਿ ਉਹਨਾਂ ਦਾ ਇਹ ਗੀਤ ਰੋਮਾਂਟਿਕ ਗੀਤ ਹੋਣ ਵਾਲਾ ਹੈ। ਦੱਸ ਦਈਏ ਇਹ ਗੀਤ 13 ਅਗਸਤ ਨੂੰ ਰਿਲੀਜ਼ ਹੋਣ ਵਾਲਾ ਹੈ।
Eyes on You
ਇਸ ਤੋਂ ਪਹਿਲਾਂ ਤਰਸੇਮ ਜੱਸੜ ਪਿਛਲੇ ਮਹੀਨੇ ਹੀ ਦਰਸ਼ਕਾਂ ਲਈ ‘ਲਾਈਫ’ ਗੀਤ ਲੈ ਕੇ ਆਏ ਸੀ ਜਿਹੜਾ ਕਿ ਬਹੁਤ ਹੀ ਸ਼ਾਨਦਾਰ ਹੈ ਅਤੇ ਉਸ ਨੂੰ ਵੀ ਚੰਗਾ ਹੁੰਗਾਰਾ ਮਿਲਿਆ ਹੈ। ਹਮੇਸ਼ਾ ਆਪਣੇ ਗੀਤਾਂ ‘ਚ ਪੱਗ ਅਤੇ ਸਰਦਾਰੀ ਦੀ ਗੱਲ ਕਰਨ ਵਾਲੇ ਤਰਸੇਮ ਜੱਸੜ ਦੇਖਣਾ ਹੋਵੇਗਾ ਇਸ ਵਾਰ ਆਪਣੇ ਫੈਨਸ ਲਈ ਕੀ ਲੈ ਕੇ ਹਾਜ਼ਿਰ ਹੁੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।