
ਤਰਸੇਮ ਜੱਸੜ ਨੇ ਆਪਣੇ ਫ਼ੇਸਬੁਕ ਪੇਜ਼ 'ਤੇ ਨਵਾਂ ਗੀਤ ਜਾਰੀ ਕਰਨ ਬਾਰੇ ਇਕ ਪੋਸਟ ਸਾਂਝੀ ਕੀਤੀ ਸੀ
ਚੰਡੀਗੜ੍ਹ : ਪੰਜਾਬੀ ਗੀਤਾਂ ਅਤੇ ਜ਼ਬਰਦਸਤ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਉਣ ਵਾਲੇ ਤਰਸੇਮ ਜੱਸੜ ਇਨ੍ਹੀਂ ਦਿਨੀਂ ਆਪਣਾ ਨਵਾਂ ਗੀਤ 'ਲਾਈਫ਼' ਲੈ ਕੇ ਆ ਰਹੇ ਹਨ। ਇਸ ਗੀਤ ਨੂੰ ਤਰਸੇਮ ਜੱਸੜ ਨੇ ਹੀ ਲਿਖਿਆ ਹੈ। ਗੀਤ ਨੂੰ ਮਿਊਜ਼ਿਕ ਵੈਸਟਰਨ ਪੇਂਡੂ ਵੱਲੋਂ ਦਿੱਤਾ ਗਿਆ ਹੈ। ਵੀਡੀਓਗ੍ਰਾਫ਼ੀ ਗਗਨ ਹਰਨਵ ਨੇ ਕੀਤੀ ਹੈ। ਇਹ ਗੀਤ 4 ਜੁਲਾਈ 2019 ਨੂੰ ਰਿਲੀਜ਼ ਹੋਵੇਗਾ।
Tarsem Jassar new song 'Life'
ਬੀਤੇ ਦਿਨੀਂ ਤਰਸੇਮ ਜੱਸੜ ਨੇ ਆਪਣੇ ਫ਼ੇਸਬੁਕ ਪੇਜ਼ 'ਤੇ ਨਵਾਂ ਗੀਤ ਜਾਰੀ ਕਰਨ ਬਾਰੇ ਇਕ ਪੋਸਟ ਸਾਂਝੀ ਕੀਤੀ ਸੀ। ਇਸ ਪੋਸਟ 'ਚ ਉਨ੍ਹਾਂ ਨੇ ਆਪਣੇ ਗੀਤ ਦੀਆਂ ਕੁਝ ਸਤਰਾਂ ਵੀ ਲਿਖੀਆਂ ਸਨ, ਜੋ ਇੰਝ ਹਨ :-
ਕਿਤੇ ਦਾਰੂ ਏ ਹਰਾਮ ਕਿਤੇ ਵਾਈਨ ਦੇ ਚੜ੍ਹਾਵੇ,
ਕੋਈ ਧੂੰਏਂ ਵਿਚੋਂ ਲੱਭੇ ਕੋਈ ਨੱਚ ਕੇ ਮਨਾਵੇ....
ਇਨ੍ਹਾਂ ਗੀਤਾਂ ਦੇ ਬੋਲਾਂ ਰਾਹੀਂ ਸਪਸ਼ਟ ਹੁੰਦਾ ਹੈ ਕਿ ਉਹ ਸਮਾਜ 'ਚ ਫ਼ੈਲੀਆਂ ਬੁਰਾਈਆਂ ਬਾਰੇ ਆਵਾਜ਼ ਚੁੱਕ ਰਹੇ ਹਨ।
Tarsem Jassar
ਜ਼ਿਕਰਯੋਗ ਹੈ ਕਿ ਤਰਸੇਮ ਜੱਸੜ ਨੇ ਪਹਿਲਾਂ ਗੀਤ 'ਵੇਹਲੀ ਜਨਤਾ' ਸਾਲ 2012 ਵਿਚ ਲਿਖਿਆ ਸੀ, ਜੋ ਕੁਲਵੀਰ ਝਿੰਜਰ ਨੇ ਗਾਇਆ ਸੀ। ਗੀਤ ਬਹੁਤ ਹੀ ਸੁਪਰਹਿੱਟ ਹੋਇਆ ਸੀ। ਜੱਸੜ ਨੇ ਆਪਣਾ ਪਹਿਲਾ ਗੀਤ 2014 'ਚ ਕੱਢਿਆ ਸੀ। ਜੱਸੜ ਦੀ ਪਹਿਲੀ ਫ਼ਿਲਮ 'ਰੱਬ ਦਾ ਰੇਡੀਓ' 2017 ਵਿਚ ਰਿਲੀਜ਼ ਹੋਈ, ਜਿਸ ਨੇ ਪੰਜਾਬੀ ਸਿਨੇਮਾ ਤੇ ਜੱਸੜ ਦੇ ਫ਼ੈਨਜ ਦੇ ਦਿਲਾਂ ਤੇ ਵੱਖਰੀ ਛਾਪ ਛੱਡੀ।
Tarsem Jassar
ਇਸ ਤੋਂ ਇਲਾਵਾ ਉਹ ਸਰਦਾਰ ਮੁਹੰਮਦ, ਦਾਨਾ ਪਾਣੀ, ਅਫ਼ਸਰ, ਓ ਅ ੲ, ਰੱਬ ਦੇ ਰੇਡੀਓ-2 ਜਿਹੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।