
ਇਸ ਫਿਲਮ ਵਿਚ ਯੋਗਰਾਜ ਸਿੰਘ ਦਾ ਨਾਮ ਸਰਪੰਚ ਮੋਘਾ ਸਿੰਘ, ਰੁਪਿੰਦਰ ਰੂਪੀ ਦਾ ਨਾਮ ਛਿੰਦੋ ਸਰਪੰਚਣੀ ਹੈ।
ਜਲੰਧਰ: ਜਿਵੇਂ ਜਿਵੇਂ ਦੂਰਬੀਨ ਫ਼ਿਲਮ ਦੀ ਰਿਲੀਜ਼ ਤਾਰੀਖ ਨੇੜੇ ਆ ਰਹੀ ਹੈ ਫ਼ਿਲਮ ਦੀ ਟੀਮ ਦਰਸ਼ਕਾਂ ਨੂੰ ਅਪਣੇ ਨਾਲ ਜੋੜੇ ਰੱਖਣ ਲਈ ਨਵੇਂ ਨਵੇਂ ਪੋਸਟਰ ਪੇਸ਼ ਕਰ ਰਹੇ ਹਨ। ਫ਼ਿਲਮ ਦੀ ਮੁੱਖ ਅਦਾਕਾਰਾ ਵਾਮੀਕਾ ਗੱਬੀ ਨੇ ਵੀ ਫ਼ਿਲਮ ਦਾ ਪੋਸਟਰ ਅਪਣੇ ਸੋਸ਼ਲ ਮੀਡੀਆ ਦੇ ਅਕਾਉਂਟ ਇੰਸਟਾਗ੍ਰਾਮ ਅਪਲੋਡ ਕੀਤਾ ਹੈ। ਇਸ ਪੋਸਟਰ ਵਿਚ ਨਿੰਜਾ ਤੇ ਵਾਮੀਕਾ ਦੀ ਤਸਵੀਰ ਨਜ਼ਰ ਆ ਰਹੀ ਹੈ।
ਫ਼ਿਲਮ ਵਿਚ ਨਿੰਜਾ ਦਾ ਨਾਮ ਸ਼ਿੰਦਾ ਹੈ ਤੇ ਵਾਮੀਕਾ ਦਾ ਨਾਮ ਨੂਰ ਹੈ। ਪੰਜਾਬ ਅਤੇ ਪੰਜਾਬੀਅਤ ਨੂੰ ਮਾਂ ਬੋਲੀ ਸਿਨੇਮਾਂ ਦੁਆਰਾ ਹੋਰ ਪ੍ਰਫੁਲੱਤ ਕਰਨ ਵਿਚ ਜੁਟੀਆਂ ਅਜਿਹੀਆਂ ਹੀ ਹਸਤੀਆਂ ਵਿਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੇ ਹਨ ਸੁਖਰਾਜ਼ ਰੰਧਾਵਾ, ਜੁਗਰਾਜ਼ ਗਿੱਲ , ਯਾਦਵਿੰਦਰ ਵਿਰਕ , ਜੋ ਆਪਣੇ ਮਾਂ ਬੋਲੀ ਸਿਨੇਮਾਂ ਦੇ ਕੱਦ ਨੂੰ ਹੋਰ ਉੱਚਾ ਕਰਨ ਲਈ ਪੰਜਾਬੀ ਫ਼ਿਲਮ 'ਦੂਰਬੀਨ' ਦਾ ਨਿਰਮਾਣ ਕਰ ਰਹੇ ਹਨ। ਫਿਲਮ ਵਿਚ ਯੋਗਰਾਜ ਸਿੰਘ ਇਕ ਖਾਸ ਕਿਰਦਾਰ ਵਿਚ ਨਜ਼ਰ ਆਉਣਗੇ। ਉਹ ਪੰਜਾਬੀ ਫਿਲਮ ਇੰਡਸਟਰੀ ਦੇ ਲਿਵਿੰਗ ਲੈਡਜ਼ ਹਨ।
Yograj Singh and Rupinder Rupi
ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਦੂਰਬੀਨ ਫਿਲਮ ਵਿਚ ਨਿਭਾਇਆ ਕਿਰਦਾਰ ਬਿਹਤਰੀਨ ਕਿਰਦਾਰਾ ਵਿਚੋਂ ਇਕ ਹੋਵੇਗਾ। ਇਸ ਫਿਲਮ ਵਿਚ ਰੁਪਿੰਦਰ ਰੂਪੀ ਦਾ ਵੀ ਖਾਸ ਕਿਰਦਾਰ ਹੈ। ਇਸ ਫਿਲਮ ਤੋਂ ਪਹਿਲਾਂ ਉਹ ਸੁਰਖੀ ਬਿੰਦੀ ਫਿਲਮ ਵਿਚ ਕੰਮ ਕਰ ਚੁੱਕੇ ਹਨ। ਕਈਆਂ ਦਾ ਕਹਿਣਾ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੀ ਇਹ ਖੁਸ਼ਕਿਸਮਤੀ ਹੈ ਕਿ ਉਹ ਇਸ ਦਾ ਹਿੱਸਾ ਹਨ। ਇਸ ਫਿਲਮ ਵਿਚ ਯੋਗਰਾਜ ਸਿੰਘ ਦਾ ਨਾਮ ਸਰਪੰਚ ਮੋਘਾ ਸਿੰਘ, ਰੁਪਿੰਦਰ ਰੂਪੀ ਦਾ ਨਾਮ ਛਿੰਦੋ ਸਰਪੰਚਣੀ ਹੈ।