ਪੰਜਾਬੀ ਰੁਤਬੇ ਨੂੰ ਅਹਿਮੀਅਤ ਦਿੰਦੀ ਫ਼ਿਲਮ 'ਦੂਰਬੀਨ' ਦਾ ਨਵਾਂ ਪੋਸਟਰ ਰਿਲੀਜ਼  
Published : Sep 11, 2019, 12:22 pm IST
Updated : Sep 11, 2019, 3:02 pm IST
SHARE ARTICLE
Punjabi Movie Doorbeen
Punjabi Movie Doorbeen

ਇਸ ਪੋਸਟਰ ਵਿਚ ਨਿੰਜਾ ਤੇ ਵਾਮੀਕਾ ਦੀ ਤਸਵੀਰ ਨਜ਼ਰ ਆ ਰਹੀ ਹੈ।

ਜਲੰਧਰ: ਜਿਵੇਂ ਜਿਵੇਂ ਦੂਰਬੀਨ ਫ਼ਿਲਮ ਦੀ ਰਿਲੀਜ਼ ਦੀ ਤਾਰੀਖ ਨੇੜੇ ਆ ਰਹੀ ਹੈ ਫ਼ਿਲਮ ਦੀ ਟੀਮ ਦਰਸ਼ਕਾਂ ਨੂੰ ਅਪਣੇ ਨਾਲ ਜੋੜੇ ਰੱਖਣ ਲਈ ਨਵੇਂ ਨਵੇਂ ਪੋਸਟਰ ਪੇਸ਼ ਕਰ ਰਹੇ ਹਨ। ਫ਼ਿਲਮ ਦੀ ਮੁੱਖ ਅਦਾਕਾਰਾ ਵਾਮੀਕਾ ਗੱਬੀ ਨੇ ਵੀ ਫ਼ਿਲਮ ਦਾ ਪੋਸਟਰ ਅਪਣੇ ਸੋਸ਼ਲ ਮੀਡੀਆ ਦੇ ਅਕਾਉਂਟ ਇੰਸਟਾਗ੍ਰਾਮ ਅਪਲੋਡ ਕੀਤਾ ਹੈ। ਇਸ ਪੋਸਟਰ ਵਿਚ ਨਿੰਜਾ ਤੇ ਵਾਮੀਕਾ ਦੀ ਤਸਵੀਰ ਨਜ਼ਰ ਆ ਰਹੀ ਹੈ। ਫ਼ਿਲਮ ਵਿਚ ਨਿੰਜਾ ਦਾ ਨਾਮ ਸ਼ਿੰਦਾ ਹੈ ਤੇ ਵਾਮੀਕਾ ਦਾ ਨਾਮ ਨੂਰ ਹੈ।

Doorbeen Doorbeen

ਨਿੰਜਾ ਨੌਜਵਾਨ ਗੱਭਰੂ ਦਿਖਾਈ ਦੇ ਰਿਹਾ ਹੈ ਤੇ ਵਾਮੀਕਾ ਗੱਬੀ ਨੂਰ ਦੇ ਰੂਪ ਵਿਚ ਅਪਣੀ ਸੁੰਦਰਤਾ ਅਤੇ ਮਾਸੂਮੀਅਤ ਨਾਲ ਸਭ ਦਾ ਦਿਲ ਜਿੱਤ ਰਹੀ ਹੈ। ਨਿਰਦੇਸ਼ਕ ਇਸ਼ਾਨ ਚੋਪੜਾ ਦੁਆਰਾ ਬਣਾਈ ਜਾ ਰਹੀ ਫ਼ਿਲਮ ਦੂਰਬੀਨ 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦਸ ਦਈਏ ਕਿ ਇਸ ਫ਼ਿਲਮ ਵਿਚ ਨਿੰਜਾ ਤੇ ਵਾਮੀਕਾ ਗੱਬੀ ਤੋਂ ਇਲਾਵਾ ਦੋ ਹੋਰ ਕਲਾਕਾਰ ਮੁੱਖ ਕਿਰਦਾਰ ਨਿਭਾ ਰਹੇ ਹਨ ਜਿਹਨਾਂ ਦਾ ਨਾਮ ਜੱਸ ਬਾਜਵਾ ਅਤੇ ਜੈਸਮੀਨ ਬਾਜਵਾ ਹੈ। ਇਸ ਪੋਸਟਰ ਵਿਚ ਜੱਸ ਬਾਜਵਾ ਦਾ ਨਾਮ ਰਣਜੀਤ ਸਿੰਘ ਅਤੇ ਜੈਸਮੀਨ ਬਾਜਵਾ ਦਾ ਨਾਮ ਸੋਹਣੀ ਦੇ ਰੂਪ ਵਿਚ ਦਰਸਾਇਆ ਗਿਆ ਹੈ। 

Doorbeen Doorbeen

ਪੰਜਾਬ ਅਤੇ ਪੰਜਾਬੀਅਤ ਨੂੰ ਮਾਂ ਬੋਲੀ ਸਿਨੇਮਾਂ ਦੁਆਰਾ ਹੋਰ ਪ੍ਰਫੁਲੱਤ ਕਰਨ ਵਿਚ ਜੁਟੀਆਂ ਅਜਿਹੀਆਂ ਹੀ ਹਸਤੀਆਂ ਵਿਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੇ ਹਨ ਸੁਖਰਾਜ਼ ਰੰਧਾਵਾ, ਜੁਗਰਾਜ਼ ਗਿੱਲ , ਯਾਦਵਿੰਦਰ ਵਿਰਕ , ਜੋ ਆਪਣੇ ਮਾਂ ਬੋਲੀ ਸਿਨੇਮਾਂ ਦੇ ਕੱਦ ਨੂੰ ਹੋਰ ਉੱਚਾ ਕਰਨ ਲਈ ਪੰਜਾਬੀ ਫ਼ਿਲਮ 'ਦੂਰਬੀਨ' ਦਾ ਨਿਰਮਾਣ ਕਰ ਰਹੇ ਹਨ।

 

 
 
 
 
 
 
 
 
 
 
 
 
 

Noor and Shinda in #Doorbeen on 27th September.

A post shared by Wamiqa Gabbi (@wamiqagabbi) on

 

ਮਨ ਨੂੰ ਛੂਹ ਲੈਣ ਵਾਲੀ ਕਹਾਣੀ , ਭਾਵਪੂਰਨ ਜਜਬਾਂਤਾਂ ਅਧੀਨ ਬਣਾਈ ਜਾ ਰਹੀ ਇਹ ਫਿਲਮ ਪੰਜਾਬੀਅਤ ਦੀ ਪੂਰਨ ਤਰਜਮਾਨੀ ਕਰੇਗੀ, ਜਿਸ ਵਿਚ ਲੀਡ ਭੂਮਿਕਾਵਾਂ ਨਿੰਜ਼ਾ, ਵਾਮਿਕਾ ਗੱਬੀ, ਜਸ ਬਾਜਵਾ, ਨਵਾਂ ਚਿਹਰਾ ਜੈਸਮੀਨ ਬਾਜਵਾ ਆਦਿ ਨਿਭਾ ਰਹੇ ਹਨ, ਜਿੰਨਾਂ ਨਾਲ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿਚ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਰਬੀ ਸੰਘਾ, ਪ੍ਰਕਾਸ ਗਾਦੂ ਆਦਿ ਵੀ ਅਹਿਮ ਯੋਗਦਾਨ ਪਾਉਣਗੇ।

entertainmentNews  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement