
ਇਹ ਪੋਸਟਰ ਬਹੁਤ ਸ਼ਾਨਦਾਰ ਲੁੱਕ ਵਿਚ ਨਜ਼ਰ ਆ ਰਿਹਾ ਹੈ।
ਜਲੰਧਰ: ਵੱਖ-ਵੱਖ ਗੀਤਾਂ ਤੇ ਫਿਲਮਾਂ ਰਾਹੀਂ ਫਿਲਮ ਇੰਡਸਟਰੀ 'ਚ ਪੱਕੇ ਪੈਰੀਂ ਖੜ੍ਹੇ ਹੋਣ ਵਾਲੇ ਅਦਾਕਾਰ ਨਿੰਜਾ ਇਕ ਤੋਂ ਬਾਅਦ ਇਕ ਫਿਲਮਾਂ ਨਾਲ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇਣ ਵਾਲੇ ਹਨ। ਹਾਲ ਹੀ ਵਿਚ ਉਹਨਾਂ ਦੀ ਫ਼ਿਲਮ ਦੂਰਬੀਨ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਇਕ ਪੋਸਟਰ ਵੀ ਸੋਸ਼ਲ ਮੀਡੀਆ ਤੇ ਜਨਤਕ ਹੋ ਰਿਹਾ ਹੈ। ਇਸ ਪੋਸਟਰ ਵਿਚ ਫ਼ਿਲਮ ਵਿਚਲੇ ਕਈ ਕਿਰਦਾਰ ਨਜ਼ਰ ਆ ਰਹੇ ਹਨ।
Doorbeen
ਇਹ ਪੋਸਟਰ ਬਹੁਤ ਸ਼ਾਨਦਾਰ ਲੁੱਕ ਵਿਚ ਨਜ਼ਰ ਆ ਰਿਹਾ ਹੈ। ਪੋਸਟਰ ਉਪਰ ਫ਼ਿਲਮ ਦਾ ਨਾਮ ਬਹੁਤ ਹੀ ਹਾਈਲਾਈਟ ਕਰ ਕੇ ਲਿਖਿਆ ਹੋਇਆ ਹੈ। ਇਸ ਤੋਂ ਹੇਠਾਂ ਫ਼ਿਲਮ ਦੀ ਟੀਮ ਨਜ਼ਰ ਆ ਰਹੀ ਹੈ। ਇਹਨਾਂ ਕਿਰਦਾਰਾਂ ਦੀ ਹਾਈਟ ਵਿਚ ਛੋਟੀ ਦਿਖਾਈ ਦੇ ਰਹੀ ਹੈ। ਇਸ ਪੋਸਟਰ ਨੂੰ ਕਾਰਟੂਨ ਦੀ ਤਰ੍ਹਾਂ ਤਿਆਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਫਿਲਮ 'ਦੂਰਬੀਨ' 'ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।
Poster
ਪੰਜਾਬੀ ਸਿਨੇਮਾਂ ਖਿੱਤੇ ਵਿਚ ਵਿਲੱਖਣ ਪੈੜਾ ਸਿਰਜਣ ਦੀ ਤਾਂਘ ਰੱਖਦੇ ਨੌਜਵਾਨ ਨਿਰਮਾਤਾ ਸੁਖ ਰੰਧਾਵਾਂ ਨੇ ਮਨ ਦੇ ਜਜਬਾਂਤ ਸਾਂਝੇ ਕਰਦਿਆਂ ਦੱਸਿਆ ਕਿ ' ਧੰਨ ਧੰਨ ਬਾਬਾ ਬੁੱਢਾ ਸਿੰਘ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਇਸ ਫਿਲਮ ਦੇ ਨਿਰਮਾਣ ਨਾਲ ਮਾਣ ਭਰੇ ਪੜਾਅ ਵੱਲ ਵਧੇ ਉਨਾਂ ਦੇ ਪ੍ਰੋਡੋਕਸ਼ਨ ਹਾਊਸਜ਼ ਅਧੀਨ ਕੇਵਲ ਅਜਿਹੀਆਂ ਫੈਮਲੀ ਉਰੀਐਂਨਟਿਡ ਫਿਲਮਜ਼ ਦਾ ਹੀ ਨਿਰਮਾਣ ਕੀਤਾ ਜਾਵੇਗਾ , ਜਿੰਨਾਂ ਨੂੰ ਪੂਰਾ ਪਰਿਵਾਰ ਇਕੱਠਿਆ ਬੈਠ ਕੇ ਵੇਖ ਸਕੇ ਅਤੇ ਨੌਜਵਾਨ ਵਰਗ ਇੰਨਾਂ ਤੋਂ ਵੀ ਸੇਧ ਵੀ ਲੈ ਸਕੇ।
ਉਨਾਂ ਅੱਗੇ ਕਿਹਾ ਕਿ ਫੁੱਲ ਕਾਮੇਡੀ, ਰੋਮਾਟਿਕ ਅਤੇ ਸਮਾਜਿਕ ਮੈਸੇਜਾਂ ਨਾਲ ਔਤ ਪੋਤ ਇਹ ਫਿਲਮ ਇਸ ਸਿਨੇਮਾਂ ਦੀਆਂ ਬੇਹਤਰੀਣ ਫਿਲਮਜ਼ ਵਿਚ ਆਪਣਾ ਸ਼ੁਮਾਰ ਕਰਵਾਏਗੀ, ਜੋ ਇਸ ਗੱਲ ਦਾ ਵੀ ਸਿਹਰਾ ਹਾਸਿਲ ਕਰਨ ਜਾ ਰਹੀ ਹੈ ਕਿ ਇਸ ਨਾਲ ਜੁੜੇ ਜਿਆਦਾਤਰ ਟੀਮ ਮੈਂਬਰਜ਼ ਪਹਿਲੀ ਵਾਰ ਪ੍ਰਭਾਵੀ ਰੂਪ ਵਿਚ ਆਪਣੀ ਆਪਣੀ ਕਾਬਲੀਅਤ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ।ਉਨਾਂ ਦੱਸਿਆ ਕਿ ਫਿਲਮ ਦੇ ਲਈ ਬਤੌਰ ਸਿਨੇਮਾਟੋਗ੍ਰਾਫਰ ਆਪਣੀਆਂ ਸੇਵਾਵਾਂ ਦੇ ਰਹੇ ਮਨੋਜ਼ ਸਾਹ ਬਾਲੀਵੁੱਡ ਦੇ ਦਿਗਜ਼ ਕੈਮਰਾਮੈਨ ਵਜੋਂ ਆਪਣਾ ਮੁਕਾਮ ਰੱਖਦੇ ਹਨ,
ਜੋ ਇਸ ਤੋਂ ਪਹਿਲਾ ਕਈ ਵੱਡੀਆਂ ਹਿੰਦੀ ਫਿਲਮਜ਼ ਦੀ ਫੋਟੋਗ੍ਰਾਫ਼ਰੀ ਕਰ ਚੁੱਕੇ ਹਨ , ਜਦਕਿ ਪੰਜਾਬੀ ਸਿਨੇਮਾਂ ਵਿਚ ਉਹ ਪਹਿਲੀ ਵਾਰ ਉਨਾਂ ਦੀ ਹੀ ਉਕਤ ਫਿਲਮ ਦੁਆਰਾ ਕਦਮ ਰੱਖਣ ਜਾ ਰਹੇ ਹਨ। ਇਸ ਤੋਂ ਇਲਾਵਾ ਫਿਲਮ ਦੇ ਨੌਜਵਾਨ ਨਿਰਦੇਸ਼ਕ ਇਸ਼ਾਨ ਚੋਪੜਾ , ਜੋ ਵੀ ਲਹੋਰੀਏ, ਦਿਲ ਦੀ ਗੱਲਾਂ ਜਿਹੀਆਂ ਸ਼ਾਨਦਾਰ ਫਿਲਮਜ਼ ਬਤੌਰ ਐਸੋਸੀਏਟ ਨਿਰਦੇਸ਼ਕ ਕਰ ਚੁੱਕੇ ਹਨ, ਦੀ ਵੀ ਅਜਾਦ ਨਿਰਦੇਸ਼ਕ ਦੇ ਤੌਰ ਤੇ ਇਹ ਪਹਿਲੀ ਫਿਲਮ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।