
ਵਿਵਾਦਤ ਗੀਤ ਦੇ ਚਲਦਿਆਂ ਗਾਇਕ ਤੇ ਗੀਤਕਾਰ ਨੂੰ ਕੀਤਾ ਗਿਆ ਸ੍ਰੀ ਗ੍ਰਿਫ਼ਤਾਰ
ਪਟਿਆਲਾ: ਵਿਵਾਦਤ ਗੀਤ ਦੇ ਚਲਦਿਆਂ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਗਾਇਕ ਤੇ ਗੀਤਕਾਰ ਸ੍ਰੀ ਬਰਾੜ ਨੂੰ ਪਟਿਆਲਾ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਗਈ। ਉਹਨਾਂ ਦੇ ਵਕੀਲ ਨੇ ਦੱਸਿਆ ਕਿ ਅੱਜ ਉਹਨਾਂ ਦੀ ਜ਼ਮਾਨਤ ਅਦਾਲਤ ਵਲੋਂ ਮਨਜ਼ੂਰ ਕਰ ਲਈ ਗਈ ਹੈ ਤੇ ਸ੍ਰੀ ਬਰਾੜ ਅੱਜ ਸ਼ਾਮੀਂ ਰਿਹਾਅ ਹੋ ਸਕਦੇ ਹਨ।
Shree Brar
ਸ੍ਰੀ ਬਰਾੜ ਦੇ ਵਕੀਲ ਨੇ ਇਹ ਵੀ ਦੱਸਿਆ ਕਿ ਜੱਜ ਵਲੋਂ ਸ਼੍ਰੀ ਬਰਾੜ ਨੂੰ ਇਹ ਖ਼ਾਸ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਨਾ ਤਾਂ ਭੜਕਾਊ ਗੀਤ ਲਿਖਣਗੇ ਅਤੇ ਨਾ ਹੀ ਗਾਉਣਗੇ। ਦੱਸ ਦਈਏ ਕਿ ਸ੍ਰੀ ਬਰਾੜ ਦੀ ਰਿਹਾਈ ਕਈ ਪੰਜਾਬੀ ਸਿਤਾਰਿਆਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਸੀ।
Shree Brar
ਦਰਅਸਲ ਸ਼੍ਰੀ ਬਰਾੜ ਪਿਛਲੇ ਮਹੀਨੇ ਰਿਲੀਜ਼ ਹੋਏ ਅਪਣੇ ਨਵੇਂ ਗੀਤ ‘ਜਾਨ’ ਦੇ ਚਲਦਿਆਂ ਵਿਵਾਦਾਂ ‘ਚ ਘਿਰ ਗਏ। ਸ਼੍ਰੀ ਬਰਾੜ ‘ਤੇ ਆਈ.ਪੀ.ਸੀ ਦੀ ਧਾਰਾ 294 ਤੇ 540 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਕਿਸਾਨੀ ਸੰਘਰਸ਼ ਨੂੰ ਸਮਰਪਿਤ ਉਹਨਾਂ ਦੇ ਗੀਤ ‘ਕਿਸਾਨ ਐਂਥਮ’ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ।