
ਨੌਜਵਾਨ ਦੇ ਪੁੱਠੇ ਸਿੱਧੇ ਇਸ਼ਾਰਿਆਂ ਤੋਂ ਭੜਕਿਆ ਸਿੱਪੀ
ਪੰਜਾਬੀ ਗਾਇਕਾਂ ਦੇ ਆਪਣੇ ਸਰੋਤਿਆਂ ਨਾਲ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਇਹ ਨਹੀਂ ਪਤਾ ਕਿ ਕਲਾਕਾਰ ਵਿਵਾਦਾਂ ਵਲ ਜਾਂਦੇ ਨੇ ਜਾਂ ਵਿਵਾਦ ਕਲਾਕਾਰਾਂ ਵਲ ਆਉਂਦੇ ਹਨ। ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪੰਜਾਬੀ ਗਾਇਕ ਸਿੱਪੀ ਗਿੱਲ ਦੇ ਸ਼ੋਅ ਦੀ।
File
ਜਿਥੇ ਸਿੱਪੀ ਗਿੱਲ ਦੇ ਸਾਹਮਣੇ ਬੈਠੇ ਸਰੋਤਿਆਂ ਚੋ ਕਿਸੇ ਨਾਲ ਵਿਵਾਦ ਹੋ ਗਿਆ। ਅਤੇ ਸਿੱਪੀ ਗਿੱਲ ਉਸ ਬੰਦੇ ਨੂੰ ਇਹ ਕਹਿ ਬੈਠੇ ਕਿ ਜੇ ਬਾਹਲਾ ਔਖਾ ਤਾਂ , ਪਿਛੇ ਆਕੇ ਮਿਲ ਲੈ। ਸਿੱਪੀ ਗਿੱਲ ਦਾ ਇਸ ਬੰਦੇ ਨਾਲ ਦੋ ਵਾਰ ਵਿਵਾਦ ਹੋਇਆ, ਪਰ ਸਿੱਪੀ ਗਿੱਲ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ, ਤੂੰ ਪੁੱਠੇ ਸਿੱਧੇ ਇਸ਼ਾਰੇ ਨਾ ਕਰ, ਤੂੰ ਜ਼ਿਆਦਾ ਹੀ ਓਵਰ ਹੋਇਆਂ ਲੱਗਦਾਂ।
File
ਭਾਵ ਕਿ ਤੂੰ ਕਾਫੀ ਦਾਰੂ ਪੀਤੀ ਹੋਈ ਹੈ, ਪਰ ਇਸ ਸਮੇਂ ਦੌਰਾਨ ਕੈਮਰਾ ਘੁਮਾਕੇ ਉਸ ਬੰਦੇ ਵਲ ਨਹੀਂ ਕੀਤਾ ਜਾਂਦਾ। ਪਰ ਜੇ ਸਿੱਪੀ ਗਿੱਲ ਆਪਣੀ ਜਗ੍ਹਾ ਸੱਚੇ ਹਨ , ਤਾਂ ਸਰੋਤਿਆਂ ਨੂੰ ਵੀ ਕਦਰ ਕਰਨੀ ਚਾਹੀਦੀ ਹੈ। ਇਸ ਮੌਕੇ ਸਿੱਪੀ ਗਿੱਲ ਨੇ ਕਈ ਹੋਰ ਕਲਾਕਾਰਾਂ ਤੇ ਨਿਸ਼ਾਨਾ ਸਾਧਿਆ ਜੋ ਆਪਸ ਵਿਚ ਲੜਦੇ ਹਨ।
File
ਉਨ੍ਹਾਂ ਨੇ ਸਾਫ ਕਿਹਾ ਕਿ ਅੱਜ ਕਲ ਦੇ ਕਲਾਕਾਰ ਕਲਾਕਾਰ ਨਹੀਂ ਬਲਕਿ ਬਦਮਾਸ਼ ਬਣ ਗਏ ਹਨ। ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਕਰਨ ਔਜਲਾ, ਸਿੱਧੂ ਮੂਸੇ ਵਾਲਾ ਦਾ ਆਪਸੀ ਵਿਵਾਦ ਹੋਇਆ। ਫਿਰ ਇਨ੍ਹਾਂ ਦੋਵਾਂ ਦਾ ਆਪਣੇ ਫੈਨਸ ਨਾਲ ਵਿਵਾਦ ਹੋਇਆ।
File
ਕਲਾਕਾਰਾਂ ਨਾਲ ਅਜਿਹੇ ਵਾਕਿਆ ਆਮ ਹੀ ਦੇਖਣ ਨੂੰ ਮਿਲ ਰਹੇ ਹਨ। ਕਲਾਕਾਰਾਂ ਦਾ ਸਰੋਤਿਆਂ ਪ੍ਰਤੀ ਰਵਈਆ, ਅਤੇ ਸਰੋਤਿਆਂ ਦਾ ਕਲਾਕਾਰਾਂ ਪ੍ਰਤੀ ਇਹ ਰਵਈਆ ਕਿੰਨਾ ਕੁ ਸਹੀ ਹੈ। ਇਸ ਬਾਰੇ ਤੁਸੀਂ ਜ਼ਰੂਰ ਵਿਚਾਰ ਸਾਂਝੇ ਕਰਨਾ।