
ਇਸ ਫ਼ਿਲਮ ਨੂੰ ਡਾਇਰੈਕਟ ਵੀ ਅਮਰਦੀਪ ਸਿੰਘ ਗਿੱਲ ਖੁਦ ਕਰਨਗੇ।
ਜਲੰਧਰ: ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦੀ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ। ਜੀ ਹਾਂ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ ਤੇ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ ‘ਤੇ ਮਾਵਾਂ ਦੇ ਹੰਝੂਆਂ ਨਾਲ ਲਿਖੀ ਦਰਦ-ਕਹਾਣੀ: ਮਰਜਾਣੇ !’ ਪੋਸਟਰ ਉੱਤੇ ਸਿੱਪੀ ਗਿੱਲ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਹੀ ਹੈ।
Marjaneyਜੀ ਹਾਂ ਅਮਰਦੀਪ ਸਿੰਘ ਗਿੱਲ ਦੀ ਲਿਖੀ ਹੋਈ ਫ਼ਿਲਮ ‘ਮਰਜਾਣੇ’ ‘ਚ ਲੀਡ ਰੋਲ ‘ਚ ਸਿੱਪੀ ਗਿੱਲ ਤੇ ਅਦਾਕਾਰਾ ਪ੍ਰੀਤ ਕਮਲ (Prreit Kamal) ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਡਾਇਰੈਕਟ ਵੀ ਅਮਰਦੀਪ ਸਿੰਘ ਗਿੱਲ ਖੁਦ ਕਰਨਗੇ। ਇਹ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਹਰੀ(vivek Ohri), ਸਰਬਪਾਲ ਸਿੰਘ (sarbpal singh) ਤੇ ਅਮ੍ਰਿੰਤਪਾਲ ਸਿੰਘ (amritpal singh) ਅਤੇ ਫ਼ਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਰੌਇਲ ਪੰਜਾਬ ਫ਼ਿਲਮਸ ਵਾਲੇ।
Marjaney ਦਸ ਦਈਏ ਕਿ ਸਿੱਪੀ ਗਿੱਲ ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਮੋਗਾ ਦੇ ਪਿੰਡ ਰੌਲੀ 'ਚ ਜਨਮੇ ਸਿੱਪੀ ਨੇ 12ਵੀਂ ਦੀ ਪੜ੍ਹਾਈ ਤੋਂ ਬਾਅਦ ਗਾਇਕੀ ਨੂੰ ਆਪਣਾ ਕਰੀਅਰ ਬਣਾ ਲਿਆ। ਹਾਲਾਂਕਿ ਕਿ ਸਿੱਪੀ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਸਿੱਪੀ ਗਿੱਲ ਨੇ ਪਹਿਲਾਂ ਆਪਣੇ ਉਸਤਾਦ ਕੋਲੋਂ ਗਾਇਕੀ ਸਿੱਖੀ ਤੇ ਉਸ ਤੋਂ ਬਾਅਦ ਪੰਜਾਬੀ ਸਰੋਤਿਆਂ ਨੂੰ ਕਈ ਹਿੱਟ ਗੀਤ ਦਿੱਤੇ। ਸਿੱਪੀ ਗਿੱਲ ਦਾ ਪਹਿਲਾ ਗੀਤ 'ਯਾਦ' ਸੀ ਪਰ ਅਸਲ 'ਚ ਸਿੱਪੀ ਦਾ ਗਾਇਕੀ ਸਫਰ 2007 'ਚ ਸ਼ੁਰੂ ਹੋਇਆ।
ਪੰਜਾਬੀ ਸੰਗੀਤ ਜਗਤ 'ਚ ਸਿੱਪੀ ਨੇ ਹੁਣ ਤਕ 'ਨੱਚ ਨੱਚ', 'ਚੰਡੀਗੜ੍ਹ', 'ਜੱਟ', 'ਜੱਟ ਸਾਰੀ ਉਮਰ', 'ਬੋਤਲਾਂ', 'ਸਰਦਾਰ', 'ਕਬੂਤਰੀ', 'ਜ਼ਿੰਦਾਬਾਦ ਆਸ਼ਕੀ', 'ਦੱਸ ਮਿੰਟ', 'ਤੇਰੇ ਬਿਨ', 'ਸਿਫਤਾਂ', 'ਰੈੱਡ ਲੀਫ', 'ਯਾਰ ਮਿਲ ਗਏ', 'ਬੇਕਦਰਾ' ਤੇ 'ਡੌਂਟ ਬਾਰਕ' ਸਮੇਤ ਕਈ ਹਿੱਟ ਗੀਤ ਦਿੱਤੇ। ਸਿੱਪੀ ਗਿੱਲ ਦਾ ਫਿਲਮੀ ਕਰੀਅਰ ਬਹੁਤ ਛੋਟਾ ਹੈ। ਉਸ ਨੇ ਚੋਣਵੀਆਂ ਫਿਲਮਾਂ ਹੀ ਕੀਤੀਆਂ ਹਨ। ਸਿੱਪੀ ਗਿੱਲ ਨੇ ਸਾਲ 2013 'ਚ ਪਹਿਲੀ ਫਿਲਮ 'ਜੱਟ ਬੁਆਏਜ਼ ਪੁੱਤ ਜੱਟਾਂ ਦੇ' ਕੀਤੀ ਉਸ ਤੋਂ ਬਾਅਦ ਸਾਲ 2016 'ਚ ਆਈ 'ਟਾਈਗਰ' ਉਸ ਦੀ ਦੂਜੀ ਫਿਲਮ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।