ਤਾਜ਼ਾ ਖ਼ਬਰਾਂ

Advertisement

ਜਾਨਲੇਵਾ ਹਮਲੇ ਤੋਂ ਬਾਅਦ ਪਰਮੀਸ਼ ਦੀ ਹਾਲਤ 'ਚ ਸੁਧਾਰ,ਫ਼ੈਨਜ਼ ਦਾ ਕੀਤਾ ਧਨਵਾਦ  

ROZANA SPOKESMAN
Published Apr 14, 2018, 7:42 pm IST
Updated Apr 14, 2018, 7:42 pm IST
ਖੁਦ ਪਰਮੀਸ਼ ਵਰਮਾ ਦੇ ਅਫ਼ੀਸ਼ੀਅਲ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਪਾ ਕੇ ਦਿਤੀ ਹੈ
Parmish verma
 Parmish verma

ਬੀਤੀ ਰਾਤ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਏ ਪੰਜਾਬ ਦੇ ਮਸ਼ਹੂਰ ਵੀਡੀਓ ਡਾਇਰੈਕਟਰ, ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਹਾਲਤ ਵਿਚ ਸੁਧਾਰ ਹੈ। ਜਿਸ ਦੀ ਜਾਣਕਾਰੀ ਖੁਦ ਪਰਮੀਸ਼ ਵਰਮਾ ਦੇ ਅਫ਼ੀਸ਼ੀਅਲ  ਸੋਸ਼ਲ ਮੀਡੀਆ ਉੱਤੇ ਇਕ ਪੋਸਟ ਪਾ ਕੇ ਦਿਤੀ  ਹੈ, ਜਿਸ ਵਿਚ ਪਰਮੀਸ਼ ਨੇ ਗੁਰੂ ਨਾਨਕ ਦੇਵੀ ਜੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ  ਬਾਬੇ ਨਾਨਕ ਦੀ ਮੇਹਰ ਨਾਲ ਮੈਂ ਠੀਕ ਹਾਂ। Parmish Verma ' first postParmish Verma ' first postਸਾਰੇ ਫੈਂਸ ਦਾ ਧੰਨਵਾਦ। ਨਾਲ ਹੀ ਉਨ੍ਹਾਂ ਲਿਖਿਆ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਜਿਸ ਤਰ੍ਹਾਂ ਮੇਰੀ ਮਾਂ ਅੱਜ ਰੋਈ ਪੰਜਾਬ ਦੇ ਕਿਸੇ ਪੁੱਤ ਦੀ ਮਾਂ ਕਦੇ ਨਾ ਰੋਵੇ। ਸਰਬੱਤ ਦਾ ਭਲਾ। ਇਸ ਪੋਸਟ ਤੋਂ ਬਾਅਦ ਪਰਮੀਸ਼ ਦੇ ਹਜ਼ਾਰਾਂ ਫੈਨਸ ਨੇ ਉਨ੍ਹਾਂ ਨੂੰ ਪੋਸਟ ਤੇ ਕੁਮੈਂਟ ਕਰਕੇ ਜਲਦੀ ਠੀਕ ਹੋ ਦੀ ਦੁਆ ਕੀਤੀ ਹੈ ਅਤੇ ਜਲਦ ਹਿੰਮਤ ਨਾ ਹਾਰਨ ਦੇ ਲਈ ਹੋਂਸਲਾ ਵੀ ਦਿੱਤਾ ਹੈ। ਦਸ ਦਈਏ ਕਿ ਪਰਮੀਸ਼ ਦੇ ਸ਼ੁਭਚਿੰਤਕਾਂ 'ਚ ਪਾਲੀਵੁੱਡ ਇੰਡਸਟਰੀ ਦੇ ਕਲਾਕਾਰ ਵੀ ਸ਼ਾਮਿਲ ਹਨ।  Parmish Verma Parmish Vermaਦਈਏ ਕਿ ਬੀਤੀ ਰਾਤ ਇਕ ਅਣਪਛਾਤੇ ਵਿਅਕਤੀ ਵਲੋਂ ਪਰਮੀਸ਼ ਤੇ ਹਮਲਾ ਕਰ ਦਿਤਾ ਗਿਆ ਸੀ ਜਿਸ ਦੀ ਜ਼ਿਮੇਵਾਰੀ ਅੱਜ ਸਵੇਰੇ ਦਿਲਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਫੇਸਬੁੱਕ ਤੇ ਪੋਸਟ ਪਾ ਕੇ ਲਈ ਸੀ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇਲਾਜ ਅਧੀਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਪਰਮੀਸ਼ ਵਰਮਾ ਦੇ ਗੋਡੇ 'ਤੇ ਗੰਭੀਰ ਸੱਟ ਲੱਗੀ ਹੈ। ਫਿਲਹਾਲ ਉਨ੍ਹਾਂ ਦੀ ਹਾਲਤ 'ਚ ਸੁਧਾਰ ਦੱਸਿਆ ਜਾ ਰਿਹਾ ਹੈ ਅਤੇ ਉਹ ਖਤਰੇ 'ਚੋਂ ਬਾਹਰ ਹੈ। 

Advertisement
Loading...
Advertisement
Loading...
Advertisement
Loading...
Advertisement
Loading...