1947 ਦੇ ਹਾਲਾਤਾਂ ਨੂੰ ਦਰਸਾਉਂਦੀ ਗੁਰਦਾਸ ਮਾਨ ਦੀ ਫਿਲਮ 'ਨਨਕਾਣਾ'
Published : Jun 14, 2018, 6:15 pm IST
Updated : Jun 14, 2018, 7:43 pm IST
SHARE ARTICLE
Gurdas Mann's Movie 'nankana' trailer out
Gurdas Mann's Movie 'nankana' trailer out

ਗੁਰਦਾਸ ਮਾਨ, ਪੰਜਾਬ ਦੀ ਉਹ ਸ਼ਖ਼ਸੀਅਤ ਜਿਸ ਨਾਲ ਖ਼ੁਦ ਪੰਜਾਬ ਵੀ ਪਛਾਣਿਆ ਜਾਂਦਾ ਹੈ।

ਗੁਰਦਾਸ ਮਾਨ, ਪੰਜਾਬ ਦੀ ਉਹ ਸ਼ਖ਼ਸੀਅਤ ਜਿਸ ਨਾਲ ਖ਼ੁਦ ਪੰਜਾਬ ਵੀ ਪਛਾਣਿਆ ਜਾਂਦਾ ਹੈ। ਜਿਨ੍ਹਾਂ ਨਾਲ ਜੁੜਿਆ ਹਰ ਮਾਮਲਾ ਦਿਲ ਦਾ ਮਾਮਲਾ ਹੈ। ਮਿਟੀ ਨਾਲ ਜੁੜੀ ਅਜਿਹੀ ਹਰਫ਼ਨਮੌਲਾ ਸ਼ਕਸੀਅਤ ਜਿਸਨੂੰ ਕਦੇ ਇਸ਼ਕ ਦਾ ਵਾਰਿਸ ਕਿਹਾ ਗਿਆ, ਕਦੇ ਮਾਨ ਸਾਹਿਬ ਤੇ ਇਨ੍ਹਾਂ ਦੇ ਛੱਲੇ ਨੇ ਤਾਂ ਜਿਵੇਂ ਦੁਨੀਆਂ ਤੇ ਜਾਦੂ ਹੀ ਕਰ ਦਿੱਤਾ ਸੀ।

Gurdas Mann's Movie 'nankana' trailer outGurdas Mann's Movie 'nankana' trailer out

ਓਹੀ ਜਾਦੂ ਇਕ ਵਾਰ ਫ਼ੇਰ ਵੱਡੇ ਪਰਦੇ ਤੇ 6 ਜੁਲਾਈ 2018 ਚੱਲੇਗਾ, ਕਿਓਂਕਿ ਮਾਨ ਸਾਹਿਬ ਲੈਕੇ ਆ ਰਹੇ ਹਨ 'ਨਨਕਾਣਾ'। ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਗੁਰਦਾਸ ਮਾਨ ਦੀ ਫਿਲਮ 'ਨਨਕਾਣਾ' ਦਾ ਟਰੇਲਰ ਆਖਿਰਕਾਰ  ਰਿਲੀਜ਼ ਹੋ ਚੁੱਕਾ ਹੈ। ਫਿਲਮ ਦਾ ਜਦੋਂ ਅਧਿਕਾਰਕ ਪੋਸਟਰ ਰਿਲੀਜ਼ ਹੋਇਆ ਸੀ, ਓਦੋਂ ਤੋਂ ਹੀ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਤੇ ਇਸ ਬੇਸਬਰੀ ਦਾ ਪੂਰਾ ਮੁੱਲ ਅੱਜ ਪਿਆ ਹੈ ਜਦੋਂ ਇੱਕ ਵਾਰ ਫੇਰ ਮਾਨ ਸਾਹਿਬ ਦੇ ਫੈਨਜ਼ ਨੇ ਉਨ੍ਹਾਂ ਨੂੰ ਟਰੇਲਰ 'ਚ ਦੇਖਿਆ। ਹਾਲਾਂਕਿ ਇਸਤੋਂ ਬਾਅਦ ਫ਼ਿਲਮ ਲਈ ਉਤਸੁਕਤਾ ਹੋਰ ਵੀ ਵੱਧ ਗਈ ਹੈ। 

Gurdas Mann's Movie 'nankana' trailer outGurdas Mann's Movie 'nankana' trailer out

ਦੱਸਣਯੋਗ ਹੈ ਕਿ ਫ਼ਿਲਮ 'ਨਨਕਾਣਾ' 6 ਜੁਲਾਈ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ 'ਚ ਗੁਰਦਾਸ ਮਾਨ ਤੋਂ ਇਲਾਵਾ ਕਵਿਤਾ ਕੌਸ਼ਿਕ ਤੇ ਮਸ਼ਹੂਰ ਟੀਵੀ ਅਦਾਕਾਰ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਓਂਦੇ ਨਜ਼ਰ ਆਉਣਗੇ। ਫ਼ਿਲਮ ਨੂੰ ਮਨਜੀਤ ਮਾਨ ਨੇ ਡਾਇਰੈਕਟ ਕੀਤਾ ਹੈ ਤੇ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਹੋਰਾਂ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।

Gurdas Mann's Movie 'nankana' trailer outGurdas Mann's Movie 'nankana' trailer out

ਵੰਡ ਤੋਂ ਪਹਿਲਾਂ ਦਾ ਪੰਜਾਬ, ਤੇ ਵੰਡ ਵੇਲੇ ਦਾ ਕਹਿਰ ਦਰਸ਼ਾਉਂਦੀ ਇਹ ਫ਼ਿਲਮ ਸੱਭ ਦੇ ਦਿਲ ਚੀਰ ਜਾਣ ਵਾਲੀ ਹੈ। ਟਰੇਲਰ ਦੇ ਅੰਤ ਵਿਚ ਬੱਚੇ ਦੇ ਗਾਇਬ ਹੋਣ ਵਾਲਾ ਦ੍ਰਿਸ਼ ਜਿੱਦਾਂ ਦਿਲ 'ਚ ਇਕ ਕਮਬਣੀ ਜਿਹੀ ਛੇੜ ਜਾਂਦਾ ਹੈ। ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਪੰਜਾਬ ਦੀ ਰੂਹ ਦੇ ਨੇੜੇ ਤੇ ਪੰਜਾਬ  ਦੇ ਸੰਤਾਪ ਨਾਲ ਜੁੜੀ ਇਸ ਫ਼ਿਲਮ ਨੂੰ ਪਰਦੇ ਤੇ ਪੇਸ਼ ਵੀ ਉਹ ਕਰਨ ਜਾ ਰਹੇ ਹਨ, ਪੰਜਾਬ ਜਿਨ੍ਹਾਂ ਦੇ ਦਿਲ 'ਚ ਵੱਸਦਾ ਹੈ। ਸਾਨੂੰ ਪੂਰੀ ਉੱਮੀਦ  ਹੈ ਕਿ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਢੂੰਗੀ ਛਾਪ ਛੱਡੇਗੀ ਤੇ ਜਾਂਦੀ ਜਾਂਦੀ ਸਭਦੀਆਂ ਅੱਖਾਂ ਵੀ ਨੰਮ ਜ਼ਰੂਰ ਕਰੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement