ਮਿੰਟੂ ਗੁਰੂਸਰੀਆ ਦੇ ਜੀਵਨ ‘ਤੇ ਬਣੀ ਫਿਲਮ 'ਡਾਕੂਆਂ ਦਾ ਮੁੰਡਾ' ਜਲਦ ਹੋਵੇਗੀ ਰਿਲੀਜ਼ 
Published : Jun 15, 2018, 2:16 pm IST
Updated : Jun 15, 2018, 4:59 pm IST
SHARE ARTICLE
'Dakuan Da Munda'
'Dakuan Da Munda'

ਪੰਜਾਬ 'ਚੋਂ ਨਸ਼ੇ ਖ਼ਤਮ ਕਰਨ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ

ਪੰਜ ਦਰਿਆਵਾਂ ਦੀ ਧਰਤੀ - ਪੰਜਾਬ, ਹੁਣ ਆਪਣੇ ਅੰਦਰ ਵਗ ਰਹੇ ਛੇਵੇਂ ਦਰਿਆ - ਨਸ਼ਿਆਂ ਕਾਰਨ ਜ਼ਿਆਦਾ ਜਾਣਿਆ ਜਾਂਦਾ ਹੈ। ਪੰਜਾਬ 'ਚੋਂ ਨਸ਼ੇ ਖ਼ਤਮ ਕਰਨ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਜਿਥੇ ਸਾਡੀਆਂ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਹਨ ਉਥੇ ਹੀ ਅਜਿਹੀਆਂ ਫਿਲਮਾਂ ਵੀ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਸਾਡੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ੇ ਦੀ ਭੈੜੀ ਦਲਦਲ 'ਚ ਬਾਹਰ ਕਢਿਆ ਜਾਵੇ। 

'Dakuan Da Munda''Dakuan Da Munda'

ਉਸੇ ਤਰਾਂ ਮਿੰਟੂ ਗੁਰੂਸਰੀਆ ਦੇ ਜੀਵਨ ‘ਤੇ ਬਣੀ ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ’ 10 ਅਗਸਤ ਨੂੰ ਸਿਨਮਾ ਘਰਾਂ ਦਾ ਸ਼ਿੰਗਾਰ ਬਣੇਗੀ। ਦਸ ਦਈਏ ਕਿ ਉਹੀ ਮਿੰਟੂ ਗੁਰੂਸੁਰੀਆ ਹੈ ਜਿਹੜਾ ਕਦੇ ਨਸ਼ੇ ‘ਚ ਗਲਤਾਨ ਰਹਿੰਦਾ ਸੀ। ਨਸ਼ੇ ਦੀ ਲੋੜ ਨੂੰ ਪੂਰੀ ਕਰਨ ਲਈ ਨਿੱਕੀਆਂ ਮੋਟੀਆਂ ਚੋਰੀ ਕਰਨ ਉਸ ਲਈ ਆਮ ਹੀ ਗੱਲ ਸੀ।  ਲੜਾਈ, ਝਗੜੇ ਤੇ ਜੇਲ੍ਹ ਉਸਦੀ ਜ਼ਿੰਦਗੀ ਦਾ ਅਹਿਮ ਹਿੱਸਾ ਜਾ ਬਣ ਗਏ। ਪਰ ਉਸ ਨੇ ਆਪਣੀ ਇੱਛਾ ਸ਼ਕਤੀ ਦੇ ਸਿਰ ‘ਤੇ ਇਸ ਨਰਕ ‘ਚੋਂ ਬਾਹਰ ਆ ਕੇ ਹੋਰਾਂ ਲਈ ਇਕ ਮਿਸਾਲ ਪੈਦਾ ਕੀਤੀ। ਹੁਣ ਉਹੀ ਮਿੰਟੂ ਪੰਜਾਬੀ ਦਾ ਸਰਗਰਮ ਲੇਖਕ, ਪੱਤਰਕਾਰ ਹੈ।

'Dakuan Da Munda''Dakuan Da Munda'

ਉਸ ਨੇ ਆਪਣੇ ਜੀਵਨੀ ਦੇ ਇਸ ਸਫ਼ਰ ਨੂੰ ‘ਡਾਕੂਆਂ ਦਾ ਮੁੰਡਾ’ ਨਾਂ ਦੀ ਕਿਤਾਬ ‘ਚ ਕਲਮਬੱਧ ਕੀਤਾ ਹੈ। ਫ਼ਿਲਮ 'ਡਾਕੂਆਂ ਦਾ ਮੁੰਡਾ ਕਿਤਾਬ ‘ਤੇ ਅਧਾਰਿਤ ਹੋਵੇਗੀ। ਉਮੀਦ ਕੀਤੀ ਜਾ ਸਕਦੀ ਹੈ ਕਿ ਮਿੰਟੂ ਦੇ ਇਸ ਸਫ਼ਰ ਤੋਂ ਪੰਜਾਬ ਦੇ ਉਹ ਨੌਜਵਾਨ ਜ਼ਰੂਰ ਸੇਧ ਲੈਣਗੇ, ਜਿਨ੍ਹਾਂ ਦੇ ਹੱਡਾਂ ‘ਚ ਨਸ਼ਾ ਰਚ ਚੁੱਕਾ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਨਰਕ ‘ਚੋਂ ਕਦੇ ਬਾਹਰ ਨਹੀਂ ਆ ਸਕਦੇ। ਬੇਸ਼ੱਕ ਇਹ ਨਿਰੋਲ ਰੂਪ ‘ਚ ਇਕ ਕਮਰਸ਼ੀਅਲ ਫ਼ਿਲਮ ਹੈ, ਪਰ ਪੰਜਾਬ ਦੀ ਜਵਾਨੀ ਨੂੰ ਰਾਹ ‘ਤੇ ਪਾ ਸਕਦੀ ਹੈ।  

'Dakuan Da Munda''Dakuan Da Munda'

ਫਿਲਮ 'ਡਾਕੂਆਂ ਦਾ ਮੁੰਡਾ' ਮਨਦੀਪ ਬੈਨੀਪਾਲ ਦੁਆਰਾ ਡਾਇਰੈਕਟ ਕੀਤੀ ਫਿਲਮ ਹੈ। ਮਨਦੀਪ ਇਸ ਤੋਂ ਪਹਿਲਾਂ ਸਾਡਾ ਹੱਕ, ਯੋਧਾ ਤੇ ਏਕਮ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ। ਪਹਿਲਾਂ ਆਈਆਂ ਫ਼ਿਲਮਾਂ ਰੁਪਿੰਦਰ ਗਾਂਧੀ ਤੇ ਰੁਪਿੰਦਰ ਗਾਂਧੀ 2 ਦਾ ਨਿਰਮਾਣ ਕਰ ਚੁਕੇ ‘ਡ੍ਰੀਮ ਰਿਆਲਟੀ’ ਦੀ ਟੀਮ ਵੱਲੋਂ ਹੀ ਇਸ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ। ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਨੂੰ ਕਾਫ਼ੀ ਸੌਖ ਵੀ ਹੁੰਦੀ ਹੈ ਤੇ ਫ਼ਿਲਮ ਨੂੰ ਯਥਾਰਥ ਪੱਖ ਤੋਂ ਵੀ ਕਾਫ਼ੀ ਸਫ਼ਲਤਾ ਮਿਲਦੀ ਹੈ। ਇਸ ਫ਼ਿਲਮ ‘ਚ ਮਿੰਟੂ ਦੀ ਭੂਮਿਕਾ ‘ਚ ਦੇਵ ਖਰੌੜ ਨਜ਼ਰ ਆਉਣਗੇ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਰੰਗਮੰਚ, ਟੈਲੀਵਿਜ਼ਨ ਤੇ ਸਿਨੇਮਾ ‘ਚ ਸਰਗਰਮ ਹਨ।

Dakuan Da MundaDakuan Da Munda

ਪਿੱਛੇ ਆਈਆਂ ਫਿਲਮਾਂ ਰੁਪਿੰਦਰ ਗਾਂਧੀ ਤੇ ਰੁਪਿੰਦਰ ਗਾਂਧੀ - 2 ਨੇ ਦੇਵ ਖਰੌੜ ਨੂੰ ਪੰਜਾਬੀ ਦੇ ਨਾਮੀਂ ਅਦਾਕਾਰਾਂ ਦੀ ਕਤਾਰ ‘ਚ ਖੜ੍ਹਾ ਕਰ ਦਿੱਤਾ। ਫਿਲਮ ਦੀ ਫ਼ਸਟ ਲੁੱਕ ਨੇ ਦੇਵ ਵੱਲੋਂ ਮਿੰਟੂ ਦਾ ਕਿਰਦਾਰ ਨਿਭਾਉਣ ਲਈ ਕੀਤੀ ਗਈ ਮਿਹਨਤ ਨੂੰ ਦਰਸਾ ਦਿੱਤਾ ਹੈ।  ਇਹ ਸ਼ਾਇਦ ਦੇਵ ਦੇ ਹਿੱਸੇ ਹੀ ਆਇਆ ਹੈ ਕਿ ਉਸ ਨੂੰ ਇਕ ਵਾਰ ਫਿਰ ਤੋਂ ਕਿਸੇ ਬਾਇਓਪਿਕ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਦਾ ਸੁਭਾਗ ਹਾਸਲ ਹੋਇਆ ਹੈ। ਆਸ ਹੀ ਨਹੀਂ ਪੂਰਨ ਯਕੀਨ ਹੈ ਕਿ ਉਹ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ਼ ਕਰੇਗਾ। ਦੇਵ ਤੋਂ ਇਲਾਵਾ ਫ਼ਿਲਮ ‘ਚ ਪੂਜਾ ਵਰਮਾ, ਜਗਜੀਤ ਸੰਧੂ, ਸੁਖਦੀਪ ਸੁੱਖ, ਲੱਕੀ ਧਾਲੀਵਾਲ, ਕੁਲਜਿੰਦਰ ਸਿੱਧੂ, ਅਨੀਤਾ ਮੀਤ, ਜੱਗੀ ਖਰੋਡ, ਹਰਦੀਪ ਗਿੱਲ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਂਣਗੇ।

'Dakuan Da Munda''Dakuan Da Munda'

ਪੰਜਾਬੀ ਇੰਡਸਟਰੀ 'ਚ ਬਹੁਤ ਘੱਟ ਹੁੰਦਾ ਹੈ ਸਾਨੂੰ ਕਿਸੇ ਦੀ ਜੀਵਨੀ 'ਤੇ ਬਣੀ ਫਿਲਮ ਦੇਖਣ ਨੂੰ ਮਿਲੇ। ਤੁਹਾਨੂੰ ਇੱਕ ਵਾਰ ਫੇਰ ਦਸ ਦਈਏ ਕਿ ਫਿਲਮ 'ਡਾਕੂਆਂ ਦਾ ਮੁੰਡਾ' 10 ਅਗਸਤ ਨੂੰ ਦਸਤਖ਼ਤ ਦੇਵੇਗੀ ਤੇ ਫ਼ਿਲਮ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ 'ਚ ਕਿੰਨੀ ਸਫ਼ਲ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement