550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਿਲਮ 'ਮਿੱਟੀ ਦਾ ਬਾਵਾ' 3 ਦਿਨਾਂ ਬਾਅਦ ਹੋਵੇਗੀ ਦਰਸ਼ਕਾਂ ਦੇ ਸਨਮੁੱਖ
Published : Oct 15, 2019, 11:03 am IST
Updated : Oct 15, 2019, 11:03 am IST
SHARE ARTICLE
Mitti Da Bawa
Mitti Da Bawa

ਇਹ ਫ਼ਿਲਮ ਕੁਲਜੀਤ ਸਿੰਘ ਮਲਹੋਤਰਾ ਵੱਲੋਂ ਬਣਾਈ ਗਈ ਹੈ।

ਜਲੰਧਰ: ਪੰਜਾਬੀ ਫ਼ਿਲਮ ਮਿੱਟੀ ਦਾ ਬਾਵਾ ਬਹੁਤ ਹੀ ਨਿਵੇਕਲੇ ਢੰਗ ਦੀ ਫ਼ਿਲਮ ਹੈ। ਇਸ ਦਾ ਅਸਲ ਮਕਸਦ ਇਹੀ ਹੈ ਕਿ ਮਨੁੱਖਾ ਜ਼ਿੰਦਗੀ ਨੂੰ ਵਿਅਰਥ ਨਾ ਗੁਆ ਕੇ ਰੱਬ ਦੇ ਲੜ ਲੱਗਣਾ ਚਾਹੀਦਾ ਹੈ। ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਉਸ ਨੂੰ ਇਹ ਜੀਵਨ 84 ਲੱਖ ਜੂਨਾਂ ਤੋਂ ਬਾਅਦ ਪ੍ਰਾਪਤ ਹੋਇਆ ਹੈ। ਇਸ ਨੂੰ ਦੁਨਿਆਵੀ ਮੋਹ ਮਾਇਆ ਵਿਚ ਨਹੀਂ ਗੁਣਾਉਣਾ ਚਾਹੀਦਾ। ਇਹ ਫ਼ਿਲਮ ਕੁਲਜੀਤ ਸਿੰਘ ਮਲਹੋਤਰਾ ਵੱਲੋਂ ਬਣਾਈ ਗਈ ਹੈ। ਇਹ ਫ਼ਿਲਮ 3 ਦਿਨਾਂ ਬਾਅਦ ਯਾਨੀ 18 ਅਕਤੂਬਰ ਨੂੰ ਰਿਲੀਜ਼ ਹੋਵੇਗੀ। 

Mitti Da Bawa Mitti Da Bawa

ਇਸ ਵਿਚ ਮਨੁੱਖ ਅਤੇ ਰੱਬ ਤੇ ਫੋਕਸ ਕੀਤਾ ਗਿਆ ਹੈ। ਕੁਲਜੀਤ ਸਿੰਘ ਮਲਹੋਤਰਾ ਮੁੰਬਈ ਦੇ ਜੰਮਪਲ ਹਨ ਤੇ ਪਿਛਲੇ ਕਈ ਸਾਲਾਂ ਤੋਂ ਫਿਲਮ ਖੇਤਰ ਵਿਚ ਸਰਗਰਮ ਹਨ। ਉਸ ਦੇ ਪਿਤਾ ਸ਼ ਹਰਬੰਸ ਸਿੰਘ ਮਲਹੋਤਰਾ ਉਰਫ ਹਰੀ ਅਰਜਨ ਨਾਮੀਂ ਸੰਗੀਤਕਾਰ ਰਹੇ ਹਨ, ਜਿਨ੍ਹਾਂ ਨੇ ਆਪਣੇ ਜ਼ਮਾਨੇ ਦੀਆਂ ਅਨੇਕਾਂ ਹਿੰਦੀ ਫਿਲਮਾਂ ਵਿਚ ਸੰਗੀਤ ਦਿੱਤਾ। ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚਲਦਿਆਂ ਕੁਲਜੀਤ ਵੀ ਫਿਲਮ ਖੇਤਰ ਵੱਲ ਆ ਗਿਆ।

Mitti Da Bawa Mitti Da Bawa

ਕਰੀਬ ਸੋਲਾਂ ਸਾਲ ਦੇ ਵਕਫੇ ਬਾਅਦ ਕੇ. ਐਸ਼ ਮਲਹੋਤਰਾ ਹੁਣ 'ਮਿੱਟੀ ਦਾ ਬਾਵਾ' ਫਿਲਮ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਫਿਲਮ ਧਾਰਮਿਕ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਇੱਕ ਚੰਗਾ ਉਪਦੇਸ਼ ਦੇਵੇਗੀ ਕਿ ਅੱਜ ਦਾ ਮਨੁੱਖ ਹਰ ਵੇਲੇ ਪੈਸੇ ਪਿੱਛੇ ਭੱਜ ਰਿਹਾ ਹੈ। ਪੈਸੇ ਲਈ ਉਹ ਝੂਠ ਬੋਲਦਾ ਹੈ, ਠੱਗੀਆਂ ਮਾਰਦਾ ਹੈ। ਪੈਸੇ ਦੇ ਹੰਕਾਰ 'ਚ ਉਹ ਕਿਸੇ ਤੋਂ ਵੀ ਨਹੀਂ ਡਰਦਾ, ਰੱਬ ਤੋਂ ਵੀ ਨਹੀਂ।

Mitti Da Bawa Mitti Da Bawa

ਜੇ ਡਰਦਾ ਹੈ ਤਾਂ ਸਿਰਫ ਮੌਤ ਤੋਂ.! ਸੋ ਇਹ ਫਿਲਮ ਅੱਜ ਦੇ ਮਨੁੱਖ ਨੂੰ ਮੌਤ ਦੇ ਸੱਚ ਤੋਂ ਜਾਣੂ ਕਰਵਾਉਂਦੀ ਹੈ। ਅਦਾਕਾਰ ਤਰਸੇਮ ਪੌਲ ਨੇ ਇਸ ਫਿਲਮ ਵਿਚ ਇੱਕ ਲਾਲਚੀ ਬੰਦੇ ਦਾ ਕਿਰਦਾਰ ਨਿਭਾਇਆ ਹੈ ਤੇ ਸ਼ਵਿੰਦਰ ਮਾਹਲ ਇੱਕ ਫਕੀਰ ਦੇ ਕਿਰਦਾਰ ਵਿਚ ਹੈ। ਇਸ ਤੋਂ ਇਲਾਵਾ ਤੇਜੀ ਸੰਧੂ, ਰਜ਼ਾ ਮੁਰਾਦ, ਨਛੱਤਰ ਗਿੱਲ, ਅਨੂੰ ਪ੍ਰਿਆ, ਮਨਪ੍ਰੀਤ ਕੌਰ, ਬੀ. ਐਨ. ਸ਼ਰਮਾ, ਹਰਜੀਤ ਵਾਲੀਆ, ਅੰਮ੍ਰਿਤਪਾਲ ਸਿੰਘ ਬਿੱਲਾ, ਜਰਨੈਲ ਸਿੰਘ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।

ਫਿਲਮ ਦੀ ਕਹਾਣੀ ਸੁਰਿੰਦਰਜੀਤ ਸਿੰਘ ਪਾਲ ਨੇ ਲਿਖੀ ਹੈ। ਸਕਰੀਨ ਪਲੇਅ ਅਤੇ ਡਾਇਲਾਗ ਕੇ. ਐਸ਼ ਮਲਹੋਤਰਾ ਤੇ ਹਰਦੇਵ ਸਿੰਘ ਨੇ ਲਿਖੇ ਹਨ।  ਫਿਲਮ ਵਿਚ ਤਿੰਨ ਸ਼ਬਦ ਗੁਰਬਾਣੀ 'ਚੋਂ ਲਏ ਗਏ ਹਨ, ਜਿਨ੍ਹਾਂ ਨੂੰ ਆਵਾਜ਼ ਮੁਹੰਮਦ ਅਜ਼ੀਜ ਤੇ ਅਰਵਿੰਦਰ ਸਿੰਘ ਨੇ ਦਿੱਤੀ ਹੈ। ਇੱਕ ਸੂਫੀਆਨਾ ਕਲਾਮ ਵੀ ਹੈ, ਜੋ ਨਛੱਤਰ ਗਿੱਲ ਤੇ ਮੰਨਤ ਨੂਰ ਦੀਆਂ ਆਵਾਜ਼ਾਂ ਵਿਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM
Advertisement