ਮਨਕੀਰਤ ਔਲਖ ਪਹੁੰਚੇ ਕੁੰਡਲੀ ਬਾਰਡਰ, ਬਜ਼ੁਰਗ ਬੀਬੀਆਂ ਤੇ ਕਿਸਾਨਾਂ ਨੂੰ ਵੰਡੇ ਬੂਟ ਤੇ ਗਰਮ ਸ਼ਾਲ 
Published : Dec 15, 2020, 1:01 pm IST
Updated : Dec 15, 2020, 1:01 pm IST
SHARE ARTICLE
 Mankirt Aulakh  distributes boots and warm shawls to elderly women and farmers
Mankirt Aulakh distributes boots and warm shawls to elderly women and farmers

ਮਨਕੀਰਤ ਔਲਖ ਖ਼ੁਦ ਆਪ ਬਜ਼ੁਰਗ ਕਿਸਾਨਾਂ ਤੇ ਬੀਬੀਆਂ ਦੇ ਪੈਰੀਂ ਬੂਟ ਪਾ ਰਹੇ ਹਨ

ਚੰਡੀਗੜ੍ਹ  : ਖ਼ੇਤੀ ਕਾਨੂੰਨੀ ਬਿੱਲਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਿਸਾਨੀ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ। ਕਿਸਾਨ ਵੀਰ ਦਿੱਲੀ ਦੀਆਂ ਸਰਹੱਦਾਂ 'ਤੇ ਮੀਂਹ-ਹਨ੍ਹੇਰੀ ਤੇ ਠੰਡੀਆਂ ਰਾਤਾਂ 'ਚ ਕਾਲੇ ਕਾਨੂੰਨੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਬੈਠੇ ਹੋਏ ਹਨ। ਇਸ ਅੰਦੋਲਨ 'ਚ ਕਿਸਾਨਾਂ ਨਾਲ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਅਦਾਕਾਰ ਅਤੇ ਗਾਇਕ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।

File Photo

ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਚੋਂ ਕੋਈ ਨਾ ਕੋਈ ਰੋਜ਼ਾਨਾ ਕਿਸਾਨੀ ਅੰਦੋਲਨ 'ਚ ਸ਼ਾਮਲ ਹੋ ਰਿਹਾ ਹੈ ਤੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਬਹੁਤ ਸਪੋਰਟ ਕਰ ਰਹੇ ਹਨ। ਹਾਲ ਹੀ 'ਚ ਮਨਕੀਰਤ ਔਲਖ ਵੀ ਟਿਕਰੀ ਬਾਰਡਰ ਦਿੱਲੀ ਪਹੁੰਚੇ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੋ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਮਨਕੀਰਤ ਔਲਖ ਬਹੁਤ ਹੀ ਨੇਕ ਕੰਮ ਕਰਦੇ ਨਜ਼ਰ ਆ ਰਹੇ ਹਨ। 

ਦਰਅਸਲ, ਇਸ ਵੀਡੀਓ 'ਚ ਮਨਕੀਰਤ ਔਲਖ ਆਪਣੀਆਂ ਬਜ਼ੁਰਗ ਬੀਬੀਆਂ ਨੂੰ ਠੰਡ 'ਚ ਗਰਮ ਸ਼ਾਲ ਅਤੇ ਬੂਟ ਦਿੰਦੇ ਹੋਏ ਨਜ਼ਰ ਆ ਰਹੇ ਹਨ। ਬੀਬੀਆਂ ਹੀ ਨਹੀਂ ਸਗੋਂ ਉਨ੍ਹਾਂ ਨੇ ਬਜ਼ੁਰਗ ਕਿਸਾਨਾਂ ਲਈ ਬੂਟ ਲਿਆਂਦੇ ਹਨ। ਇਸ ਦੌਰਾਨ ਮਨਕੀਰਤ ਔਲਖ ਖ਼ੁਦ ਆਪ ਬਜ਼ੁਰਗ ਕਿਸਾਨਾਂ ਤੇ ਬੀਬੀਆਂ ਦੇ ਪੈਰੀਂ ਬੂਟ ਪਾ ਰਹੇ ਹਨ। ਉਨ੍ਹਾਂ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਵੀਡੀਓਜ਼ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕਰਦਿਆਂ ਮਨਕੀਰਤ ਔਲਖ ਨੇ ਲਿਖਿਆ 'ਬਹੁਤ ਔਖਾ ਘਰ ਛੱਡ ਕੇ ਸੜਕਾਂ 'ਤੇ ਬੈਠਣਾ ਉਹ ਵੀ ਇੰਨ੍ਹਾਂ ਦਿਨਾਂ 'ਚ ਅਤੇ ਇੰਨੀਂ ਜ਼ਿਆਦਾ ਠੰਡ 'ਚ। ਫ਼ਿਰ ਵੀ ਹੌਂਸਲੇ ਬੁਲੰਦ ਨੇ। ਅਸੀਂ ਜਿੱਤਾਂਗੇ ਜ਼ਰੂਰ। ਕਿਸਾਨ ਏਕਤਾ ਜ਼ਿੰਦਾਬਾਦ।' ਇਸ ਤੋਂ ਇਲਾਵਾ ਮਨਕੀਰਤ ਔਲਖ ਨੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ 'ਚ ਲਿਖਿਆ ਹੈ 'ਦਾਦੇ ਨੇ 1947 ਵੇਖੀ, ਬਾਪੂ ਨੇ 1984 ਵੇਖੀ, ਪੁੱਤ ਦੇਖ ਰਹੇ ਨੇ 2020।'

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement