'ਕਾਕੇ ਦਾ ਵਿਆਹ' ਦਾ ਦੂਜਾ ਗੀਤ ਹੋਇਆ ਰਿਲੀਜ਼
Published : Jan 16, 2019, 6:45 pm IST
Updated : Jan 16, 2019, 6:45 pm IST
SHARE ARTICLE
Gabhru Nu Tarsengi
Gabhru Nu Tarsengi

ਹੈਂਡਸਮ ਜੱਟ ਜੋਰਡਨ ਸੰਧੂ ਨੇ 'ਕਾਕੇ ਦਾ ਵਿਆਹ' ਫਿਲਮ ਨਾਲ ਪਾਲੀਵੁੱਡ 'ਚ ਪੈਰ ਪਾ ਲਿਆ ਹੈ। ਇਸ ਫਿਲਮ ਦਾ ਟ੍ਰੇਲਰ ਕਾਫੀ ਚਰਚਾ ਵਿਚ ਹੈ। ਫਿਲਮ ਦੇ ਪਹਿਲੇ ਗੀਤ...

ਚੰਡੀਗੜ੍ਹ : ਹੈਂਡਸਮ ਜੱਟ ਜੋਰਡਨ ਸੰਧੂ ਨੇ 'ਕਾਕੇ ਦਾ ਵਿਆਹ' ਫਿਲਮ ਨਾਲ ਪਾਲੀਵੁੱਡ 'ਚ ਪੈਰ ਪਾ ਲਿਆ ਹੈ। ਇਸ ਫਿਲਮ ਦਾ ਟ੍ਰੇਲਰ ਕਾਫੀ ਚਰਚਾ ਵਿਚ ਹੈ। ਫਿਲਮ ਦੇ ਪਹਿਲੇ ਗੀਤ 'ਕਾਕੇ ਦਾ ਵਿਆਹ' ਨੂੰ ਲੋਕਾਂ ਵਲੋਂ ਭਰਮਾਂ ਹੁੰਗਾਰਾ ਮਿਲਿਆ ਹੈ। ਹਾਲ ਹੀ 'ਚ ਫਿਲਮ ਦਾ ਦੂਜਾ ਗੀਤ 'ਗੱਭਰੂ ਨੂੰ ਤਰਸੇਂਗੀ' ਵੀ ਰਿਲੀਜ਼ ਹੋ ਗਿਆ ਹੈ। ਲੋਕਾ ਵਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਜੋਰਡਨ ਸੰਧੂ, ਹਿਮਾਂਸ਼ੀ ਖੁਰਾਣਾ ਅਤੇ ਸੋਨੂੰ ਕੱਕੜ ਨੇ ਗਾਇਆ ਹੈ। ਇਹ ਗੀਤ 'ਬੰਟੀ ਬੈਂਸ' ਦੀ ਕਲਮ ਚੋਂ ਨਿਕਲਿਆ ਹੈ ਤੇ ਮਿਊਜ਼ਿਕ 'ਦ ਬੌਸ' ਦਾ ਹੈ। 

ਇਹ ਫਿਲਮ 'ਯੁਵਰਾਜ ਬੈਂਸ' ਵਲੋਂ ਡਾਇਰੈਕਟ ਕੀਤੀ ਗਈ ਹੈ। ਫਿਲਮ ਵਿਚ ਸੱਸ ਨੂੰਹ ਦੀ ਲੜਾਈ ਨੂੰ ਵੀ ਦਰਸਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ 17 ਸਾਲਾਂ ਬਾਅਦ ਪ੍ਰੀਤੀ ਸਪਰੂ 'ਕਾਕੇ ਦੇ ਵਿਆਹ' ਫਿਲਮ 'ਚ ਦਸਤਕ ਦੇ ਰਹੇ ਹਨ। ਫਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਜਿਨ੍ਹਾਂ ਪਸੰਦ ਕੀਤਾ ਗਿਆ ਹੈ ਹੁਣ ਦੇਖਦੇ ਹਾਂ ਕਿ ਇਹ ਫਿਲਮ ਲੋਕਾਂ ਦੇ ਦਿਲਾਂ 'ਚ ਕਿੰਨੀ ਛਾਪ ਛੱਡਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement