
ਪਾਲੀਵੁੱਡ ਦੀ ਇਹ ਸੋਹਣੀਂ ਜਿਹੀ ਅਦਾਕਾਰਾ ਹਿਮੇਸ਼ ਦੇ ਓਪੋਜ਼ਿਟ ਫ਼ਿਲਮ ‘ਮੈਂ ਯਹਾਂ ਰਹੂੰ’ ‘ਚ ਨਜ਼ਰ ਆਵੇਗੀ
ਪੰਜਾਬੀ ਫ਼ਿਲਮ ਇੰਡਸਟਰੀ 'ਚ ਆਪਣੀ ਧਾਕ ਜਮਾਉਣ ਵਾਲੀ ਮਾਡਲ ਅਤੇ ਅਦਾਕਾਰਾ ਸੋਨੀਆ ਮਾਨ ਹੁਣ ਬਾਲੀਵੁਡ ਇੰਡਸਟਰੀ ਵਿਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਨ ਜਾ ਰਹੀ ਹੈ। ਸੋਨੀਆ ਦੇ ਫੈਨਸ ਲਈ ਚੰਗੀ ਖ਼ਬਰ ਹੈ ਕਿ ਜਲਦੀ ਹੀ ਉਨ੍ਹਾਂ ਦੀ ਪਸੰਦੀਦਾ ਅਦਾਕਾਰਾ ਸੋਨੀਆ ਬਾਲੀਵੁੱਡ ‘ਚ ਵੀ ਆਪਣਾ ਜਲਵਾ ਬਿਖੇਰਨ ਆ ਰਹੀ ਹੈ। ਦਸਿਆ ਜਾਂਦਾ ਹੈ ਕਿ ਸੋਨੀਆ ਮਾਨ ਆਪਣਾ ਬਾਲੀਵੁੱਡ ਡੈਬਿਊ ਬਾਲੀਵੁੱਡ ਦੇ ਨਾਮੀ ਮਿਊਜ਼ਿਕ ਡਾਇਰੈਕਟਰ, ਗਾਇਕ ਅਤੇ ਅਦਾਕਾਰ ਹਿਮੇਸ਼ ਰੇਸ਼ਮੀਆ ਨਾਲ ਕਰਨ ਜਾ ਰਹੀ ਹੈ। Sonia mannਪਾਲੀਵੁੱਡ ਦੀ ਇਹ ਸੋਹਣੀਂ ਜਿਹੀ ਅਦਾਕਾਰਾ ਹਿਮੇਸ਼ ਦੇ ਓਪੋਜ਼ਿਟ ਫ਼ਿਲਮ ‘ਮੈਂ ਯਹਾਂ ਰਹੂੰ’ ‘ਚ ਨਜ਼ਰ ਆਵੇਗੀ । ਇਸ ਫ਼ਿਲਮ ‘ਚ ਸੋਨੀਆ ਦਾ ਅਹਿਮ ਕਿਰਦਾਰ ਹੈ ਇਸ ਦੇ ਲਈ ਉਹ ਦਿਨ ਰਾਤ ਮਿਹਨਤ ਕਰ ਰਹੀ ਹੈ ਜਿਸ ਕਾਰਨ ਉਹ ਜਿੰਮ ‘ਚ ਸਖ਼ਤ ਮਿਹਨਤ ਵੀ ਕਰ ਰਹੀ ਹੈ। ਦਸ ਦੀਏ ਕਿ ਇਸ ਫ਼ਿਲਮ ‘ਚ ਹਿਮੇਸ਼ ਪਹਿਲੀ ਵਾਰ ਡਬਲ ਰੋਲ ਪਲੇ ਕਰਦੇ ਨਜ਼ਰ ਆਉਣਗੇ। ਫ਼ਿਲਮ ‘ਚ ਹਿਮੇਸ਼ ਦੇ ਡਬਲ ਰੋਲ ਤੇ ਸੋਨੀਆ ਦਾ ਲਵ-ਟ੍ਰੈਂਗਲ ਦਿਖਾਇਆ ਜਾਵੇਗਾ। ਫ਼ਿਲਮ ਦੀ ਸ਼ੂਟਿੰਗ ਵੀ ਜਲਦੀ ਸ਼ੁਰੂ ਹੋ ਜਾਵੇਗੀ ਤੇ ਇਸ ਦੀ ਸ਼ੂਟਿੰਗ ਦਾ ਵੱਡਾ ਹਿੱਸਾ ਯੂਰਪ ‘ਚ ਸ਼ੂਟ ਕੀਤਾ ਜਾਵੇਗਾ।
Sonia mannਤੁਹਾਨੂੰ ਦੱਸ ਦਈਏ ਕਿ ਸੋਨੀਆ ਹਾਲ ਹੀ 'ਚ ਜੋਰਡਨ ਸੰਧੂ ਦੇ ਗਾਣੇ ‘ਤੀਜੇ ਵੀਕ’ 'ਚ ਨਜ਼ਰ ਆਈ ਸੀ ਜਿਸ ਤੋਂ ਉਹ ਕਾਫੀ ਚਰਚਾ ਬਟੋਰ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਸੋਨੀਆ ਅੰਮ੍ਰਿਤਸਰ’ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਇਸ ਤੋਂ ਪਹਿਲਾਂ ਪਾਲੀਵੁੱਡ ਵਿਚ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ਜਿਨਾਂ 'ਚ ‘ਹਰਭਜਨ ਮਾਨ’ ਅਤੇ ‘ਸਰਬਜੀਤ ਚੀਮਾ’ ਦੀ ਫਿਲਮ ‘ਹਾਣੀ’, ‘ਇੰਦਰਜੀਤ ਨਿੱਕੂ’ ਅਤੇ ‘ਕਰਨ ਕੁੰਦਰਾ’ ਦੇ ਨਾਲ ‘ਮੇਰੇ ਯਾਰ ਕਮੀਨੇ’ ਅਤੇ ‘ਹੈਪੀ ਰਾਏਕੋਟੀ’ ਅਤੇ ‘ਵਿਕਰਮ ਸਿੰਘ’ ਦੇ ਨਾਲ ਫਿਲਮ ‘ਮੋਟਰ ਮਿੱਤਰਾਂ ਦੀ’, ‘ਰਾਂਝਾ ਵਿਕਰਮ ਸਿੰਘ’, ‘ਗੁੱਗੂ ਗਿੱਲ’ ਅਤੇ ‘ਯੋਗਰਾਜ ਸਿੰਘ’ ਨਾਲ ’25 ਕਿੱਲੇ’ ਵੀ ਸ਼ਾਮਿਲ ਹੈ।
Sonia mannਸੋਨੀਆ ਮਾਨ’ ਇਕਲੌਤੀ ਅਜਿਹੀ ਪੰਜਾਬੀ ਅਦਾਕਾਰਾ ਹੈਂ ਜਿਹਨਾਂ ਨੇ ਬਾਲੀਵੁੱਡ ਸਟਾਰ ‘ਰਿਤਿਕ ਰੋਸ਼ਨ’ ਨਾਲ ਮਰਾਠੀ ਫ਼ਿਲਮ ਵਿਚ ਵੀ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿਰਫ ਸੋਨੀਆ ਹੀ ਨਹੀਂ ਇਸ ਤੋਂ ਪਹਿਲਾਂ ਵੀ ਕਈ ਐਕਟਰਸ ਪਾਲੀਵੁੱਡ ਤੋਂ ਬਾਲੀਵੁੱਡ ‘ਚ ਤੇ ਬਾਲੀਵੁੱਡ ਤੋਂ ਪਾਲੀਵੁੱਡ ‘ਚ ਐਂਟਰੀ ਕਰ ਚੁੱਕੀਆਂ ਹਨ।