
ਇਸ ਫ਼ਿਲਮ ਦਾ ਇਕ ਸ਼ਬਦ ਰਿਲੀਜ਼ ਹੋਇਆ ਸੀ ਜੋ ਕਿ ਬਹੁਤ ਹੀ ਧਾਰਮਿਕ ਦੇ ਰੂਹਾਨੀ ਸੀ।
ਜਲੰਧਰ: ਧਾਰਮਿਕ ਫਿਲਮ 'ਮਿੱਟੀ ਦਾ ਬਾਵਾ' ਇਨ੍ਹੀਂ ਦਿਨੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਣਾਈ ਗਈ ਹੈ, ਜੋ 18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਦਰਸ਼ਕਾਂ ਨੂੰ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕੁਲਜੀਤ ਸਿੰਘ ਮਲਹੋਤਰਾ ਨੇ ਦਰਸ਼ਕਾਂ ਦੀ ਝੋਲੀ ਵਿਚ ਇਕ ਵੱਖਰੇ ਢੰਗ ਦੀ ਫ਼ਿਲਮ ਪਾਈ ਹੈ। ਕੁਲਜੀਤ ਸਿੰਘ ਮਲਹੋਤਰਾ ਮੁੰਬਈ ਦੇ ਜੰਮਪਲ ਹਨ ਤੇ ਪਿਛਲੇ ਕਈ ਸਾਲਾਂ ਤੋਂ ਫਿਲਮ ਖੇਤਰ ਵਿਚ ਸਰਗਰਮ ਹਨ। ਇਹ ਫ਼ਿਲਮ ਬਹੁਤ ਹੀ ਸੁਚੱਜੇ ਢੰਗ ਦੀ ਬਣਾਈ ਗਈ ਹੈ। ਇਸ ਫ਼ਿਲਮ ਵਿਚ ਲੋਕਾਂ ਦੀਆਂ ਭਾਵਨਾਵਾਂ, ਉਹਨਾਂ ਦੇ ਦੁਨਿਆਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
Mitti Da Bawa
ਇਸ ਫ਼ਿਲਮ ਦਾ ਇਕ ਸ਼ਬਦ ਰਿਲੀਜ਼ ਹੋਇਆ ਸੀ ਜੋ ਕਿ ਬਹੁਤ ਹੀ ਧਾਰਮਿਕ ਦੇ ਰੂਹਾਨੀ ਸੀ। ਇਸ ਦਾ ਨਾਮ ਸੀ ਕੂੜ ਰਾਜਾ ਕੂੜ ਪ੍ਰਜਾ। ਇਸ ਸ਼ਬਦ ਨੂੰ ਅਰਵਿੰਦਰ ਸਿੰਘ ਨੇ ਗਾਇਆ ਹੈ ਅਤੇ ਇਸ ਸ਼ਬਦ ਦੇ ਬੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਲਏ ਗਏ ਹਨ। ਇਸ ਨੂੰ ਸੰਗੀਤ ਹਰੀ ਅਰਜੁਨ ਨੇ ਦਿੱਤਾ ਹੈ। ਸ਼ਬਦ ਸੁਣਦਿਆਂ, ਸੁਣਨ ਵਾਲੇ ਨੂੰ ਸ਼ਾਂਤੀ ਮਿਲੇਗੀ ਅਤੇ ਉਹ ਜ਼ਿੰਦਗੀ ਅਤੇ ਮੌਤ ਦੇ ਅਸਲ ਅਰਥ ਨੂੰ ਸਮਝ ਸਕਣ ਦੇ ਯੋਗ ਹੋਣਗੇ।
Hard Kaur
ਇਸ ਮੌਕੇ ਪ੍ਰੋਡਿਊਸਰ-ਡਾਇਰੈਕਟਰ ਕੇ.ਐਸ ਮਲਹੋਤਰਾ ਨੇ ਕਿਹਾ ਫ਼ਿਲਮ ਦਾ ਸਿਰਲੇਖ ਮਿੱਟੀ ਦਾ ਬਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਲਿਆ ਗਿਆ ਹੈ। ਇਸ ਸ਼ਬਦ ਦੁਆਰਾ ਉਹਨਾਂ ਧਰਤੀ ਉੱਤੇ ਮਨੁੱਖ ਦੇ ਸਫ਼ਰ ਦਾ ਅਸਲ ਅਰਥ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਫ਼ਿਲਮ ਬਣਾਉਣ ਵਿਚ ਦਿਨ ਰਾਤ ਕੰਮ ਕੀਤਾ ਹੈ। ਫ਼ਿਲਮ ਦੇ ਹਰ ਮੈਂਬਰ ਨੇ ਫ਼ਿਲਮ ਬਣਾਉਣ ਵਿਚ ਬਹੁਤ ਮਿਹਨਤ ਕੀਤੀ ਹੈ। ਉਹ ਉਮੀਦ ਕਰਦੇ ਹਨ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ।
Mitti Da Bawa
ਜਾਣਕਾਰੀ ਮੁਤਾਬਕ ਇਸ ਫ਼ਿਲਮ ਵਿਚ ਸੱਭਿਆਚਾਰ ਨੂੰ ਨਿਹਾਰਿਆ ਗਿਆ ਹੈ। ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ। ਇਸ ਦੇ ਮੁੱਖ ਕਲਾਕਾਰ ਹਨ ਤਰਸੇਮ ਪਾਲ, ਤੇਜੀ ਸੰਧੂ, ਨਛੱਤਰ ਗਿੱਲ, ਅੰਮ੍ਰਿਤ ਸਿੰਘ ਬਿੱਲਾ, ਮੰਨਤ ਨੂਰ, ਮਨਪ੍ਰੀਤ ਕੌਰ, ਜਰਨੈਲ ਸਿੰਘ, ਬੀ.ਐਨ. ਸ਼ਰਮਾ।
ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ। ਫ਼ਿਲਮ ਨੂੰ ਪ੍ਰਸ਼ਾਂਤ ਮਲਿਕ ਪੇਸ਼ ਕਰ ਰਹੇ ਹਨ ਅਤੇ ਰਾਜੂ ਗੱਖੜ ਫ਼ਿਲਮ ਦੇ ਕੋ-ਪ੍ਰੋਡਿਊਸਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।