ਜ਼ੀ ਸਟੂਡੀਓਜ਼ ਨੇ ਰਚਿਆ ਇਤਿਹਾਸ, PTC ਪੰਜਾਬੀ ਫ਼ਿਲਮ ਅਵਾਰਡਜ਼ ਵਿਚ ਮਿਲੀਆਂ 36 ਨਾਮਜ਼ਦਗੀਆਂ 
Published : Nov 17, 2022, 2:19 pm IST
Updated : Nov 17, 2022, 2:19 pm IST
SHARE ARTICLE
Zee Studios creates history, gets 36 nominations at PTC Punjabi Film Awards
Zee Studios creates history, gets 36 nominations at PTC Punjabi Film Awards

'ਕਿਸਮਤ 2', 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' ਅਤੇ 'ਫੁੱਫੜ ਜੀ' ਲਈ ਮਿਲੀਆਂ ਨਾਮਜ਼ਦਗੀਆਂ 

ਚੰਡੀਗੜ੍ਹ - ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪੁਰਸਕਾਰ ਸਮਾਰੋਹ ਲਈ ਦੌੜ ਸ਼ੁਰੂ ਹੋਣ ਦੇ ਨਾਲ, ਜ਼ੀ ਸਟੂਡੀਓਜ਼ ਨਵੇਂ ਰਿਕਾਰਡ ਬਣਾਉਣ ਅਤੇ ਪੁਰਾਣੇ ਤੋੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੋਹਰੀ ਪ੍ਰੋਡਕਸ਼ਨ ਹਾਊਸ ਹੋਣ ਦੇ ਨਾਤੇ, 2022 ਦੀਆਂ ਕੁੱਝ ਸਭ ਤੋਂ ਵੱਡੀਆਂ ਹਿੱਟ ਫ਼ਿਲਮਾਂ ਦਾ ਨਿਰਮਾਣ ਅਤੇ ਵੰਡ ਕਰ ਰਿਹਾ ਹੈ, ਜ਼ੀ ਸਟੂਡੀਓਜ਼ ਮਾਧਿਅਮ ਦੀ ਪਰਵਾਹ ਕੀਤੇ ਬਿਨਾਂ ਸਭ ਤੋਂ ਵਧੀਆ ਮਨੋਰੰਜਨ ਪ੍ਰਦਾਨ ਕਰਨ ਵਿੱਚ ਲਗਾਤਾਰ ਇੱਕ ਲੀਕ ਤੋਂ ਹਟਕੇ ਕੰਮ ਕਰਨ ਵਾਲਿਆਂ ਵਜੋਂ ਉੱਭਰਿਆ ਹੈ।

ਪੀਟੀਸੀ ਨੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022 ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ, ਜਿਸ ਵਿਚ ਜ਼ੀ ਸਟੂਡੀਓਜ਼ ਨੇ ਆਪਣੀਆਂ ਤਿੰਨ ਮੇਗਾ ਬਲਾਕਬਸਟਰ, 'ਕਿਸਮਤ 2', 'ਫੁੱਫੜ ਜੀ' ਅਤੇ 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' ਲਈ 36 ਨਾਮਜ਼ਦਗੀਆਂ ਹਾਸਲ ਕੀਤੀਆਂ ਹਨ।

ਨਾਮਜ਼ਦਗੀਆਂ ਇਸ ਪ੍ਰਕਾਰ ਹਨ:
 ਫੁੱਫੜ ਜੀ-

 ਸਰਵੋਤਮ ਪੁਸ਼ਾਕ - ਮਨਮੀਤ ਬਿੰਦਰਾ, ਸਰਵੋਤਮ ਡਾਇਲਾਗ - ਰਾਜੂ ਵਰਮਾ, ਸਰਵੋਤਮ ਸਕ੍ਰੀਨਪਲੇ - ਰਾਜੂ ਵਰਮਾ, ਸਰਵੋਤਮ ਕਹਾਣੀ - ਰਾਜੂ ਵਰਮਾ, ਸਰਵੋਤਮ ਕਲਾ ਨਿਰਦੇਸ਼ਕ - ਵਿਜੇ ਗਿਰੀ, ਸਰਵੋਤਮ ਕੋਰੀਓਗ੍ਰਾਫਰ - ਅਰਵਿੰਦ ਠਾਕੁਰ, ਸਰਵੋਤਮ ਬਾਲ ਅਦਾਕਾਰ - ਅਨਮੋਲ ਵਰਮਾ, ਹਾਸਰਸ ਭੂਮਿਕਾ ਵਿੱਚ ਸਰਵੋਤਮ ਪ੍ਰਦਰਸ਼ਨ  - ਜੱਗੀ ਧੂਰੀ, ਸਾਲ ਦੀ ਸਰਵੋਤਮ ਕਾਮੇਡੀ ਫਿਲਮ - ਫੁੱਫੜ ਜੀ, ਸਰਵੋਤਮ ਸੰਗੀਤ ਨਿਰਦੇਸ਼ਕ - ਦਾਊਦ, ਸਰਵੋਤਮ ਨਿਰਦੇਸ਼ਕ - ਪੰਕਜ ਬੱਤਰਾ, ਸਰਵੋਤਮ ਅਦਾਕਾਰ - ਬਿੰਨੂ ਢਿੱਲੋਂ, ਸਰਵੋਤਮ ਫਿਲਮ - ਫੁੱਫੜ ਜੀ.

 ਕਿਸਮਤ 2-
 ਸਰਵੋਤਮ ਬੈਕਗ੍ਰਾਉਂਡ ਸਕੋਰ - ਸੰਦੀਪ ਸਕਸੈਨਾ, ਸਰਵੋਤਮ ਸਕ੍ਰੀਨਪਲੇ - ਜਗਦੀਪ ਸਿੱਧੂ, ਸਰਵੋਤਮ ਕਹਾਣੀ - ਜਗਦੀਪ ਸਿੱਧੂ, ਸਰਵੋਤਮ ਸਿਨੇਮੈਟੋਗ੍ਰਾਫੀ - ਨਵਨੀਤ ਮਿਸਰ, ਸਰਵੋਤਮ ਗੀਤਕਾਰ - ਜਾਨੀ, ਸਰਵੋਤਮ ਪਲੇਅਬੈਕ ਗਾਇਕਾ - ਜੋਤੀ ਨੂਰਾਂ, ਸਰਵੋਤਮ ਪਲੇਅਬੈਕ ਗਾਇਕ - ਬੀ ਪਰਾਕ, ਸਰਵੋਤਮ ਸੰਗੀਤ ਨਿਰਦੇਸ਼ਕ-  ਬੀ ਪਰਾਕ, ਸਾਲ ਦਾ ਸਰਵੋਤਮ ਗੀਤ - ਪਾਗਲਾ, ਪੀਟੀਸੀ ਪ੍ਰੋਮਿਸਿੰਗ ਸਟਾਰ ਆਫ ਦਿ ਈਅਰ - ਤਾਨੀਆ, ਪੀਟੀਸੀ ਦੀ ਪ੍ਰਸਿੱਧ ਜੋੜੀ - ਐਮੀ ਵਿਰਕ ਅਤੇ ਸਰਗੁਨ ਮਹਿਤਾ, ਸਰਵੋਤਮ ਨਿਰਦੇਸ਼ਕ - ਜਗਦੀਪ ਸਿੱਧੂ, ਸਰਵੋਤਮ ਅਦਾਕਾਰਾ - ਸਰਗੁਨ ਮਹਿਤਾ, ਸਰਵੋਤਮ ਅਦਾਕਾਰ - ਐਮੀ ਵਿਰਕ  , ਸਰਵੋਤਮ ਫਿਲਮ - ਕਿਸਮਤ 2।

ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ-
 ਸਰਵੋਤਮ ਪੁਸ਼ਾਕ- ਨਿਤਾਸ਼ਾ ਭਟੇਜਾ, ਪ੍ਰਿਯਾਨਾ ਥਾਪਰ, ਸਰਵੋਤਮ ਕਲਾ ਨਿਰਦੇਸ਼ਕ- ਕਾਜ਼ੀ ਰਫੀਕ ਅਲੀ ਅਤੇ ਰੀਤਿਕਾ ਤੰਵਰ, ਸਰਵੋਤਮ ਪਲੇਅਬੈਕ ਗਾਇਕ - ਜਿੰਨਾ, ਗੁਰਨਾਮ ਭੁੱਲਰ, ਸਰਵੋਤਮ ਸਹਾਇਕ ਅਦਾਕਾਰਾ- ਜਤਿੰਦਰ ਕੌਰ, ਪੀਟੀਸੀ ਦੀ ਪ੍ਰਸਿੱਧ ਜੋੜੀ- ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ,  ਸਰਵੋਤਮ ਅਦਾਕਾਰਾ- ਸੋਨਮ ਬਾਜਵਾ, ਸਰਵੋਤਮ ਅਦਾਕਾਰ- ਗੁਰਨਾਮ ਭੁੱਲਰ ਅਤੇ ਸਰਵੋਤਮ ਕੋਰੀਓਗ੍ਰਾਫਰ- ਅਰਵਿੰਦ ਠਾਕੁਰ।
ਪੁਰਸਕਾਰ ਸਮਾਰੋਹ 3 ਦਸੰਬਰ ਨੂੰ ਵਰਚੁਅਲੀ ਆਯੋਜਿਤ ਕੀਤਾ ਜਾਵੇਗਾ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement