ਗੁਰੂ ਰੰਧਾਵਾ ਤੋਂ ਬਾਅਦ ਹੁਣ 'Sukh E' ਦੇ ਗਾਣੇ ਪਾਉਣਗੇ ਬਾਲੀਵੁੱਡ 'ਚ ਧਮਾਲਾਂ 
Published : Jun 18, 2018, 3:08 pm IST
Updated : Jun 18, 2018, 8:36 pm IST
SHARE ARTICLE
Sukh E's song is coming in Bollywood
Sukh E's song is coming in Bollywood

ਪੰਜਾਬੀ ਇੰਡਸਟਰੀ ਦਾ ਕਰੇਜ਼ ਲੋਕਾਂ 'ਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।

ਪੰਜਾਬੀ ਇੰਡਸਟਰੀ ਦਾ ਕਰੇਜ਼ ਲੋਕਾਂ 'ਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਉਥੇ ਹੀ ਸਾਡੇ ਕੁਝ ਪਾਲੀਵੁੱਡ ਸਿਤਾਰਿਆਂ ਨੇ ਪਹਿਲਾਂ ਪੰਜਾਬੀ ਇੰਡਸਟਰੀ 'ਚ ਲੋਕਾਂ ਦਾ ਦਿਲ ਜਿੱਤਿਆ ਤੇ ਹੁਣ ਆਪਣੀ ਮਿਹਨਤ ਸਦਕਾ ਬਾਲੀਵੁੱਡ 'ਚ ਵਾਹ - ਵਾਹ ਖੱਟ ਰਹੇ ਹਨ। ਜਿਨ੍ਹਾਂ 'ਚ ਦਿਲਜੀਤ ਦੋਸਾਂਝ, ਗੁਰੂ ਰੰਧਾਵਾ, ਹਾਰਡੀ ਸੰਧੂ, ਸੁਰਵੀਨ ਚਾਵਲਾ, ਮਾਹੀ ਗਿੱਲ, ਜਿੰਮੀ ਸ਼ੇਰਗਿੱਲ ਤੇ ਹੋਰ ਕਈ ਗਾਇਕ ਤੇ ਅਦਾਕਾਰ ਸ਼ਾਮਿਲ ਹਨ।

Sukh ESukh E

ਇਨ੍ਹਾਂ ਤੋਂ ਬਾਅਦ ਹੁਣ ਪੰਜਾਬੀ ਗਾਇਕ 'Sukh E' ਬਾਲੀਵੁੱਡ 'ਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਜੀ ਹਾਂ, ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ਹਾਊਸਫੁਲ 4 ਵਿਚ ਸੁਖੀ ਮਿਊਜਿਕਲ ਡਾਕਟਰਜ ਦਾ ਸੁਪਰਹਿਟ ਗਾਣਾ ਜੈਗੂਆਰ ਨੂੰ ਸ਼ਾਮਿਲ ਕੀਤੀ ਗਿਆ ਹੈ। ਇਸ ਗਾਣੇ ਨੂੰ ਲੋਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਸੀ। 'Sukh E' ਦੇ ਇਸ ਗਾਣੇ ਨੂੰ ਯੂ - ਟਿਊਬ ਉਤੇ 55 ਮਿਲਿਅਨ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ । ਇਹ ਗਾਣਾ ਫਿਲਮ ਹਾਊਸਫੁਲ 4 ਵਿਚ ਦੇਖਣ ਨੂੰ ਮਿਲੇਗਾ। ਇਸ ਦਾ ਜਾਣਕਾਰੀ ਆਪਣੇ ਆਪ ਸੁਖੀ ਨੇ ਆਪਣੇ ਕਾਂਸਰਟ ਵਿਚ ਦਿਤੀ ਸੀ ।

 Sukh ESukh E

ਹੁਣ ਬਾਲੀਵੁਡ ਦੀ ਚਾਹੇ ਕੋਈ ਵੀ ਫਿਲਮ ਕਿਉਂ ਨਹੀਂ ਹੋਵੇ, ਪੰਜਾਬੀ ਗਾਣੇ ਵਿਖਾਉਣ ਨਾਲ ਫਿਲਮ ਦੇ ਸੰਗੀਤ ਨੂੰ ਭਰਵਾਂ ਹੁੰਗਾਰਾ ਜ਼ਰੂਰ ਮਿਲਦਾ ਹੈ। ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਗਾਣੇ ਬਾਲੀਵੁਡ ਫਿਲਮਾਂ ਵਿਚ ਸ਼ਾਮਿਲ ਕੀਤੇ ਜਾ ਚੁੱਕੇ ਹਨ । ਉਥੇ ਹੀ ਜੇਕਰ ਅਸੀਂ ਫਿਲਮ ਹਾਊਸਫੁਲ 4 ਦੀ ਗੱਲ ਕਰੀਏ ਤਾਂ ਇਸ ਵਿੱਚ ਅਕਸ਼ੇ ਦੇ ਨਾਲ ਕ੍ਰਿਤੀ ਸੇਨਨ, ਪੂਜਾ ਹੇਗੜੇ, ਰਿਤੇਸ਼ ਦੇਸ਼ਮੁਖ, ਚੰਕੀ ਪਾਂਡੇ , ਕ੍ਰਿਤੀ ਖਰਬੰਦਾ ਅਤੇ ਬੋਮਨ ਈਰਾਨੀ ਨਜ਼ਰ ਆਉਣਗੇ । ਉਥੇ ਹੀ ਖਬਰਾਂ ਆ ਰਹੀਆਂ ਹਨ ਕਿ ਇਸ ਵਿੱਚ ਸੰਜੇ ਦੱਤ ,  ਬੌਬੀ ਦਿਓਲ ਅਤੇ ਅਭਿਸ਼ੇਕ ਬੱਚਨ ਨਜ਼ਰ ਆ ਸਕਦੇ ਹਨ । ਫਿਲਮ 2019 ਵਿਚ ਦੀਵਾਲੀ  ਦੇ ਮੌਕੇ ਉਤੇ ਰਿਲੀਜ਼ ਹੋਵੇਗੀ।

Sukh ESukh E

ਇਥੇ ਤੁਹਾਨੂੰ ਦਸ ਦੇਈਏ ਕਿ ਕੁਝ ਸਮਾਂ ਪਹਿਲਾਂ ਸੁੱਖੀ ਨੇ ਆਪਣੇ ਨਾਂਅ ਦੇ ਪਿੱਛੇ ਦੀ ਕਹਾਣੀ ਦੱਸੀ। ਉਨ੍ਹਾਂ ਦੇ ਇਸ ਨਿੱਕ ਨਾਂਅ ਦਾ ਪਹਿਲਾ ਕ੍ਰੈਡਿਟ ਉਨ੍ਹਾਂ ਦੇ ਘਰਵਾਲਿਆਂ ਅਤੇ ਦੋਸਤਾਂ ਨੂੰ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਸੁਖਦੀਪ ਨਾਂਅ ਹੋਣ ਦੀ ਵਜ੍ਹਾ ਕਰਕੇ ਸਭ ਉਨ੍ਹਾਂ ਨੂੰ ਸੁੱਖੀ ਬੁਲਾਉਂਦੇ ਸਨ। ਸੁੱਖੀ ਦੇ ਨਾਂਅ ਵਿੱਚ ਦੂਜਾ ਟਵਿੱਸਟ ਆਇਆ ਪਾਪੁਲਰ ਸਿੰਗਰ ਜੈਜੀ ਬੀ ਦੀ ਵਜ੍ਹਾ ਕਰਕੇ। ਜੀ ਹਾਂ ਸੁੱਖੀ, ਨਾਂਅ ਦੇ ਮਾਮਲੇ ਵਿੱਚ ਜੈਜੀ ਬੀ ਤੋਂ ਪ੍ਰੇਰਿਤ ਹਨ।

Sukh ESukh E

ਜਿਸ ਤਰ੍ਹਾਂ ਜੈਜੀ ਬੀ ਨੇ ਆਪਣੇ ਸਰਨੇਮ ਦਾ ਇਨੀਸ਼ਿਅਲ ਰੱਖਿਆ ਹੈ। ਉਸੀ ਤਰ੍ਹਾਂ ਸੁੱਖੀ ਨੇ Sukhi ਦੇ i ਨੂੰ E ਬਣਾ ਦਿੱਤਾ ਅਤੇ ਆਪਣੇ ਨਾਂਅ ਨੂੰ ਇੱਕ ਮਾਡਰਨ ਤੜਕਾ ਲਗਾ ਲਿਆ। ਉਝ ਅੱਜਕੱਲ੍ਹ ਦੇ ਦੌਰ ਵਿੱਚ ਸੁੱਖੀ ਦਾ ਇਸ ਤਰ੍ਹਾਂ ਨਾਂਅ ਬਦਲਣਾ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਦੀ ਤਰ੍ਹਾਂ ਰਫਤਾਰ, ਬਾਦਸ਼ਾਹ, ਹਨੀ ਸਿੰਘ ਸਾਰਿਆ ਨੇ ਆਪਣੇ ਨਾਂਅ ਬਦਲੇ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement