'ਤੇਰੇ ਵਾਸਤੇ' ਗੀਤ ਨਾਲ ਫਿਰ ਚਰਚਾ 'ਚ ਆਏ ਸਤਿੰਦਰ ਸਰਤਾਜ
ਸੂਫ਼ੀ ਗਾਇਕੀ ਵਿਚ ਇਕ ਵਖਰਾ ਮੁਕਾਮ ਬਣਾ ਚੁਕੇ ਸਤਿੰਦਰ ਸਰਤਾਜ ਨੇ ਇਕ ਵਾਰ ਫਿਰ ਅਪਣੀ ਸੁਨਹਿਰੀ ਲਿਖਤ ਅਤੇ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਨੂੰ ਮੋਹ ਲਿਆ ਹੈ । ਦੱਸ ਦਈਏ ਕਿ ਐਤਵਾਰ ਸਵੇਰ ਸਤਿੰਦਰ ਸਰਤਾਜ ਦਾ ਗੀਤ 'ਤੇਰੇ ਵਾਸਤੇ' ਰਲੀਜ਼ ਹੋ ਗਿਆ। ਇਸ ਗੀਤ ਦਾ ਟੀਜ਼ਰ ਆਉਂਦਿਆਂ ਹੀ ਲੋਕਾਂ ਨੂੰ ਇਸ ਗੀਤ ਦੇ ਰਲੀਜ਼ ਹੋਣ ਦਾ ਇੰਤਜ਼ਾਰ ਸੀ। ਜਿਸ ਤੋਂ ਬਾਅਦ ਹੁਣ ਇਸ ਗੀਤ ਨੂੰ ਲੋਕਾਂ ਵਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਇਸ ਦੇ ਰਲੀਜ਼ ਤੋਂ ਕੁੱਝ ਹੀ ਘੰਟਿਆਂ 'ਚ ਯੂ ਟਿਊਬ ਉਤੇ ਟਰੇਂਡ 'ਤੇ ਆ ਗਿਆ ਹੈ। ਦਸ ਦਈਏ ਕਿ ਇਹ ਗੀਤ ਸਰਤਾਜ ਦੀ ਐਲਬਮ 'ਸੀਜ਼ਨ ਆਫ਼ ਸਰਤਾਜ' ਦਾ ਗੀਤ ਹੈ ਜਿਸ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਖ਼ੁਦ ਸਰਤਾਜ ਨੇ ਅਪਣੀ ਸੁਨਹਿਰੀ ਕਲਮ ਨਾਲ ਹੀ ਕਲਮਬੱਧ ਕੀਤਾ ਹੈ। ਗੀਤ ਤੇਰੇ ਵਾਸਤੇ ਦਾ ਮਿਊਜ਼ਿਕ ਜਿਤੇਂਦਰ ਸ਼ਾਹ ਨੇ ਦਿਤਾ ਹੈ।
Tere Vaaste Song
ਇਸ ਗੀਤ ਦੀ ਖ਼ਾਸੀਅਤ ਸਰਤਾਜ ਤੋਂ ਇਲਾਵਾ ਬਾਲੀਵੁਡ ਅਦਾਕਾਰਾ ਨਰਗੀਜ਼ ਫ਼ਖ਼ਰੀ ਹੈ। ਜਿਸ ਨੇ ਇਸ ਗੀਤ 'ਚ ਬੇਹੱਦ ਖ਼ੂਬਸੂਰਤੀ ਨਾਲ ਅਦਾਕਾਰੀ ਦਿਖਾਈ ਹੈ। ਇਸ ਗੀਤ ਦੀ ਪੇਸ਼ਕਾਰੀ ਵੀ ਬੇਹੱਦ ਖ਼ੂਬਸੂਰਤੀ ਤਰੀਕੇ ਨਾਲ ਫ਼ਿਲਮਾਈ ਗਈ ਹੈ । ਇਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਰਤਾਜ ਦੀ ਐਲਬਮ 'ਸੀਜ਼ਨ ਆਫ਼ ਸਰਤਾਜ' ਦਾ ਗੀਤ ਰਲੀਜ਼ ਹੋ ਚੁਕਿਆ ਹੈ। ਜਿਸ ਦਾ ਨਾਮ 'ਮੈਂ ਤੇ ਮੇਰੀ ਜਾਨ ਸੀ' ਇਸ ਗੀਤ ਨੂੰ ਅਜੇ ਤਕ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਚੁਕਿਆ ਹੈ। ਸਰਤਾਜ ਦੇ ਇਨ੍ਹਾਂ ਗੀਤਾਂ ਨੇ ਇਕ ਵਾਰ ਫਿਰ ਤੋਂ ਸੂਫ਼ੀ ਗਾਇਕੀ ਦੇ ਪ੍ਰੇਮੀਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆ ਦਿਤੀ ਹੈ । ਸਰਤਾਜ ਦਾ ਗੀਤ 'ਮੈਂ ਤੇ ਮੇਰੀ ਜਾਨ' ਪਤੀ ਪਤਨੀ ਦੇ ਪਿਆਰ ਅਤੇ ਰੁਸਣ ਮਨਾਉਣ ਨੂੰ ਦਰਸਾਉਂਦਾ ਗੀਤ ਹੈ । ਉਥੇ ਹੀ 'ਤੇਰੇ ਵਾਸਤੇ' ਗੀਤ ਇਕ ਤਰਫ਼ੇ ਪਿਆਰ ਨੂੰ ਦਰਸਾਉਂਦਾ ਹੈ ਜੋ ਕਿ ਅਪਣੇ ਪਿਆਰ ਨੂੰ ਪਾਉਣ ਲਈ ਕਈ ਜ਼ੋਖ਼ਮ ਉਠਾਉਂਦਾ ਹੈ ਤੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕਹਿ ਨਹੀਂ ਸਕਦਾ ।