
ਕਿਹਾ, ਸਾਜ਼ਸ਼ ਘੜਨ ਵਾਲਿਆਂ ਦੇ ਨਵੇਂ ਚਿਹਰੇ ਸਾਹਮਣੇ ਆਉਂਦੇ ਨੇ ਤਾਂ ਥੋੜ੍ਹਾ ਜਿਹਾ ਸਕੂਨ ਜ਼ਰੂਰ ਮਿਲਦਾ
ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਮਰਹੂਮ ਪੰਜਾਬੀ ਗਾਇਕ ਦੇ ਮਾਤਾ ਚਰਨ ਕੌਰ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਜਦੋਂ ਕਤਲ ਦੀ ਸਾਜ਼ਸ਼ ਘੜਨ ਵਾਲਿਆਂ ਦੇ ਨਵੇਂ-ਨਵੇਂ ਚਿਹਰੇ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਕੂਲ ਮਿਲਦਾ ਹੈ।
ਇਹ ਵੀ ਪੜ੍ਹੋ: ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ ’ਚ ਲੜਕੀ ਅਤੇ ਉਸ ਦੇ ਭਰਾਵਾਂ ’ਤੇ ਲਗਾਏ ਇਲਜ਼ਾਮ
ਚਰਨ ਕੌਰ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਥੋੜ੍ਹਾ ਜਿਹਾ ਸਕੂਨ ਮਿਲਦੈ ਸ਼ੁਭ ਪੁੱਤ ਜਦੋਂ ਤੇਰੇ ਕਤਲ ਦੀ ਸਾਜ਼ਸ਼ ਘੜਨ ਵਾਲਿਆਂ ਦੇ ਨਵੇਂ-ਨਵੇਂ ਚਿਹਰੇ ਸਾਹਮਣੇ ਆਉਂਦੇ ਨੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ’ਤੇ ਪੂਰਨ ਵਿਸ਼ਵਾਸ਼ ਹੈ, ਉਹ ਸਾਰੇ ਛੁਪੇ ਹੋਏ ਚਿਹਰੇ ਦੁਨੀਆਂ ਦੇ ਸਾਹਮਣੇ ਲੈ ਕੇ ਆਉਣਗੇ। ਸ਼ੁੱਭ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਇਸ ਮਿਹਨਤੀ ਤੇ ਟਿੱਬਿਆਂ ’ਚੋਂ ਉਠ ਕੇ ਸਾਰੀ ਦੁਨੀਆਂ ਉਤੇ ਨਾਂਅ ਚਮਕਾਉਣ ਵਾਲੇ ਸਿੱਧੇ ਸਾਦੇ ਅਤੇ ਭੋਲੇ ਪੁੱਤ ਦੇ ਐਨੇ ਦੁਸ਼ਮਣ ਬਣ ਜਾਣਗੇ। ਜੇ ਸਾਨੂੰ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਕਦੇ ਵੀ ਤਰੱਕੀ ਕਰਨ ਨੂੰ ਨਾਂ ਕਹਿੰਦੀ ਕਿਉਂਕਿ ਤਰੱਕੀ ਹੀ ਹਮੇਸ਼ਾ ਬੰਦੇ ਦੀ ਦੁਸ਼ਮਣ ਬਣਦੀ ਐ”।
ਇਹ ਵੀ ਪੜ੍ਹੋ: ਕੰਜ਼ਿਊਮਰ ਕੋਰਟ ਨੇ ਲੁਧਿਆਣਾ ਦੀ ਨੋਵਾ ਬੇਕਰੀ ਨੂੰ ਲਗਾਇਆ 20 ਹਜ਼ਾਰ ਰੁਪਏ ਜੁਰਮਾਨਾ; ਕੇਕ ਵਿਚੋਂ ਨਿਕਲੀ ਸੀ ਕੀੜੀ
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਤੋਂ ਪਹਿਲਾਂ ਦੀਆਂ ਸ਼ੂਟਰਾਂ ਦੀਆਂ ਅਯੁੱਧਿਆ ਵਿਚ ਘੁੰਮਦਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ 'ਚ ਵਰਤੇ ਗਏ ਆਧੁਨਿਕ ਹਥਿਆਰ ਵੀ ਫੋਟੋਆਂ ਵਿਚ ਸਾਫ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਕ ਸ਼ੂਟਰਾਂ ਨੇ ਯੂ.ਪੀ. ਦੇ ਅਯੁੱਧਿਆ 'ਚ ਸਿੱਧੂ ਦੇ ਕਤਲ ਨੂੰ ਅੰਜਾਮ ਦੇਣ ਲਈ ਫਾਰਮ ਹਾਊਸ ਵਿਚ ਟਰੇਨਿੰਗ ਲਈ ਸੀ।