
ਪੁੱਛੇ ਗਏ ਸਵਾਲ ਦੀ ਵੀਡੀਉ ਮਲਕੀਤ ਸਿੰਘ ਤੇ ਮਨਕੀਰਤ ਔਲਖ ਨੇ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।
ਜਲੰਧਰ: ਪੰਜਾਬੀ ਇੰਡਸਟਰੀ ਨੇ ਹੁਣ ਅਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ। ਪੰਜਾਬੀ ਕਲਾਕਾਰ ਹੁਣ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਵਿਚ ਵੀ ਸ਼ਾਏ ਹੋਏ ਹਨ ਜੋ ਕਿ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਪੰਜਾਬੀ ਕਲਾਕਾਰਾਂ ਦੇ ਜਿੱਥੇ ਗੀਤ ਹੁਣ ਬਾਲੀਵੁੱਡ ਵਿਚ ਗਾਏ ਜਾਂਦੇ ਹਨ ਜਾਂ ਉਸ ਦੇ ਰੀਮੇਕ ਕੀਤੇ ਜਾਂਦੇ ਹਨ ਉੱਥੇ ਹੀ ਕਈ ਰਿਐਲਿਟੀ ਸ਼ੋਅਜ਼ ਵਿਚ ਪੰਜਾਬੀ ਕਲਾਕਾਰਾਂ ਦੀ ਐਂਟਰੀ ਵੀ ਹੋ ਰਹੀ ਹੈ ਅਤੇ ਨਾਲ ਹੀ ਉਹਨਾਂ ਦੇ ਨਾਂ ਟੀਵੀ ਕੁਇਜ਼ ਸ਼ੋਅਜ਼ ਵਿਚ ਵੀ ਲਏ ਜਾਂਦੇ ਹਨ।
Amitabh Bachchan
ਅਜਿਹਾ ਹੀ ਕੁੱਝ ਹੋਇਆ ਹੈ ਕੌਣ ਬਣੇਗਾ ਕਰੋੜਪਤੀ ਚ, ਜਿੱਥੇ ਅਮਿਤਾਭ ਬੱਚਨ ਨੇ ਇਸ ਸ਼ੋਅ ਵਿਚ ਪੰਜਾਬੀ ਗਾਇਕ ਮਲਕੀਤ ਸਿੰਘ, ਗੁਰਦਾਸ ਮਾਨ, ਮਨਕਿਰਤ ਔਲਖ ਤੇ ਜੈਜ਼ੀ ਬੀ ਦੇ ਨਾਂ ਆਪਸ਼ਨਜ਼ ਵਿਚ ਲੈ ਕੇ ਇਕ ਸਵਾਲ ਪੁੱਛਿਆ ਸੀ। ਅਮਿਤਾਭ ਨੇ ਮੁਕਾਬਲੇਬਾਜ਼ ਨੂੰ ਮਲਕੀਤ ਸਿੰਘ ਦੀ ਤਸਵੀਰ ਦਿਖਾ ਕੇ ਉਸ ਕੋਲੋਂ ਇਸ ਗਾਇਕ ਦਾ ਨਾਮ ਪੁੱਛਿਆ ਸੀ ਪਰ ਉਹ ਮੁਕਾਬਲੇਬਾਜ਼ ਸੋਚਾਂ ਵਿਚ ਪੈ ਗਿਆ ਪਰ ਉਹ ਬਿੱਗ ਬੌਸ ਦੇ ਇਸ ਸਵਾਲ ਦਾ ਜਵਾਬ ਸਹੀ ਦਿੰਦਾ ਹੈ।
Malkit Singh
ਦਸ ਦਈਏ ਕਿ ਕੌਣ ਬਣੇਗਾ ਕਰੋੜਪਤੀ ਸ਼ੋਅ ਦੌਰਾਨ ਪੁੱਛੇ ਗਏ ਸਵਾਲ ਦੀ ਵੀਡੀਉ ਮਲਕੀਤ ਸਿੰਘ ਤੇ ਮਨਕੀਰਤ ਔਲਖ ਨੇ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਮਲਕੀਤ ਸਿੰਘ ਨੇ ਵੀਡੀਉ ਸ਼ੇਅਰ ਕਰਦਿਆਂ ਲਿਖਿਆ ਹੈ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਮਿਤਾਭ ਬੱਚਨ ਨੇ ਕੌਣ ਬਣੇਗਾ ਕਰੋੜਪਤੀ ਵਿਚ ਉਹਨਾਂ ਨੂੰ ਲੈ ਕੇ ਸਵਾਲ ਪੁੱਛਿਆ।
ਦਸ ਦਈਏ ਕਿ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦਾ ਵੀ ਹਰਿਆਣਾ ਦੇ ਜੀ ਕੇ ਦੇ ਪੇਪਰ ਵਿਚ ਜ਼ਿਕਰ ਕੀਤਾ ਗਿਆ ਸੀ ਜਿਸ ਦਾ ਸਕ੍ਰੀਨ ਸ਼ਾਟ ਉਸ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਚਹੇਤਿਆਂ ਨਾਲ ਸਾਂਝਾ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।