
ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਇਹਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਇਹਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਅਮਿਤਾਭ ਬਚਨ ਟਵਿਟਰ ‘ਤੇ ਅਕਸਰ ਅਪਣੇ ਸੁਝਾਅ ਪੇਸ਼ ਕਰਦੇ ਹਨ। ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਅਮਿਤਾਭ ਨੇ ਇਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿਚ ਉਹਨਾਂ ਨੇ ਸਹੁਰੇ ਘਰ ਵਾਲਿਆਂ ਵੱਲੋਂ ਘਰ ਦੀ ਨੂੰਹ ਪ੍ਰਤੀ ਫਰਕ ਕਰਨ ਬਾਰੇ ਦੱਸਿਆ ਹੈ।
T 3522 - लोग अक्सर कहते हैं : "और ये है , हमारी घर की बहू "
— Amitabh Bachchan (@SrBachchan) October 18, 2019
ये नहीं कहते की : "और ये घर हमारी बहू का है " !
ਉਹਨਾਂ ਨੇ ਟਵੀਟ ਵਿਚ ਲਿਖਿਆ ਹੈ, ‘ਲੋਕ ਅਕਸਰ ਕਹਿੰਦੇ ਹਨ: ‘ਇਹ ਹੈ ਸਾਡੇ ਘਰ ਦੀ ਨੂੰਹ, ਲੋਕ ਇਹ ਨਹੀਂ ਕਹਿੰਦੇ ਕਿ: ਇਹ ਘਰ ਸਾਡੀ ਨੂੰਹ ਦਾ ਹੈ’। ਬਿਗ ਬੀ ਦੇ ਇਸ ਟਵੀਟ ‘ਤੇ ਫੈਨਜ਼ ਕਾਫ਼ੀ ਰਿਐਕਸ਼ਨ ਦੇ ਰਹੇ ਹਨ। ਜਿੱਥੇ ਅਮਿਤਾਭ ਦੇ ਇਸ ਟਵੀਟ ‘ਤੇ ਕੁਝ ਲੋਕ ਸਹਿਮਤੀ ਦਿਖਾ ਰਹੇ ਹਨ ਤਾਂ ਉੱਤੇ ਹੀ ਕੁਝ ਲੋਕ ਉਹਨਾਂ ਨਾਲ ਸਹਿਮਤ ਨਹੀਂ ਹੈ।
T 3520 - .. the better half .. !! ?
— Amitabh Bachchan (@SrBachchan) October 17, 2019
quite obviously the other half is irrelevant .. and therefore unseen ??? pic.twitter.com/0Fivuw5cwY
ਦੱਸ ਦਈਏ ਕਿ ਕਰਵਾ ਚੌਥ ਦੇ ਮੌਕੇ ‘ਤੇ ਵੀ ਅਪਣੀ ਪਤਨੀ ਜਯਾ ਬਚਨ ਦੀ ਫੋਟੋ ਸ਼ੇਅਰ ਕਰਕੇ ਹੋਏ ਉਹਨਾਂ ਨੇ ਟਵੀਟ ਕਰਕੇ ਹੋਏ ਬਹੁਤ ਹੀ ਮਜ਼ੇਦਾਰ ਕੈਪਸ਼ਨ ਲਿਖਿਆ ਸੀ। ਦੱਸ ਦਈਏ ਕਿ ਅਮਤਿਭ ਬਚਨ ਇਹਨੀਂ ਦਿਨੀਂ ‘ਕੌਣ ਬਣੇਗਾ ਕਰੋੜਪਤੀ’ ਸ਼ੋਅ ਨੂੰ ਹੋਸਟ ਕਰ ਰਹੇ ਹਨ। ਜਾਣਕਾਰੀ ਅਨੁਸਾਰ ਅਮਿਤਾਭ ਬੀਤੇ ਤਿੰਨ ਦਿਨਾਂ ਤੋਂ ਹਸਪਤਾਲ ਵਿਚ ਭਰਤੀ ਸਨ ਅਤੇ ਬੀਤੇ ਦਿਨ ਹੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।