
ਹਰ ਕਿਰਦਾਰ ਨੂੰ ਅਮਿਤਾਭ ਨੇ ਵੱਡੇ ਪਰਦੇ ਤੇ ਪੂਰੇ ਦਿਲ ਨਾਲ ਨਿਭਾਇਆ ਹੈ।
ਨਵੀਂ ਦਿੱਲੀ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬਚਨ ਪਿਛਲੇ 3 ਦਿਨਾਂ ਤੋਂ ਹਸਪਤਾਲ ਵਿਚ ਦਾਖਲ ਹਨ। ਜਾਣਕਾਰੀ ਅਨੁਸਾਰ ਮੰਗਲਵਾਰ ਤੋਂ ਉਹ ਮੁੰਬਈ ਦੇ ਨਾਨਵਤੀ ਹਸਪਤਾਲ ਵਿਚ ਦਾਖਲ ਹਨ। ਦਰਅਸਲ ਉਹਨਾਂ ਨੂੰ ਲੀਵਰ ਦੀ ਸਮੱਸਿਆ ਹੈ। ਦੱਸ ਦਈਏ ਕਿ ਉਹਨਾਂ ਨੂੰ ਇਹ ਸਮੱਸਿਆ ਸਾਲ 1982 ਤੋਂ ਹੈ ਜਦੋਂ ਉਹਨਾਂ ਨੂੰ ਫ਼ਿਲਮ ਕੁਲੀ ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ ਸੀ।
Amitabh Bachchan
ਰਿਪੋਰਟਸ ਦੇ ਅਨੁਸਾਰ ਜਦੋਂ ਬਿਗ ਬੀ ਨੂੰ ਸੱਟ ਲੱਗੀ ਸੀ ਉਸ ਸਮੇਂ ਗਲਤੀ ਨਾਲ ਇਕ ਅਜਿਹੇ ਬਲੱਡ ਡੋਨਰ ਦਾ ਖੂਨ ਉਹਨਾਂ ਦੇ ਸਿਸਟਮ ਵਿਚ ਪਹੁਚ ਗਿਆ ਜਿਸ ਨੂੰ ਹੈਪੇਟਾਇਟਿਸ ਬੀ ਵਾਇਰਸ ਸੀ। ਵਧੀਆ ਤੋਂ ਵਧੀਆ ਫ਼ਿਲਮਾਂ ਦੇਣ ਵਾਲੇ ਅਮਿਤਾਭ ਬਚਨ ਦੇ ਮਸ਼ੂਰ ਕਿਰਦਾਰਾਂ ਅਤੇ ਗਾਣਿਆਂ ਨੂੰ ਗਿਣਤੀ 'ਤੇ ਰੱਖਣਾ ਵੀ ਮੁਸ਼ਕਲ ਹੈ। ਫਿਰ ਚਾਹੇ ਉਹ ਫਿਲਮ ਦੀਵਾਰ ਦਾ ਨੌਜਵਾਨ ਗੁੱਸੇ ਵਾਲਾ ਆਦਮੀ ਹੋਵੇ ਜਾਂ ਫਿਲਮ 'ਸਿਲਸਿਲਾ' ਦਾ ਰੋਮਾਂਟਿਕ ਅਮਿਤਾਭ।
Amitabh Bachchan
ਹਰ ਕਿਰਦਾਰ ਨੂੰ ਅਮਿਤਾਭ ਨੇ ਵੱਡੇ ਪਰਦੇ ਤੇ ਪੂਰੇ ਦਿਲ ਨਾਲ ਨਿਭਾਇਆ ਹੈ। ਬਾਲੀਵੁੱਡ ਦੇ ਸਭ ਤੋਂ ਵੱਡੇ ਨਾਮ ਵਾਲੇ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਟੀਵੀ ਸ਼ੋਅ 'ਕੌਣ ਬਨੇਗਾ ਕਰੋੜਪਤੀ' ਦੀ ਮੇਜ਼ਬਾਨੀ ਕਰਦੇ ਨਜ਼ਰ ਆ ਰਹੇ ਹਨ। ਅਮਿਤਾਭ ਨੂੰ ਹਾਲ ਹੀ ਵਿਚ ਸਈ ਰਾ ਨਰਸਿਨਹਾ ਵਿਚ ਦੇਖਿਆ ਗਿਆ ਸੀ। ਇਸ ਫ਼ਿਲਮ ਵਿਚ ਉਹਨਾਂ ਨਾਲ ਸਾਊਥ ਦੇ ਸੁਪਰਸਟਾਰ ਚਿਰੰਜੀਵੀ ਵੀ ਅਹਿਮ ਭੂਮਿਕਾ ਵਿਚ ਸਨ। ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਜਮ ਕੇ ਹੰਗਾਮਾ ਮਚਾਇਆ ਹੈ ਅਤੇ ਸਾਊਥ ਵਿਚ ਹੁਣ ਤੱਕ ਇਹ ਫ਼ਿਲਮ ਬਾਸ ਆਫ਼ਿਸ ਤੇ ਚੰਗਾ ਬਿਜ਼ਨਸ ਕਰਦੀ ਨਜ਼ਰ ਆ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ