ਖ਼ਤਮ ਹੋਈ ਪੰਜਾਬੀ ਸਰੋਤਿਆਂ ਦੀ ਉਡੀਕ! ਫ਼ਿਲਮ 'ਓਏ ਮੱਖਣਾ' ਦਾ ਟ੍ਰੇਲਰ ਰਿਲੀਜ਼
Published : Oct 19, 2022, 5:26 pm IST
Updated : Oct 19, 2022, 5:26 pm IST
SHARE ARTICLE
Punjab Movie Oye Makhna trailer out now
Punjab Movie Oye Makhna trailer out now

ਫਿਲਮ ਵਿਚ ਦਰਸ਼ਕਾਂ ਨੂੰ ਇਕ ਵਿਲੱਖਣ ਅਤੇ ਮਨੋਰੰਜਨ ਭਰਪੂਰ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ।

 

ਚੰਡੀਗੜ੍ਹ: ਪੰਜਾਬੀ ਸਰੋਤਿਆਂ ਵੱਲੋਂ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਓਏ ਮੱਖਣਾ' ਦਾ ਜ਼ਬਰਦਸਤ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਫਿਲਮ ਦੀ ਕਹਾਣੀ ਵੱਖਰੀ ਹੋਵੇਗੀ। ਫਿਲਮ ਵਿਚ ਦਰਸ਼ਕਾਂ ਨੂੰ ਇਕ ਵਿਲੱਖਣ ਅਤੇ ਮਨੋਰੰਜਨ ਭਰਪੂਰ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਆਪਣੇ ਸੱਚੇ ਪਿਆਰ ਨੂੰ ਪਾਉਣ ਲਈ ਹਰ ਕੋਈ ਜੀਅ ਜਾਨ ਲਗਾ ਦਿੰਦਾ ਹੈ, ਫਿਰ ਚਾਹੇ ਉਸ ਦੇ ਲਈ ਕੋਈ ਵੀ ਤਰੀਕਾ ਕਿਉਂ ਨਾ ਅਪਣਾਉਣਾ ਪਵੇ।
ਫਿਲਮ 'ਓਏ ਮੱਖਣਾ' ਵਿਚ ਮੱਖਣ (ਐਮੀ ਵਿਰਕ) ਨੂੰ ਤਾਨਿਆ ਨੂੰ ਦੇਖਦੇ ਹੀ ਉਸ ਨਾਲ ਪਿਆਰ ਹੋ ਜਾਂਦਾ ਹੈ।

ਤਾਨਿਆ ਨੂੰ ਆਪਣਾ ਬਣਾਉਣ ਲਈ ਮੱਖਣ ਕਈ ਤਰੀਕੇ ਅਪਣਾਉਂਦਾ ਹੈ। ਇਹਨਾਂ ਅਜੀਬ ਤਰੀਕਿਆਂ ਨਾਲ ਹੀ ਫਿਲਮ ਵਿਚ ਮਜ਼ੇਦਾਰ ਕਮੇਡੀ ਦੇਖਣ ਨੂੰ ਮਿਲੇਗੀ, ਜੋ ਦਰਸ਼ਕਾਂ ਦੇ ਢਿੱਡੀਂ ਪੀੜ੍ਹਾਂ ਪਾਉਣ ਲਈ ਕਾਫ਼ੀ ਹੈ। ਫਿਲਮ ਵਿਚ ਐਮੀ ਵਿਰਕ ਤੇ ਗੁੱਗੂ ਗਿੱਲ ਦਾ ਬੇਹੱਦ ਖਾਸ ਰਿਸ਼ਤਾ ਦਿਖਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਐਮੀ ਤੇ ਤਾਨਿਆ ਦੀ ਪ੍ਰੇਮ ਕਹਾਣੀ ਕਿਵੇਂ ਪੂਰੀ ਹੋਵੇਗੀ? ਕੀ ਆਪਣੇ ਸੁਪਨਿਆ ਦੀ ਰਾਣੀ ਨੂੰ ਐਮੀ ਪਾ ਸਕੇਗਾ? ਉਸ ਨੂੰ ਕਿਹੜੀਆਂ ਨਵੀਆਂ ਵਿਉਂਤਾਂ ਘੜਨੀਆਂ ਪੈਣਗੀਆਂ? ਇਸ ਫ਼ਿਲਮ 4 ਨਵੰਬਰ ਨੂੰ ਪੰਜਾਬੀ ਸਿਨੇਮਾ ਘਰਾਂ ਵਿਚ ਧਮਾਲ ਮਚਾਉਣ ਲਈ ਤਿਆਰ ਹੈ।

ਫ਼ਿਲਮ ਬਾਰੇ ਗੱਲ ਕਰਦਿਆਂ ਐਮੀ ਵਿਰਕ ਨੇ ਕਿਹਾ ਕਿ "ਓਏ ਮੱਖਣਾ” ਮੇਰੇ ਦਿਲ ਦੇ ਬੇਹੱਦ ਕਰੀਬ ਹੈ ਅਤੇ ਮੇਰਾ ਮੰਨਣਾ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ ਕਿਉਂਕਿ ਸਾਰੇ ਕਲਾਕਾਰਾਂ ਵੱਲੋਂ ਆਪਣਾ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ। ਅਦਾਕਾਰਾ ਤਾਨੀਆ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਵੱਖਰੀ ਸ਼ੈਲੀ ਦੀ ਫਿਲਮ ਹੈ। ਇਸ ਵਿਚ ਮਜ਼ੇਦਾਰ ਕਾਮੇਡੀ ਅਤੇ ਡਰਾਮਾ। ਮੈਂ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਫ਼ਿਲਮ ਨਹੀਂ ਕੀਤੀ ਹੈ ਅਤੇ ਇਹ ਪ੍ਰਦਰਸ਼ਨ 'ਤੇ ਆਧਾਰਿਤ ਕਿਰਦਾਰ ਹੈ। ਆਉਣ ਵਾਲੇ ਸਮੇਂ ਵਿਚ ਵੀ ਅਜਿਹੀਆਂ ਕਮਰਸ਼ੀਅਲ ਫ਼ਿਲਮਾਂ ਦਾ ਮੈਂ ਹਿੱਸਾ ਬਣਨਾ ਪਸੰਦ ਕਰਾਂਗੀ, ਸ਼ੂਟ ਵੇਲੇ ਸੈੱਟ 'ਤੇ ਮਸਤੀ ਕਰਨਾ ਹੋਰ ਵੀ ਮਜ਼ੇਦਾਰ ਸੀ”।

ਫਿਲਮ ਓਏ ਮੱਖਣਾ 'ਚ ਐਮੀ ਵਿਰਕ ਆਪਣਾ ਓਹੀ ਅੰਦਾਜ਼ ਦਿਖਾਉਣ ਜਾ ਰਹੇ ਹਨ, ਜਿਸ ਵਿਚ ਐਮੀ ਨੂੰ ਦੇਖਣਾ ਦਰਸ਼ਕ ਬੇਹੱਦ ਪਸੰਦ ਕਰਦੇ ਹਨ। ਤਾਨਿਆ ਦੀ ਦਿੱਖ ਵੀ ਕਮਾਲ ਕਰ ਰਹੀ ਹੈ ਅਤੇ ਚਾਚੇ-ਭਤੀਜੇ ਦੀ ਜੋੜੀ ਤਾਂ ਫਿਲਮ ਤੋਂ ਪਹਿਲਾਂ ਹੀ ਹਿਟ ਹੋ ਗਈ ਹੈ। ਫਿਲਮ ਬਾਕਮਾਲ ਲੇਖਣੀ ਦੇ ਮਾਲਕ ਰਾਕੇਸ਼ ਧਵਨ ਦੁਆਰਾ ਲਿਖੀ ਗਈ  ਹੈ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਦੁਆਰਾ ਕੀਤਾ ਗਿਆ ਹੈ, ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਅੰਗਰੇਜ਼ ਅਤੇ ਮੁਕਲਾਵਾ ਵਰਗੀਆਂ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਫਿਲਮ ਦਾ ਨਿਰਮਾਣ ਯੋਡਲੀ ਫਿਲਮਾਂ ਦੁਆਰਾ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM
Advertisement