
ਮਸ਼ਹੂਰ ਪੰਜਾਬੀ ਕਲਾਕਾਰ ਜਸ਼ਨ ਸਿੰਘ ਬਾਰੇ ਮਾੜੀ ਖ਼ਬਰ ਸਾਹਮਣੇ ਆਈ ਹੈ।
ਚੰਡੀਗੜ੍ਹ: ਮਸ਼ਹੂਰ ਪੰਜਾਬੀ ਕਲਾਕਾਰ ਜਸ਼ਨ ਸਿੰਘ ਬਾਰੇ ਮਾੜੀ ਖ਼ਬਰ ਸਾਹਮਣੇ ਆਈ ਹੈ। ਅਪਣੇ ਗੀਤ ‘ਇਕ ਯਾਦ ਪੁਰਾਣੀ’, ‘ਮਾਨ ਨਾ ਕਰੀ’ ਅਤੇ ‘ਅੱਲ੍ਹਾ ਵੇਖ’ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਜਸ਼ਨ ਸਿੰਘ ਦਾ ਇੰਸਟਾਗ੍ਰਾਮ ਤੇ ਟਵਿਟਰ ਅਕਾਊਂਟ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕ ਹੋਣ ਦੀ ਵਾਰਦਾਤ ਨੂੰ ਜਸ਼ਨ ਸਿੰਘ ਨੇ ਆਪ ਬਿਆਨਿਆ ਹੈ।
jashan singh
ਜਸ਼ਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਫੋਨ ਆਇਆ ਸੀ ਅਤੇ ਹੈਕਰ ਨੇ ਕਿਹਾ, ”ਅਸੀਂ ਇੰਸਟਾਗ੍ਰਾਮ ਹੈੱਡ ਆਫਿਸ ਤੁਰਕੀ ਤੋਂ ਬੋਲ ਰਹੇ ਹਾਂ, ਜੇ ਤੁਸੀਂ ਰੀਕਨਫਰਮ ਨਹੀਂ ਕੀਤਾ ਤਾਂ ਤੁਹਾਡਾ ਪੇਜ ਡਿਲੀਟ ਕਰ ਦਿਆਂਗੇ’। ਉਹਨਾਂ ਦੱਸਿਆ ਕਿ ‘ਇਕ ਆਰਟਿਸਟ ਦੇ ਤੌਰ ‘ਤੇ ਮੈਂ ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਫਾਲੋ ਕੀਤਾ’। ਇਸ ਤੋਂ ਬਾਅਦ ਉਹਨਾਂ ਦੱਸਿਆ ਉਸ ਵਿਅਕਤੀ ਨੇ ਐਡਮਿਟ ਕੀਤਾ ਕਿ ਮੈਂ ਇਕ ਹੈਕਰ ਹਾਂ ਅਤੇ ਇਹ ਸਭ ਮੈਂ ਪੈਸਿਆਂ ਲਈ ਕਰ ਰਿਹਾ ਹਾਂ।
jashan singh
ਉਸ ਨੇ ਕਿਹਾ ‘ਜਦੋਂ ਤੱਕ ਤੁਸੀਂ ਮੈਨੂੰ ਪੈਸੇ ਨਹੀਂ ਦਿਓਗੇ ਉਦੋਂ ਤੱਕ ਮੈਂ ਤੁਹਾਡੀ ਪ੍ਰੋਫਾਈਲ ਵਾਪਿਸ ਨਹੀਂ ਕਰਾਂਗਾ’। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕਿਸੇ ਅਦਾਕਾਰ ਜਾਂ ਕਲਾਕਾਰ ਦਾ ਅਕਾਊਂਟ ਹੈਕ ਹੋਇਆ ਹੋਵੇ ਸਗੋ ਇਸ ਤੋਂ ਪਹਿਲਾਂ ਵੀ ਕਈ ਸਿਤਾਰਿਆਂ ਨਾਲ ਅਜਿਹਾ ਹੋ ਚੁੱਕਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।