
ਸੰਗੀਤ ਜਗਤ 'ਚ ਦਿਨ ਬਦਿਨ ਵੱਧ ਰਹੀ ਲੱਚਰਤਾ ਚਿੰਤਾ ਦਾ ਵਿਸ਼ਾ ਹੈ ਇਸ 'ਤੇ ਆਏ ਦਿਨ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ
ਸੰਗੀਤ ਜਗਤ 'ਚ ਦਿਨ ਬਦਿਨ ਵੱਧ ਰਹੀ ਲੱਚਰਤਾ ਚਿੰਤਾ ਦਾ ਵਿਸ਼ਾ ਹੈ ਇਸ 'ਤੇ ਆਏ ਦਿਨ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ। ਜਿਨ੍ਹਾਂ ਵਿਚ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਦਾ ਵੀ ਨਾਮ ਸ਼ਾਮਿਲ ਹੋ ਗਿਆ ਹੈ ਦੱਸ ਦੇਈਏ ਕਿ ਗਾਇਕ ਜੱਸੀ ਨੇ ਇਕ ਇਵੈਂਟ 'ਚ ਆਪਣੇ ਮਿਊਜ਼ਿਕ ਦੇ ਲਾਂਚਿੰਗ ਮੌਕੇ 'ਤੇ ਦੇਸ਼ ਦੀ ਕਲਾ-ਸੰਸਕ੍ਰਿਤੀ ਤੇ ਉਸ ਦੇ ਬਦਲਦੇ ਸਵਰੂਪ ਦੇ ਬਾਰੇ 'ਚ ਗੱਲਾਂ ਕੀਤੀਆਂ। ਇਸ ਦੇ ਨਾਲ ਹੀ ਬਾਲੀਵੁੱਡ 'ਚ ਘੱਟ ਗੀਤ ਗਾਉਣ ਨੂੰ ਲੈ ਕੇ ਵੀ ਉਨ੍ਹਾਂ ਨੇ ਆਪਣੀ ਰਾਏ ਜ਼ਾਹਰ ਕੀਤੀ। ਇਸ ਤੋਂ ਇਲਾਵਾ ਜਸਬੀਰ ਜੱਸੀ ਨੇ ਗੁਰੂ ਰੰਧਾਵਾ ਤੇ ਦਿਲਜੀਤ ਦੋਸਾਂਝ ਦੀ ਵੀ ਕਾਫੀ ਪ੍ਰਸ਼ੰਸਾ ਕੀਤੀ। ਅਸਲ 'ਚ ਜਸਬੀਰ ਜੱਸੀ ਆਪਣੇ ਲੇਟੈਸਟ ਸਿੰਗਲ ਦੀ ਲਾਂਚਿੰਗ ਦੇ ਮੌਕੇ 'ਤੇ ਪਹੁੰਚੇ ਸਨ।
Jasbir Jassiਉਨ੍ਹਾਂ ਨੇ ਬਾਲੀਵੁੱਡ 'ਚ ਉਨ੍ਹਾਂ ਵਲੋਂ ਘੱਟ ਗਾਏ ਗੀਤਾਂ ਦੇ ਵਿਸ਼ੇ 'ਤੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ੍ਹ ਬਾਲੀਵੁੱਡ ਤੋਂ ਕਈ ਆਫਰ ਆਉਂਦੇ ਹਨ ਪਰ ਉਹ ਗੀਤ ਦੇ ਬੋਲ ਤੇ ਉਸ ਨਾਲ ਚਿਪਕੀ ਅਸ਼ਲੀਲਤਾ ਕਾਰਨ ਇਸ ਤਰ੍ਹਾਂ ਦੇ ਗੀਤ ਗਾਉਣ ਤੋਂ ਬਚਣਾ ਚਾਹੁੰਦੇ ਹਨ। 'ਲਾਂਗ ਦਾ ਲਿਸ਼ਕਾਰਾ' ਵਰਗੇ ਸ਼ਾਨਦਾਰ ਗੀਤ ਗਾਉਣ ਵਾਲੇ ਜੱਸੀ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਗੀਤਾਂ ਲਈ ਇਨਕਾਰ ਕਰਨਾ ਨਹੀਂ ਚਾਹੁੰਦੇ ਪਰ ਉਹ ਮਜਬੂਰ ਹਨ। ਅੱਜਕਲ ਕਈ ਸਾਰੇ ਗੀਤ ਅਜਿਹੇ ਬਣ ਰਹੇ ਹਨ, ਜਿਸ ਨੂੰ ਘਰ 'ਚ ਪਰਿਵਾਰ ਵਾਲਿਆਂ ਨਾਲ ਬੈਠ ਕੇ ਨਹੀਂ ਦੇਖਿਆ ਜਾ ਸਕਦਾ।
Jasbir Jassiਉਨ੍ਹਾਂ ਗੀਤਾਂ ਦੇ ਬੋਲ ਦੋਹਰੇ ਅਰਥ ਵਾਲੇ ਤੇ ਅਸ਼ਲੀਲ ਹੁੰਦੇ ਹਨ। ਇਸ ਕਾਰਨ ਉਹ ਅਜਿਹੇ ਗੀਤ ਗਾਉਣ ਤੋਂ ਬਚਣਾ ਚਾਹੁੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਬਾਲੀਵੁੱਡ 'ਚ ਗੀਤ ਗਾਉਣ ਤੋਂ ਪਰਹੇਜ਼ ਨਹੀਂ ਹੈ ਪਰ ਉਹ ਕਾਫੀ ਚੁਣਵੇਂ ਗੀਤ ਗਾਉਂਦੇ ਹਨ। ਉਹ ਰੂਹਾਨੀ ਤੇ ਭਗਤੀ ਗੀਤ ਗਾਉਣੇ ਚਾਹੁੰਦੇ ਹਨ। ਉਨ੍ਹਾਂ ਨੇ ਸੂਫੀ ਗੀਤ ਕਾਫੀ ਘੱਟ ਗਾਏ ਹਨ ਤੇ ਉਹ ਬਾਲੀਵੁੱਡ 'ਚ ਫਿਲਮਾਏ ਜਾਣ ਵਾਲੇ ਸੂਫੀ ਗੀਤਾਂ 'ਚ ਆਪਣਾ ਹੱਥ ਅਜ਼ਮਾਉਣਾ ਚਾਹੁੰਦੇ ਹਨ।
Jasbir Jassiਜੱਸੀ ਨੇ ਪੰਜਾਬੀ ਸੰਗੀਤ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਕਿ ਅੱਜਕਲ ਕੁਝ ਗੀਤਾਂ ਕਾਰਨ ਪੂਰੇ ਪੰਜਾਬੀ ਸੰਗੀਤ ਦਾ ਪੱਧਰ ਘੱਟ ਹੋ ਰਿਹਾ ਹੈ। ਸਿਰਫ ਕੁਝ ਬੁਰੇ ਕੰਮਾਂ ਕਾਰਨ ਸਾਡਾ ਚੰਗਾ ਕੰਮ ਵੀ ਦਬ ਜਾਂਦਾ ਹੈ ਤੇ ਉਸ ਦੀ ਚਮਕ ਨਿਖਰ ਕੇ ਫੈਲ ਨਹੀਂ ਪਾਉਂਦੀ। ਇਸ ਦੇ ਬਾਵਜੂਦ ਗੁਰੂ ਰੰਧਾਵਾ ਤੇ ਦਿਲਜੀਤ ਦੋਸਾਂਝ ਵਰਗੇ ਕਲਾਕਾਰ ਪੰਜਾਬੀ ਕਲਾ ਤੇ ਤਹਿਜ਼ੀਬ ਨੂੰ ਅੱਗੇ ਲਿਜਾਉਣ 'ਚ ਮਹੱਤਵਪੂਰਨ ਯੋਗਦਾਨ ਨਿਭਾਅ ਰਹੇ ਹਨ।