
ਡਾਇਰੈਕਟਰ ਟਿਗਮਾਂਸ਼ੂ ਧੁਲੀਆ ਨੇ ਅਪਣੀ ਅਗਲੀ ਫ਼ਿਲਮ 'ਮਿਲਾਨ ਟਾਕੀਜ਼' ਦੀ ਸ਼ੂਟਿੰਗ ਲਖਨਊ 'ਚ ਸ਼ੁਰੂ ਕਰ ਦਿਤੀ ਹੈ
ਡਾਇਰੈਕਟਰ ਟਿਗਮਾਂਸ਼ੂ ਧੁਲੀਆ ਨੇ ਅਪਣੀ ਅਗਲੀ ਫ਼ਿਲਮ 'ਮਿਲਾਨ ਟਾਕੀਜ਼' ਦੀ ਸ਼ੂਟਿੰਗ ਲਖਨਊ 'ਚ ਸ਼ੁਰੂ ਕਰ ਦਿਤੀ ਹੈ। ਇਸ ਫ਼ਿਲਮ ਦੇ ਮੁੱਖ ਕਲਾਕਾਰ ਅਲੀ ਫ਼ਜ਼ਲ, ਸ਼੍ਰਧਾ ਸ਼੍ਰੀਨਾਥ, ਰੀਚਾ ਸਿਨਹਾ ਅਤੇ ਦੀਪਾ ਰਾਜ ਰਾਣਾ ਤੋਂ ਇਲਾਵਾ ਇਸ ਮੌਕੇ 'ਫ਼ਿਲਮੀ ਕ੍ਰੀੜਾ ਪ੍ਰੋਡਕਸ਼ਨਜ਼' ਤੋਂ ਪ੍ਰੋਡਿਊਸਰ ਪੀ.ਐਸ. ਛਤਵਾਲ ਵੀ ਮੌਜੂਦ ਸਨ।ਡਾਇਰੈਕਟਰ ਟਿਗਮਾਂਸ਼ੂ ਧੁਲੀਆ ਨੇ ਕਿਹਾ ਕਿ ਫ਼ਿਲਮ ਮਿਲਾਨ ਟਾਕੀਜ਼ ਦੀ ਸ਼ੂਟਿੰਗ ਦਾ ਆਗ਼ਾਜ਼ ਹੋ ਗਿਆ ਹੈ ਅਤੇ ਇਸ ਫ਼ਿਲਮ ਰਾਹੀਂ ਦਰਸ਼ਕਾਂ ਨੂੰ ਇਕ ਨਵੀਂ ਕਹਾਣੀ ਦੱਸਣ ਲਈ ਬੇਤਾਬ ਹਾਂ। ਇਸ ਦੇ ਨਾਲ ਹੀ ਫ਼ਿਲਮ ਦੇ ਪ੍ਰੋਡਿਊਸਰ ਪੀ.ਐਸ. ਛਤਵਾਲ ਨੇ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਦਾ ਰਸਮੀ ਤੌਰ 'ਤੇ ਉਦਘਾਟਨ ਹੋ ਗਿਆ ਹੈ। ਉਮੀਦ ਹੈ ਕਿ ਫ਼ਿਲਮ ਨਵੀਂਆਂ ਪਿਰਤਾਂ ਪਾਵੇਗੀ ਅਤੇ ਇਸ ਲਈ ਅਸੀਂ ਅਪਣੇ ਵਲੋਂ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਇਕ ਨਿਰਦੇਸ਼ਕ ਵਜੋਂ ਮੈਂ ਟਿਗਮਾਂਸ਼ੂ ਧੁਲੀਆ ਦੀ ਬਹੁਤ ਇਜ਼ਤ ਕਰਦਾ ਹਾਂ ਅਤੇ ਫ਼ਿਲਮ ਦਾ ਪ੍ਰੋਡਿਊਸਰ ਹੋਣ 'ਤੇ ਖ਼ੁਦ ਵੀ ਕਾਫ਼ੀ ਉਤਸ਼ਾਹਿਤ ਹਾਂ। ਉਨ੍ਹਾਂ ਦਸਿਆ ਕਿ ਇਸ ਫ਼ਿਲਮ ਰਾਹੀਂ ਇਕ ਵਖਰੀ ਰੋਮਾਂਟਿਕ ਕਹਾਣੀ ਪੇਸ਼ ਕੀਤੀ ਜਾਵੇਗੀ ਅਤੇ ਉਮੀਦ ਹੈ ਕਿ ਲੋਕ ਇਸ ਨੂੰ ਪਸੰਦ ਕਰਨਗੇ।
Milan Talkies
ਸ੍ਰੀ ਟਿਗਮਾਂਸ਼ੂ ਸਾਡੀ ਇਸ ਕਿਸ਼ਤੀ ਦੇ ਮਲਾਹ ਹਨ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਅਪਣੀਆਂ ਕੋਸ਼ਿਸ਼ਾਂ ਅਤੇ ਮਿਹਨਤ ਸਦਕਾ ਇਸ ਨੂੰ ਇਸ ਸ਼ਾਨਦਾਰ ਫ਼ਿਲਮ ਬਣਾ ਕੇ ਸਿਨੇਮਾ 'ਚ ਪਰੋਸਣਗੇ।ਫ਼ਿਲਮ ਦੇ ਅਦਾਕਾਰ ਸ਼੍ਰਧਾ ਸ਼੍ਰੀਨਾਥ ਨੇ ਕਿਹਾ ਕਿ ਸਾਊਥ ਅਦਾਕਾਰ ਹੋਣ ਕਰ ਕੇ ਇਹ ਇੰਡਸਟਰੀ ਮੇਰੇ ਲਈ ਬਿਲਕੁਲ ਨਵੀਂ ਹੈ, ਇਸ ਕਰ ਕੇ ਮੈਂ ਥੋੜ੍ਹਾ ਘਬਰਾਹਟ ਮਹਿਸੂਸ ਕਰ ਰਿਹਾ ਹਾਂ ਪਰ ਉਮੀਦ ਹੈ ਕਿ ਇਸ ਫ਼ਿਲਮ ਰਾਹੀਂ ਮੈਂ ਕੁਝ ਵੱਡਾ ਕਰਨ ਜਾ ਰਿਹਾ ਹਾਂ। ਫ਼ਿਲਮ ਨਾਲ ਜੁੜੀਆਂ ਨਾਮੀਂ ਹਸਤੀਆਂ ਨਾਲ ਕੰਮ ਕਰ ਕੇ ਮੈਂ ਖੁਸ਼ ਅਤੇ ਖ਼ੁਦ 'ਤੇ ਮਾਣ-ਮਹਿਸੂਸ ਕਰ ਰਿਹਾ ਹਾਂ।ਜ਼ਿਕਰਯੋਗ ਹੈ ਕਿ 'ਫ਼ਿਲਮੀ ਕ੍ਰੀੜਾ ਪ੍ਰੋਡਕਸ਼ਨਜ਼' ਇਕ ਭਾਰਤੀ ਪ੍ਰੋਡਕਸ਼ਨ ਹਾਊਸ ਹੈ, ਜਿਸ ਦਾ ਮੁੱਖ ਦਫ਼ਤਰ ਮੁੰਬਈ 'ਚ ਹੈ। ਇਹ ਪ੍ਰੋਡਕਸ਼ਨ ਹਾਊਸ ਕੰਟੈਂਟ ਸਿਰਜਣਾ, ਫ਼ਿਲਮਾਂ ਡਿਸਟਰੀਬਿਊਟ ਕਰਨਾ, ਇਸ਼ਤਿਹਾਰਬਾਜ਼ੀ ਅਤੇ ਡਿਜੀਟਲ ਕੰਟੈਂਟ ਨਾਲ ਸਬੰਧਤ ਕੰਮ ਕਰਦਾ ਹੈ। ਦੱਸਣਯੋਗ ਹੈ ਕਿ ਫ਼ਿਲਮ ਦੀ ਕਹਾਣੀ, ਸਕਰੀਨ-ਪਲੇਅ ਅਤੇ ਡਾਇਲਾਗ ਵੀ ਡਾਇਰੈਕਟਰ ਟਿਗਮਾਂਸ਼ੂ ਧੁਲੀਆ ਵਲੋਂ ਲਿਖੇ ਹੋਏ ਹਨ। ਪ੍ਰੋਡਿਊਸਰ ਪੀ.ਐਸ. ਛਤਵਾਲ (ਫ਼ਿਲਮੀ ਕ੍ਰੀੜਾ ਪ੍ਰੋਡਕਸ਼ਨਜ਼) ਅਤੇ ਪ੍ਰਕਾਸ਼ ਭੱਟ (ਪਰਪਲ ਬੁਲ) ਫ਼ਿਲਮ ਨੂੰ ਇਸੇ ਸਾਲ ਪਰਦੇ 'ਤੇ ਉਤਾਰਨ ਦੀ ਤਿਆਰੀ 'ਚ ਹਨ।