
ਗਾਇਕਾ ਅਕਸਾ ਦਾ ਪਹਿਲਾ ਪਾਪ ਸਿੰਗਲ 'ਠਗ ਰਾਂਝਾ' ਯੂਟਿਊਬ 'ਤੇ ਦੁਨੀਆਂ ਭਰ 'ਚ ਸੱਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਪਹਿਲਾ ਭਾਰਤੀ ਵੀਡੀਉ ਬਣ ਗਿਆ ਹੈ। ਅਕਸਾ ਨੇ ਇਕ...
ਮੁੰਬਈ : ਗਾਇਕਾ ਅਕਸਾ ਦਾ ਪਹਿਲਾ ਪਾਪ ਸਿੰਗਲ 'ਠਗ ਰਾਂਝਾ' ਯੂਟਿਊਬ 'ਤੇ ਦੁਨੀਆਂ ਭਰ 'ਚ ਸੱਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਪਹਿਲਾ ਭਾਰਤੀ ਵੀਡੀਉ ਬਣ ਗਿਆ ਹੈ।
Thug Ranjha
ਅਕਸਾ ਨੇ ਇਕ ਬਿਆਨ 'ਚ ਕਿਹਾ ਕਿ ਇਹ ਡਰੀਮ ਡੈਬਿਊ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ, ਜਿਨ੍ਹਾਂ ਨੇ ਗੀਤ ਸੁਣਿਆ ਅਤੇ ਇਸ ਨੂੰ ਸੰਭਵ ਕੀਤਾ। ਕਿਸੇ ਵੀ ਕਲਾਕਾਰ ਲਈ ਉਨ੍ਹਾਂ ਦੇ ਕੰਮ ਨੂੰ ਇੰਨਾ ਪਿਆਰ ਅਤੇ ਮੰਜ਼ੂਰੀ ਮਿਲਣ ਤੋਂ ਵੱਡੀ ਕੋਈ ਚੀਜ਼ ਨਹੀਂ ਹੈ।
Thug Ranjha Song
ਵੀਡੀਉ ਗੀਤ ਵਾਯੂ ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ। ਇਸ 'ਚ ਅਕਸਾ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ ਅਤੇ ਇਸ 'ਚ ਉਸ ਦੇ ਪਿਛਲੇ ਪਿਆਰ ਨੂੰ ਦਿਖਾਇਆ ਗਿਆ ਹੈ ਅਤੇ ਕਿਵੇਂ ਉਹ ਅਪਣੇ ਪੁਰਾਣੇ ਪ੍ਰੇਮੀ ਦੀ ਤਰ੍ਹਾਂ 'ਠਗ ਰਾਂਝਾ' ਨੂੰ ਛੱਡ ਕੇ ਅੱਗੇ ਵਧ ਜਾਂਦੀ ਹੈ। ਵੀਡੀਉ 'ਚ ਪਰੇਸ਼ ਪਾਹੂਜਾ ਵੀ ਹਨ।