
ਬੱਬੂ ਮਾਨ ਇਕ ਅਜਿਹੇ ਕਲਾਕਾਰ ਹਨ, ਜਿਨ੍ਹਾ ਨੂੰ ਸਾਰੀਆਂ ਦੁਨੀਆਂ ਬੇਹੱਦ ਪਿਆਰ ਕਰਦੀ ਹੈ...
ਚੰਡੀਗੜ੍ਹ: ਬੱਬੂ ਮਾਨ ਇਕ ਅਜਿਹੇ ਕਲਾਕਾਰ ਹਨ, ਜਿਨ੍ਹਾ ਨੂੰ ਸਾਰੀਆਂ ਦੁਨੀਆਂ ਬੇਹੱਦ ਪਿਆਰ ਕਰਦੀ ਹੈ, ਇਥੋਂ ਤੱਕ ਕਿ ਸਾਰੇ ਗਾਇਕ ਵੀ ਉਹਨਾਂ ਦੇ ਫੈਨ ਹਨ। ਬੱਬੂ ਮਾਨ ਗਰੀਬਾਂ ਅਤੇ ਬੇਸਹਾਰਾ ਬੱਚਿਆ, ਔਰਤਾਂ, ਹੋਰ ਵੀ ਕਾਫ਼ੀਆਂ ਦੀ ਆਰਥਿਕ ਮੱਦਦ ਵਜੋਂ ਵੀ ਜਾਣੇ ਜਾਂਦੇ ਹਨ।
Babbu Maan Live Show in Hariyana
ਹਰਿਆਣਾ ਦੇ ਰਾਣੀਆਂ ਵਿਖੇ ਗੋਬਿੰਦ ਕਾਂਡਾ ਦੀ ਰੈਲੀ ਦੌਰਾਨ ਲਾਈਵ ਸ਼ੋਅ ਕੀਤਾ। ਜਿਸ ਵਿਚ ਬੇਹੱਦ ਭਾਰੀ ਇੱਕਠ ਸੀ, ਜਿੱਥੇ ਉਨ੍ਹਾਂ ਨੇ ਆਪਣੇ ਫ਼ੈਨਜ਼ ਨੂੰ ਆਪਣੇ ਆਉਣ ਵਾਲੇ ਨਵੇਂ ਗੀਤ ਦੀਆਂ ਕੁਝ ਲਾਇਨਾਂ ਸਰੋਤਿਆਂ ਸਾਹਮਣੇ ਪੇਸ਼ ਕੀਤੀਆਂ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ
Babbu Maan Live Show in Hariyana
“ਕਿੱਥੇ ਚੱਲੀ ਐ ਕੁੰਜੇ ਨੀ, ਇੱਜਤਾਂ ਨੂੰ ਰੱਖਕੇ ਖੁੰਜੇ ਨੀ, ਤੇਰੀ ਕਿਹੜੇ ਰੂਟ ਦੀ ਤਿਆਰੀ ਐ, ਅੱਜ ਕਤਲ ਫੇਰ ਇਕ ਹੋਣਾ, ਤੂੰ ਦੱਸਦੇ ਕਿਹਦੀ ਵਾਰੀ ਐ।” ਇਸ ਗਾਣੇ ਦੇ ਬੋਲ ਹਰਵਾਰ ਦੀ ਤਰ੍ਹਾਂ ਖੁਦ ਬੱਬੂ ਮਾਨ ਨੇ ਲਿਖੇ ਨੇ ਤੇ ਇਸ ਦਾ ਮਿਉਜ਼ਿਕ ਵੀ ਉਨ੍ਹਾਂ ਨੇ ਹੀ ਖੁਦ ਬਣਾਉਣਾ ਹੈ।