
‘ਗੋਡੇ ਗੋਡੇ ਚਾਅ 2’ ਕੱਲ੍ਹ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ!
ਜ਼ੀ ਸਟੂਡੀਓਜ਼ ਵੱਲੋਂ VH ਐਂਟਰਟੇਨਮੈਂਟ ਦੇ ਨਾਲ ਮਿਲ ਕੇ ਇਸ ਦੀਵਾਲੀ ਵੀਕਐਂਡ ‘ਤੇ ਕੱਲ੍ਹ, 21 ਅਕਤੂਬਰ 2025 ਨੂੰ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਪੰਜਾਬੀ ਫੈਮਿਲੀ ਐਂਟਰਟੇਨਰ ਫਿਲਮ ‘ਗੋਡੇ ਗੋਡੇ ਚਾਅ 2’ ਰਿਲੀਜ਼ ਕੀਤੀ ਜਾ ਰਹੀ ਹੈ।
ਫਿਲਮ ਵਿੱਚ ਐਮੀ ਵਰਕ, ਤਾਨੀਆ, ਗੁਰਜੈਜ਼, ਗੀਤਾਜ਼ ਬਿੰਦਰਾਖੀਆ, ਨਿਕੀਤ ਢਿੱਲੋਂ, ਅਮ੍ਰਿਤ ਐਂਬੀ, ਮਿੰਟੂ ਕਾਪਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਰੂਪਿੰਦਰ ਰੂਪੀ ਤੇ ਗੁਰਪ੍ਰੀਤ ਭੰਗੂ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਮਸ਼ਹੂਰ ਲੇਖਕ ਜਗਦੀਪ ਸਿੱਧੂ ਦੁਆਰਾ ਲਿਖੀ ਅਤੇ ਵਿਜੈ ਕੁਮਾਰ ਅਰੋੜਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਹਰ ਉਮਰ ਦੇ ਦਰਸ਼ਕਾਂ ਲਈ ਹਾਸਾ, ਜਜ਼ਬਾਤ ਅਤੇ ਪੁਰਾਣੀਆਂ ਯਾਦਾਂ ਵਾਪਸ ਲਿਆਉਣ ਦਾ ਵਾਅਦਾ ਕਰਦੀ ਹੈ। ਕਹਾਣੀ ਪਹਿਲੇ ਹਿੱਸੇ ‘ਗੋਡੇ ਗੋਡੇ ਚਾਅ’ ਦੀ ਵਿਰਾਸਤ ਨੂੰ ਖੂਬਸੂਰਤੀ ਨਾਲ ਅੱਗੇ ਵਧਾਉਂਦੀ ਹੈ, ਜਿਸਨੂੰ ਬੈਸਟ ਪੰਜਾਬੀ ਫਿਲਮ ਦਾ National Award ਮਿਲਿਆ ਸੀ।
ਫਿਲਮ ਦਾ ਮਿਊਜ਼ਿਕ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ — ਇਸਦੇ ਗੀਤ ਹਰ ਪਲੇਟਫਾਰਮ ‘ਤੇ ਟ੍ਰੈਂਡ ਕਰ ਰਹੇ ਹਨ ਅਤੇ ਹਰ ਉਮਰ ਦੇ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਰਹੇ ਹਨ। ਆਪਣੀ ਸ਼ਾਨਦਾਰ ਕਾਸਟ, ਦਿਲ ਨੂੰ ਛੂਹਣ ਵਾਲੇ ਮਿਊਜ਼ਿਕ ਅਤੇ ਇਮੋਸ਼ਨਲ ਕਹਾਣੀ ਨਾਲ, ‘ਗੋਡੇ ਗੋਡੇ ਚਾਅ 2’ ਇਸ ਤਿਉਹਾਰ ਦੇ ਮੌਕੇ ਨੂੰ ਖੁਸ਼ੀ ਨਾਲ ਰੌਸ਼ਨ ਕਰਨ ਲਈ ਤਿਆਰ ਹੈ।