
47 ਸਾਲ ਦੀ ਉਮਰ 'ਚ ਹੋਇਆ ਦੇਹਾਂਤ
Gurpreet Singh Dhatt: ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ 47 ਸਾਲ ਦੀ ਉਮਰ 'ਚ ਅਚਾਨਕ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਪਿੱਠ ਵਿਚ ਅਚਾਨਕ ਦਰਦ ਹੋਣ ਮਗਰੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਇਸ ਦੌਰਾਨ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ। ਪਰਿਵਾਰ ਵਲੋਂ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਮਕਸੂਦਾਂ ਵਿਖੇ ਕੀਤਾ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪੰਜਾਬੀ ਗਾਇਕ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਮਨੋਰੰਜਨ ਜਗਤ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਢੱਟ ਨੇ ‘ਮੈਨੂੰ ਪੀਣ ਦਿਓ’, ‘ਖੂਫੀਆ ਰਿਪੋਰਟ ਆਈ ਲੰਡਨੋਂ’, ‘ਸਾਡੇ ਨਾਲੋਂ ਬੋਲਣੋਂ’, ‘ਗਮ ਤੇਰੇ ਵੈਰਨੇ’, ‘ਚਰਖਾ ਗਮਾ ਦਾ’, ‘ਰੁੱਤ ਪਿਆਰ ਦੀ’, ‘ਸੀਟੀ ਸੱਜਣਾਂ ਦੀ’, ‘ਤੇਰੇ ਜਿਹੇ ਸੱਜਣਾ’ ਨੂੰ ਅਪਣੀ ਆਵਾਜ਼ ਦਿਤੀ ਹੈ।
(For more news apart from Punjabi singer Gurpreet Singh Dhatt is no more, stay tuned to Rozana Spokesman)