ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਨਵੀਂ ਫਿਲਮ Sher Bagga ਦਾ ਟ੍ਰੇਲਰ ਹੋਇਆ ਰਿਲੀਜ਼
Published : May 23, 2022, 2:04 pm IST
Updated : May 23, 2022, 2:04 pm IST
SHARE ARTICLE
‘Sher Bagga’ Trailer Released today
‘Sher Bagga’ Trailer Released today

ਇਸ ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਤੱਕ ਸਾਰਾ ਕੰਮ ਖੁਦ ਜਗਦੀਪ ਸਿੱਧੂ ਨੇ ਹੀ ਕੀਤਾ ਹੈ। ਦਲਜੀਤ ਥਿੰਦ ਤੇ ਐਮੀ ਵਿਰਕ ਫ਼ਿਲਮ ਦੇ ਨਿਰਮਾਤਾ ਹਨ।

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਅਤੇ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਸ਼ੇਰ ਬੱਗਾ’ ਦਾ ਮਜ਼ੇਦਾਰ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 3 ਮਿੰਟ 16 ਸਕਿੰਟ ਦੇ ਟ੍ਰੇਲਰ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਕਮਾਲ ਦੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਪੰਜਾਬੀ ਸਰੋਤਿਆਂ ਵਿਚ ਫ਼ਿਲਮ ਨੂੰ ਦੇਖਣ ਦੀ ਤਾਂਘ ਹੋਰ ਵਧ ਗਈ ਹੈ।

‘Sher Bagga’ Trailer Released today‘Sher Bagga’ Trailer Released today

ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਐਮੀ ਵਿਰਕ ਵਿਦੇਸ਼ ਪਹੁੰਚਦਾ ਹੈ,  ਉਸ ਨੂੰ ਆਪਣੇ ਲਈ ਪੱਕੀ ਕੁੜੀ ਦੀ ਭਾਲ ਹੁੰਦੀ ਹੈ। ਇਸੇ ਦੌਰਾਨ ਉਸ ਦੀ ਮੁਲਾਕਾਤ ਸੋਨਮ ਬਾਜਵਾ ਨਾਲ ਹੁੰਦੀ ਹੈ, ਪਰ ਕੁਝ ਅਜਿਹਾ ਹੋ ਜਾਂਦਾ ਹੈ ਕਿ ਸੋਨਮ ਗਰਭਵਤੀ ਹੋ ਜਾਂਦੀ ਹੈ। ਐਮੀ ਵਿਰਕ ਕਹਿੰਦਾ ਹੈ ਕਿ ਉਹ ਇਸ ਬੱਚੇ ਨੂੰ ਪਾਲ ਲਵੇਗਾ। ਸੋਨਮ ਫੈਸਲਾ ਕਰਦੀ ਹੈ ਕਿ ਬੱਚੇ ਦੇ ਜਨਮ ਹੋਣ ਮਗਰੋਂ ਦੋਵੇਂ ਵੱਖੋ-ਵੱਖਰੇ ਰਾਹ ਪੈ ਜਾਣਗੇ।

‘Sher Bagga’ Trailer Released today‘Sher Bagga’ Trailer Released today

ਐਮੀ ਇਸ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਉਂਦਾ ਹੈ ਪਰ ਬੱਚੇ ਦੇ ਜਨਮ ਤੋਂ ਬਾਅਦ ਕਹਾਣੀ 'ਚ ਦਿਲਚਸਪ ਮੋੜ ਆ ਜਾਂਦਾ ਹੈ, ਇਸ ਕਹਾਣੀ ਨੂੰ ਦੇਖਣ ਲਈ ਦਰਸ਼ਕ ਬੇਹੱਦ ਉਤਾਵਲੇ ਹਨ। ਫ਼ਿਲਮ ‘ਸ਼ੇਰ ਬੱਗਾ’ ਵਿਚ ਐਮੀ ਵਿਰਕ ਅਤੇ ਸੋਨਮ ਬਾਜਵਾ ਤੋਂ ਇਲਾਵਾ ਨਿਰਮਲ ਰਿਸ਼ੀ, ਬਨਿੰਦਰ ਬੰਨੀ, ਕਾਕਾ ਕੌਤਕੀ ਅਤੇ ਕਈ ਹੋਰ ਨਾਮੀਂ ਕਲਾਕਾਰ ਦੀ ਅਦਾਕਾਰੀ ਦੇਖਣ ਨੂੰ ਮਿਲੇਗੀ।

‘Sher Bagga’ Trailer Released today‘Sher Bagga’ Trailer Released today

ਇਸ ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਤੱਕ ਸਾਰਾ ਕੰਮ ਖੁਦ ਜਗਦੀਪ ਸਿੱਧੂ ਨੇ ਹੀ ਕੀਤਾ ਹੈ। ਦਲਜੀਤ ਥਿੰਦ ਤੇ ਐਮੀ ਵਿਰਕ ਫ਼ਿਲਮ ਦੇ ਨਿਰਮਾਤਾ ਹਨ।  ਇਹ ਫ਼ਿਲਮ 10 ਜੂਨ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਦੱਸ ਦੇਈਏ ਕਿ ਐਮੀ ਵਿਰਕ ਆਪਣੀ ਫਿਲਮ ''ਸੌਂਕਣ ਸੌਂਕਣੇ'' ਦੀ ਸਫਲਤਾ ਤੋਂ ਬਾਅਦ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਇਸ ਤੋਂ ਪਹਿਲਾਂ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਫਿਲਮ ‘ਪੁਆੜਾ’ ਵੀ ਦੇਖਣ ਨੂੰ ਮਿਲੀ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement