
ਫਿਲਮ ਵਿਚ ਸਿੰਗਰ ਅਤੇ ਅਦਾਕਾਰ ਗੁਰੀ ਅਤੇ ਰੌਣਕ ਜੋਸ਼ੀ ਮੁੱਖ ਭੂਮਿਕਾਵਾਂ ਵਿਚ ਹਨ।
ਚੰਡੀਗੜ੍ਹ: ਫਿਲਮ ਸ਼ੂਟਰ ਦੀ ਸ਼ਾਨਦਾਰ ਸਫਲਤਾ ਦੇ ਨਾਲ, ਗੀਤ MP3 ਨੇ ਹਾਲ ਹੀ ਵਿਚ ਆਪਣੀ ਆਉਣ ਵਾਲੀ ਫਿਲਮ ਲਵਰ ਦਾ ਐਲਾਨ ਕੀਤਾ ਸੀ, ਜੋ ਕਿ 1 ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਫਿਲਮ ਵਿਚ ਸਿੰਗਰ ਅਤੇ ਅਦਾਕਾਰ ਗੁਰੀ ਅਤੇ ਰੌਣਕ ਜੋਸ਼ੀ ਮੁੱਖ ਭੂਮਿਕਾਵਾਂ ਵਿਚ ਹਨ। ਫਿਲਮ ਦੀ ਕਹਾਣੀ ਤਾਜ ਦੁਆਰਾ ਲਿਖੀ ਗਈ ਹੈ ਅਤੇ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਦੁਆਰਾ ਸਹਿ-ਨਿਰਦੇਸ਼ਤ ਕੀਤੀ ਗਈ ਹੈ। ਫਿਲਮ ਨੂੰ ਕੇਵੀ ਢਿੱਲੋਂ ਅਤੇ ਪਰਵਰ ਨਿਸ਼ਾਨ ਸਿੰਘ ਦੁਆਰਾ ਪ੍ਰੋਡਿਊਸ ਕੀਤਾ ਹੈ।
ਨਿਰਮਾਤਾਵਾਂ ਵੱਲੋਂ ਅੱਜ ਫਿਲਮ ਦਾ ਟੀਜ਼ਰ ਸਾਂਝਾ ਕੀਤਾ ਗਿਆ ਹੈ। ਇਸ ਵਿਚ ਲਾਲੀ ਅਤੇ ਹੀਰ ਦੀ ਪ੍ਰੇਮ ਕਹਾਣੀ ਦੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲ ਰਹੀ ਹੈ। ਮੁੱਖ ਭੂਮਿਕਾਵਾਂ ਵਿਚ ਇਨ੍ਹਾਂ ਦੋ ਮਸ਼ਹੂਰ ਕਲਾਕਾਰਾਂ ਤੋਂ ਇਲਾਵਾ ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ, ਕਰਨ ਸੰਧਾਵਾਲੀਆ, ਰਾਜ ਧਾਲੀਵਾਲ, ਰਾਹੁਲ ਜੇਤਲੀ, ਹਰਸਿਮਰਨ ਓਬਰਾਏ, ਹਰਮਨਦੀਪ,ਅਵਰ ਬਰਾੜ ਅਤੇ ਚੰਦਨ ਗਿੱਲ ਸਮੇਤ ਹੋਰ ਨਾਮਵਰ ਕਲਾਕਾਰਾਂ ਫਿਲਮ ਵਿਚ ਨਜ਼ਰ ਆਉਣਗੇ। ਗੀਤ Mp3 ਨੇ ਨਾ ਸਿਰਫ਼ ਇਸ ਫ਼ਿਲਮ ਨੂੰ ਪੇਸ਼ ਕੀਤਾ ਹੈ ਸਗੋਂ ਫ਼ਿਲਮ ਲਈ ਸੁਰੀਲਾ ਸੰਗੀਤ ਵੀ ਦਿੱਤਾ ਹੈ।
ਆਪਣੀ ਨਵੀਂ ਫਿਲਮ ਪੇਸ਼ ਕਰਦੇ ਹੋਏ ਨਿਰਮਾਤਾ, ਕੇਵੀ ਢਿੱਲੋਂ ਅਤੇ ਪਰਵਰ ਨਿਸ਼ਾਨ ਸਿੰਘ ਨੇ ਕਿਹਾ, “ਇਹ ਇੱਕ ਅਜਿਹੀ ਕਹਾਣੀ ਹੈ ਜਿਸ ਨੂੰ ਅਸੀਂ ਲੰਬੇ ਸਮੇਂ ਤੋਂ ਦਿਖਾਉਣਾ ਚਾਹੁੰਦੇ ਸੀ ਅਤੇ ਹੁਣ ਅਸੀਂ ਬਹੁਤ ਖੁਸ਼ ਹਾਂ ਕਿ ਜਲਦ ਹੀ ਇਹ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਵੇਗੀ। ਗੁਰੀ ਅਤੇ ਰੌਣਕ ਨੂੰ ਲੀਡ ਵਿੱਚ ਅੱਗੇ ਰੱਖਣਾ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਫਿਲਮ ਨੂੰ ਪਸੰਦ ਕਰਨਗੇ ਅਤੇ ਸਾਨੂੰ ਅਜਿਹੀਆਂ ਹੋਰ ਫਿਲਮਾਂ ਬਣਾਉਣ ਦਾ ਭਰੋਸਾ ਦੇਣਗੇ।"
ਫਿਲਮ ਦੇ ਲੀਡ ਐਕਟਰ ਗੁਰੀ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ''ਮੈਂ ਇਸ ਫਿਲਮ 'ਚ ਆਪਣੇ ਕਿਰਦਾਰ ਲਾਲੀ ਤੋਂ ਬਹੁਤ ਜ਼ਿਆਦਾ ਖੁਸ਼ ਹਾਂ, ਫਿਲਮ ਦੀ ਕਹਾਣੀ ਸੁਣਦੇ ਹੀ ਮੈਂ ਤੁਰੰਤ ਹਾਂ ਕਹਿ ਦਿੱਤੀ। 'ਲਵਰ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੇ ਮੇਰਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਜ਼ਰੂਰ ਇਸ ਵੱਖਰੀ ਕਹਾਣੀ ਨੂੰ ਪਸੰਦ ਕਰਨਗੇ।"