ਹੁਣ ਹਾਰਡੀ ਸੰਧੂ ਦੇ ਗੀਤ ਬਾਲੀਵੁੱਡ 'ਚ ਪਾਉਣਗੇ ਧਮਾਲਾਂ
Published : Jun 23, 2018, 8:42 pm IST
Updated : Jun 24, 2018, 2:11 pm IST
SHARE ARTICLE
Hardy Sandhu
Hardy Sandhu

ਪੰਜਾਬੀ ਸਿਤਾਰੇ ਜਿਥੇ ਆਪਣੀ ਗਾਇਕੀ ਨਾਲ ਪਾਲੀਵੁਡ 'ਚ ਆਪਣਾ ਨਾਂਅ ਚਮਕਾ ਰਹੇ ਹਨ ਉਥੇ ਹੀ ਇਹ ਸਿਤਾਰੇ ਬਾਲੀਵੁਡ ਲਈ ਵੀ ਆਪਣੇ ਕਦਮ ਅੱਗੇ ਵਧਾ ਰਹੇ ...

ਪੰਜਾਬੀ ਸਿਤਾਰੇ ਜਿਥੇ ਆਪਣੀ ਗਾਇਕੀ ਨਾਲ ਪਾਲੀਵੁਡ 'ਚ ਆਪਣਾ ਨਾਂਅ ਚਮਕਾ ਰਹੇ ਹਨ ਉਥੇ ਹੀ ਇਹ ਸਿਤਾਰੇ ਬਾਲੀਵੁਡ ਲਈ ਵੀ ਆਪਣੇ ਕਦਮ ਅੱਗੇ ਵਧਾ ਰਹੇ ਹਨ। ਪਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੀ ਮਿਹਨਤ ਸਦਕਾ ਬਾਲੀਵੁਡ 'ਚ ਆਪਣੇ ਨਾਂਅ ਦਾ ਲੋਹਾ ਮਨਵਾ ਰਹੇ ਹਨ। ਇਨ੍ਹਾਂ ਸਿਤਾਰਿਆਂ 'ਚ ਦਿਲਜੀਤ ਦੁਸਾਂਝ, ਸੁਰਵੀਨ ਚਾਵਲਾ, ਮਾਹੀ ਗਿੱਲ, ਗੁਰੂ ਰੰਧਾਵਾ ਤੇ ਹੋਰ ਕਈ ਅਦਾਕਾਰ ਸ਼ਾਮਿਲ ਹਨ।    

Hardy SandhuHardy Sandhu

ਉਥੇ ਹੀ ਹੁਣ ਸਾਡੇ ਪਾਲੀਵੁੱਡ ਦਾ ਇੱਕ ਹੋਰ ਸਿਤਾਰਾ ਬਾਲੀਵੁੱਡ ਗੀਤ ਗਾਉਣ ਵਾਲਾ ਹੈ ਤੇ ਉਹ ਸਿਤਾਰਾ ਹੈ ਹਾਰਡੀ ਸੰਧੂ। ਪਰ ਹਲੇ ਤੱਕ ਅਧਿਕਾਰਕ ਤੌਰ ‘ਤੇ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਹਾਰਡੀ ਸੰਧੂ ਨੇ ‘ਸੋਚ’,’ਨਾਂਹ’,’ਬੈਕਬੌਨ’ ਅਤੇ ‘ਹੋਰਨ ਬਲੋਅ’ ਵਰਗੇ ਗੀਤਾਂ ਨਾਲ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹਾਰਡੀ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਲਈ ਗੀਤ ਗਾ ਰਹੇ ਹਨ।

Hardy SandhuHardy Sandhu

ਹਾਰਡੀ ਨੇ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜੋ ਕਿ ਉਨ੍ਹਾਂ ਦੀ ਰਿਕਾਰਡਿੰਗ ਕਰਦਿਆਂ ਦੀ ਹੈ। ਜਿਸ ਨਾਲ ਉਨ੍ਹਾਂ ਲਿਖਿਆ, ‘ਯਮਲਾ ਪਗਲਾ ਦੀਵਾਨਾ ਫਿਰ ਸੇ ਲਈ ਇਕ ਗੀਤ ਰਿਕਾਰਡ ਕੀਤਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਗੀਤ ਜਲਦ ਰਿਲੀਜ਼ ਹੋਵੇਗਾ ਤੇ ਧੁੰਮਾਂ ਪਾਵੇਗਾ।ਜੇਕਰ ਹਾਰਡੀ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਅਕਸਰ ਹੀ ਬਾਲੀਵੁੱਡ ਟੱਚ ਵਾਲੇ ਹੁੰਦੇ ਹਨ।

Hardy SandhuHardy Sandhu

‘ਨਾਂਹ’ ਗੀਤ ‘ਚ ਹਾਰਡੀ ਨਾਲ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਡਾਂਸ ਕਰਦੀ ਨਜ਼ਰ ਆਈ ਸੀ ਅਤੇ ਇਸ ਗੀਤ ਨੂੰ ਹੁਣ ਤੱਕ ਯੂਟਿਊਬ ‘ਤੇ 248 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਹਾਰਡੀ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ। ਅਕਸਰ ਹੀ ਲੋਕ ਹਾਰਡੀ ਦੇ ਨਵੇਂ ਗੀਤਾਂ ਲਈ ਉਡੀਕ ਕਰਦੇ ਰਹਿੰਦੇ ਹਨ। ਇਸਦੇ ਨਾਲ ਹੀ ਦੱਸ ਦੇਈਏ ਕਿ ਹਾਰਡੀ ਸੰਧੂ ਦਾ ਗੀਤ ਬੈਕਬੋਨ ਜਦੋਂ ਰਿਲੀਜ਼ ਹੋਇਆ ਸੀ ਤਾਂ ਦਰਸਕਾਂ ਦਾ ਇਸ ਗੀਤ ਨੂੰ ਭਰਵਾਂ ਹੁੰਘਾਰਾ ਮਿਲਿਆ ਸੀ।

Hardy SandhuHardy Sandhu

ਇਸ ਗੀਤ ਨੂੰ ਜਾਨੀ ਨੇ ਲਿਖਿਆ ਸੀ ਅਤੇ ਗੀਤ ਦਾ ਮਿਊਜ਼ਿਕ ਬੀ-ਪ੍ਰੈਕ ਨੇ ਦਿੱਤਾ ਸੀ। ਅਰਵਿੰਦਰ ਖੈਰਾ ਵੱਲੋਂ ਬਣਾਈ ਗਈ ਇਸ ਵੀਡੀਓ ਦੀ ਇਕ ਹੋਰ ਖ਼ਾਸੀਅਤ ਇਹ ਸੀ ਕਿ ਇਸ ਵੀਡੀਓ ਵਿੱਚ ਹਾਰਡੀ ਸੰਧੂ ਦੀ ਵਾਈਫ ਜ਼ੀਨਤ ਸਿੱਧੂ ਵੀ ਨਜ਼ਰ ਆਈ ਸੀ। ਇਸ ਵੀਡੀਓ ਨੂੰ ਆਸਟ੍ਰੇਲੀਆ ’ਚ ਫਿਲਮਾਇਆ ਗਿਆ ਸੀ। ਪੰਜਾਬੀ ਇੰਡਸਟਰੀ ਵਿੱਚ ‘ਸੋਚ’,’ਜੋਕਰ’, ‘ਨਾ ਜੀ ਨਾ’ ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਹਾਰਡੀ ਸੰਧੂ ਹੁਣ ਜਲਦ ਹੀ ਬਾਲੀਵੁੱਡ ਵਿੱਚ ਐਂਟਰੀ ਕਰਨਗੇ।

Hardy SandhuHardy Sandhu

ਹਾਰਡੀ ਵਲੋਂ ਗਏ ਗੀਤਾਂ ਨੂੰ ਦਰਸ਼ਕਾਂ ਨੇ ਹਰ ਵਾਰ ਪਸੰਦ ਕੀਤਾ। ਹਾਰਡੀ ਦੇ ਗੀਤਾਂ ਦਾ ਮਿਊਜ਼ਿਕ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੰਦਾ ਹੈ। ਜ਼ਿਆਦਾਤਰ ਗੀਤ ਰੋਮਾਂਟਿਕ ਭਰੇ ਅੰਦਾਜ਼ 'ਚ ਹੁੰਦੇ ਹਨ। ਹਾਰਡੀ ਦੇ ਹਰ ਗੀਤ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲਦੀ ਗਈ ਤੇ ਉਨ੍ਹਾਂ ਦੀ ਮਿਹਨਤ ਦੇ ਰੰਗ ਅੱਜ ਸਾਨੂੰ ਸਭ ਨੂੰ ਉਹ ਮਿਹਨਤ ਨਜ਼ਰ ਆ ਰਹੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement