ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਦੀ ਕੈਮਿਸਟ੍ਰੀ ਫਿਲਮ 'ਆਟੇ ਦੀ ਚਿੜੀ' 'ਚ ਚੁਰਾਏਗੀ ਤੁਹਾਡਾ ਦਿਲ
Published : Aug 23, 2018, 6:18 pm IST
Updated : Aug 23, 2018, 6:18 pm IST
SHARE ARTICLE
Aate Di Chiri
Aate Di Chiri

ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਕਿਸੇ ਵੀ ਫਿਲਮ ਦੇ ਹਿੱਟ ਹੋਣ ਲਈ ਸਭ ਤੋਂ ਜਰੂਰੀ ਹੈ ਉਸਦੀ ਕਹਾਣੀ ਅਤੇ ਸਕਰਿਪਟ......

ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਕਿਸੇ ਵੀ ਫਿਲਮ ਦੇ ਹਿੱਟ ਹੋਣ ਲਈ ਸਭ ਤੋਂ ਜਰੂਰੀ ਹੈ ਉਸਦੀ ਕਹਾਣੀ ਅਤੇ ਸਕਰਿਪਟ। ਪਰ ਜਦੋਂ ਪੋਲੀਵੁਡ ਦੀ ਸਭ ਤੋਂ ਵੱਡੀ ਸੁਪਰਸਟਾਰ ਨੀਰੂ ਬਾਜਵਾ ਅਤੇ ਹਿੱਟ ਗੀਤਾਂ ਦੇ ਬਾਦਸ਼ਾਹ ਅੰਮ੍ਰਿਤ ਮਾਨ ਇਕੱਠੇ ਆਉਣ ਤਾਂ ਕਿਸੇ ਵੀ ਫਿਲਮ ਦੇ ਬਲੋਕਬਸਟਰ ਹੋਣ ਦੀ ਇਸ ਤੋਂ ਵੱਡੀ ਗ੍ਰੰਟੀ ਨਹੀਂ ਹੋ ਸਕਦੀ। ਇੰਡਸਟਰੀ ਦਾ ਇਹ ਨਵਾਂ ਜੋੜਾ ਇਸ ਸਾਲ ਦੀ ਸਭ ਤੋਂ ਵੱਡੀ ਬਲੋਕਬਸਟਰ ਫਿਲਮ 'ਆਟੇ ਦੀ ਚਿੜੀ' ਲੈ ਕੇ ਤਿਆਰ ਹਨ। 

Aate Di Chiri Aate Di Chiri

ਨੀਰੂ ਬਾਜਵਾ ਫਿਲਮ ਅਤੇ ਅੰਮ੍ਰਿਤ ਮਾਨ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਇਹਨਾਂ ਤੋਂ ਬਿਨਾ ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਅਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ।‘ਆਟੇ ਦੀ ਚਿੜੀ’ ਨੂੰ ਡਾਇਰੈਕਟ ਕੀਤਾ ਹੈ ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਜਿਹੀਆਂ ਫ਼ਿਲਮਾਂ ਨਾਲ ਪ੍ਰਸਿੱਧੀ ਪਾ ਚੁੱਕੇ ਹੈਰੀ ਭੱਟੀ ਨੇ। ਇਸ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਅਤੇ ਚਰਨਜੀਤ ਸਿੰਘ ਵਾਲੀਆ ਨੇ।

Amrit Maan with Neeru Bajwa Amrit Maan with Neeru Bajwa

ਜਿਸ ਤਰ੍ਹਾਂ ਇਹ ਫਿਲਮ ਹਲੇ ਰੀਲਿਜ ਵੀ ਨਹੀਂ ਹੋਈ ਇੱਕ ਚੀਜ਼ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਉਹ ਹੈ ਇਸ ਫਿਲਮ ਦੇ ਮੁੱਖ ਸਿਤਾਰਿਆਂ ਦੀ ਕੈਮਿਸਟ੍ਰੀ। ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਦੋਨੋ ਇਕੱਠੇ ਬਹੁਤ ਹੀ ਵਧੀਆ ਲੱਗ ਰਹੇ ਹਨ। ਸੈੱਟ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਦੋਨੋ ਪੂਰੀ ਤਰ੍ਹਾਂ ਨਾਲ ਤਿਆਰ ਹਨ ਥੀਏਟਰ ਚ ਧੂਮਾਂ ਪਾਉਣ ਲਈ।

Aate Di Chiri Aate Di Chiri

ਇਸ ਬਾਰੇ ਵਿੱਚ ਨੀਰੂ ਬਾਜਵਾ ਨੇ ਕਿਹਾ, "ਸਾਰੇ ਸੈੱਟ ਦਾ ਮਾਹੌਲ ਬਹੁਤ ਹੀ ਮਿਲਣਸਾਰ ਅਤੇ ਘਰੇਲੂ ਸੀ ਕਿ ਸਾਨੂੰ ਇਸ ਤਰ੍ਹਾਂ ਲੱਗਾ ਹੀ ਨਹੀਂ ਕਿ ਅਸੀਂ ਕੰਮ ਕਰ ਰਹੇ ਹਾਂ। ਇਹ ਪੂਰਾ ਸਫ਼ਰ ਛੁੱਟੀਆਂ ਦੀ ਤਰ੍ਹਾਂ ਬੀਤਿਆ। ਮੈਂ ਤੇ ਅੰਮ੍ਰਿਤ ਪਹਿਲਾਂ ਹੀ ਲੌਂਗ ਲਾਚੀ ਫਿਲਮ ਦੇ ਇੱਕ ਗਾਣੇ ‘ਲੋਗੋ ਮੁੱਛ ਦੇ’ ਵਿੱਚ ਕੰਮ ਕਰ ਚੁਕੇ ਹਾਂ। ਉਹਦੇ ਨਾਲ ਕੰਮ ਕਰਨ ਦਾ ਪੂਰਾ ਅਨੁਭਵ ਬਹੁਤ ਹੀ ਵਧੀਆ ਰਿਹਾ। ਅਤੇ ਮੈਨੂੰ ਲਗਦਾ ਹੈ ਕਿ ਜੇ ਆਸ ਪਾਸ ਦੀ ਐਨਰਜੀ ਵਧੀਆ ਹੋਵੇ ਤਾਂ ਅਖੀਰਕਰ ਸਭ ਠੀਕ ਹੋ ਹੀ ਜਾਂਦਾ ਹੈ।"

Neeru Bajwa with Amrit MaanNeeru Bajwa with Amrit Maan

ਅੰਮ੍ਰਿਤ ਮਾਨ ਨੇ ਕਿਹਾ, "ਜਿਵੇਂ ਇਹ ਮੇਰੀ ਲੀਡ ਦੇ ਰੂਪ ਵਿੱਚ ਪਹਿਲੀ ਫਿਲਮ ਹੈ ਤਾਂ ਮੈਂ ਬਹੁਤ ਹੀ ਡਰਿਆ ਹੋਇਆ ਸੀ। ਪਰ ਸੈੱਟ ਤੇ ਹਰ ਕੋਈ ਇਹਨਾਂ ਜ਼ਿਆਦਾ ਸਹਿਯੋਗੀ ਸੀ ਕਿ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਹਾਂ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਿਆ। ਨੀਰੂ ਬਾਜਵਾ ਨਾਲ ਕੱਮ ਕਰਨਾ ਇੱਕ ਅਦਭੁੱਤ ਅਨੁਭਵ ਰਿਹਾ।" ਫਿਲਮ ਦੇ ਪ੍ਰੋਡੂਸਰ ਚਰਨਜੀਤ ਸਿੰਘ ਵਾਲੀਆ ਨੇ ਕਿਹਾ, "ਸ਼ੂਟਿੰਗ ਤੋਂ ਪਹਿਲਾਂ ਅਸੀਂ ਕਾਸਟ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਦੁਚਿਤੀ ਵਿੱਚ ਸੀ ਕਿ ਕੌਣ ਕਿਹੜਾ ਕਿਰਦਾਰ ਨਿਭਾਏਗਾ ਪਰ ਜਦੋਂ ਅਸੀਂ ਅਖੀਰ ਚ ਫੈਸਲਾ ਲੈ ਲਿਆ ਹੁਣ ਸਾਨੂੰ ਇਸ ਚੀਜ਼ ਦਾ ਪੂਰਾ ਵਿਸ਼ਵਾਸ ਹੈ ਕਿ ਕੋਈ ਵੀ ਇਹਨਾਂ ਕਿਰਦਾਰਾਂ ਨੂੰ ਨੀਰੂ ਬਾਜਵਾ ਜਾਂ ਅੰਮ੍ਰਿਤ ਮਾਨ ਨਾਲੋਂ ਵਧੀਆ ਨਹੀਂ ਨਿਭਾ ਸਕਦਾ ਸੀ।"                       

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement