
ਇਸ ਤੋਂ ਇਲਾਵਾ ਸਕੂਲ ਵਿਚ ਬੋਲੀਆਂ, ਭੰਗੜੇ ਆਦਿ...
ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਕੰਨਾਂ ਦੇ ਵਿੱਚ ਇੱਕ ਗੀਤ ਦੀਆਂ ਲਾਈਨਾਂ ਜ਼ਰੂਰ ਵੱਜ ਰਹੀਆਂ ਹੋਣਗੀਆਂ ‘ਮਾਪਿਆਂ ਦਾ ਲਾਡਲਾ ਏ SON ਗੋਰੀਏ’, ਲਾਡਾਂ ਨਾਲ ਰੱਖੂੰ ਮੇਰੀ ਮੰਨ ਗੋਰੀਏ’ ਇਹ ਗੀਤ ਨੂੰ ਗਾਉਣ ਵਾਲੇ 21 ਸਾਲਾ ਗੱਭਰੂ ਨਿਰਵੈਰ ਪੰਨੂੰ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਤੇ ਸਭ ਤੋਂ ਵੱਡਾ ਹੁੰਗਾਰਾ ਇਸ ਗੀਤ ਨੂੰ Tik Tok ‘ਤੇ ਮਿਲਿਆ ਹੈ। Tik Tok ਤੇ ਇਸ ਗੀਤ ਤੇ ਤਕਰੀਬਨ ਅੱਠ ਲੱਖ ਵੀਡੀਓ ਬਣ ਗਈਆਂ ਹਨ।
Nirvair Pannu
ਅਜਿਹਾ ਕਹਿਣ ਵਿੱਚ ਬਿਲਕੁਲ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਨੌਜਵਾਨ ਦਿਨਾਂ ਵਿੱਚ ਹੀ ਬਣਿਆ ਪੰਜਾਬੀ ਇੰਡਸਟਰੀ ਦਾ ਇੱਕ ਨਵਾਂ ਸਟਾਰ ਹੈ। ਇਸ ਮਸ਼ਹੂਰ ਗਾਇਕ ਨਾਲ ਸਪੋਕਸਮੈਨ ਟੀਮ ਨੇ ਗੱਲਬਾਤ ਕੀਤੀ ਜਿਸ ਵਿਚ ਉਹਨਾਂ ਨੇ ਅਪਣੇ ਜੀਵਨ ਵਿਚ ਗਾਇਕੀ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ। ਉਹਨਾਂ ਦਸਿਆ ਕਿ ਉਹਨਾਂ ਨੂੰ ਗਾਇਕੀ ਦਾ ਸ਼ੌਂਕ ਬਚਪਨ ਵਿਚ ਹੀ ਸੀ ਤੇ ਉਹ ਮਾਣਕ ਸਾਹਿਬ, ਸੁਰਜੀਤ ਬਿੰਦਰਖੀਏ ਨੂੰ ਸੁਣਦੇ ਹੁੰਦੇ ਸਨ।
Nirvair Pannu
ਇਸ ਤੋਂ ਇਲਾਵਾ ਸਕੂਲ ਵਿਚ ਬੋਲੀਆਂ, ਭੰਗੜੇ ਆਦਿ ਵਿਚ ਹਿੱਸਾ ਲੈਂਦੇ ਸਨ। ਇਸ ਗੀਤ ਨੂੰ ਸ਼ਰਨ ਸ਼ੇਰ ਸਿੰਘ ਨੇ ਮਿਊਜ਼ਿਕ ਦਿੱਤਾ ਹੈ। ਇੰਡਸਟਰੀ ਵਿਚ ਪੈਰ ਜਮਾਉਣ ਲਈ ਬਹੁਤ ਮਿਹਨਤ ਦੀ ਲੋੜ ਹੈ ਕਿਉਂ ਕਿ ਅੱਜ ਦੇ ਯੁੱਗ ਵਿਚ ਹਰ ਕਲਾਕਾਰ ਇਕ ਦੂਜੇ ਤੋਂ ਵਧ ਚੜ ਕੇ ਗਾਉਂਦਾ ਹੈ। ਇਸ ਲਈ ਇਸ ਦੇ ਤਜ਼ੁਰਬਾ ਹੋਣਾ ਵੀ ਲਾਜ਼ਮੀ ਹੈ ਤਾਂ ਹੀ ਕਿਸੇ ਵੀ ਫੀਲਡ ਵਿਚ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ।
Nirvair Pannu
ਜੇ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਇਨਸਾਨ ਨੂੰ 100% ਹੀ ਇਮਾਨਦਾਰ ਰਹਿਣਾ ਚਾਹੀਦਾ ਹੈ ਕਿਉਂ ਕਿ ਮਿਹਨਤ ਤੋਂ ਬਗੈਰ ਸਫ਼ਲਤਾ ਹਾਸਲ ਕਰਨੀ ਬਹੁਤ ਹੀ ਮਾੜੀ ਗੱਲ ਤੇ ਕਿਤੇ ਨਾ ਕਿਤੇ ਇਨਸਾਨ ਅਪਣੇ ਆਪ ਨਾਲ ਵੀ ਨਜ਼ਰਾਂ ਨਹੀਂ ਮਿਲਾ ਸਕਦਾ। ਸੋਸ਼ਲ ਮੀਡੀਆ ਦੀ ਮਸ਼ਹੂਰੀ ਨਾਲੋਂ ਜ਼ਿਆਦਾ ਕੀਮਤੀ ਹੈ ਲੋਕਾਂ ਦੇ ਦਿਲਾਂ ਵਿਚ ਵਸਣਾ। ਜੇ ਗਾਇਕ ਜਾਂ ਕੋਈ ਹਸਤੀ ਲੋਕਾਂ ਦੇ ਦਿਲਾਂ ਵਿਚ ਵਸ ਗਈ ਤਾਂ ਉਸ ਨੂੰ ਹੋਰ ਪਾਸੇ ਮਸ਼ਹੂਰੀ ਲੈਣ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ।
Nirvair Pannu
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਉਨ੍ਹਾਂ ਦੇ ਦਾਦਾ ਜੀ ਨੂੰ ਵੇਖ ਕੇ ਪਿਆ, ਕਿਉਂਕਿ ਉਨ੍ਹਾਂ ਦੇ ਦਾਦਾ ਜੀ ਵਾਰਾਂ ਗਾਇਆ ਕਰਦੇ ਸਨ। ਨਿਰਵੈਰ ਪੰਨੂੰ ਨੇ ਆਪਣੀ ਵੱਖਰੀ ਅਤੇ ਗੱਜਵੀਂ ਆਵਾਜ਼ ਵਿੱਚ ਮਸ਼ਹੂਰ ਲੋਕ ਗੀਤ ‘ਹੀਰ’ ਤੇ ‘ਮਿਰਜ਼ਾ’ ਸੁਣਾ ਕੇ ਆਪਣੀ ਕਲਾ ਦਾ ਸਬੂਤ ਦਿੱਤਾ।
Nirvair Pannu
ਨਿਰਵੈਰ ਪੰਨੂੰ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਨੂੰ ਕਹਿੰਦੇ ਨੇ ਕਿ ਉਨ੍ਹਾਂ ਦੀ ਆਵਾਜ਼ ਸੁਰਜੀਤ ਖਾਨ ਨਾਲ ਮਿਲਦੀ ਜੁਲਦੀ ਹੈ ਤੇ ਇਸ ਗੱਲ ‘ਤੇ ਉਹ ਮਾਣ ਵੀ ਮਹਿਸੂਸ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਵੀ ਜਦੋਂ ਕੋਈ ਫੀਲਡ ਵਿਚ ਜਾਂਦੇ ਹਨ ਤਾਂ ਪੂਰੀ ਤਰ੍ਹਾਂ ਸਿੱਖ ਕੇ ਜਾਣ ਤੇ ਇਸ ਦੁੱਖ ਦੀ ਘੜੀ ਵਿਚ ਜਿੰਨਾ ਹੋ ਸਕੇ ਬਿਮਾਰੀ ਤੋਂ ਬਚਣ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।