
ਉਹਨਾਂ ਨੇ 2006 ਵਿਚ ਪਹਿਲੀ ਵਾਰ ਇੰਡੀਅਨ ਆਈਡਲ ਦੇ ਦੂਜੇ ਸੀਜ਼ਨ ਲਈ ਆਡੀਸ਼ਨ ਦਿੱਤਾ ਸੀ।
ਜਲੰਧਰ: ਬਾਲੀਵੁੱਡ ਦੀ ਸੈਲਫੀ ਕੁਈਨ ਨੇਹਾ ਕੱਕੜ ਇਕ ਮਸ਼ਹੂਰ ਗਾਇਕ ਹੈ। ਉਹਨਾਂ ਦੇ ਗੀਤਾਂ ਦੀ ਅੱਜ ਪੂਰੀ ਦੁਨੀਆ ਦਿਵਾਨੀ ਹੈ। ਪਰ ਇੱਥੋਂ ਤਕ ਪਹੁੰਚਣ ਲਈ ਉਹਨਾਂ ਨੇ ਜੋ ਰਾਹ ਚੁਣਿਆ ਸੀ ਉਹ ਬਹੁਤ ਹੀ ਮੁਸ਼ਕਲ ਭਰਿਆ ਸੀ। ਨੇਹਾ ਨੇ ਬਚਪਨ ਵਿਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਪਰ ਅੱਜ ਇਸ ਗਾਇਕਾ ਦੇ ਪੁਰਾਣੇ ਦਿਨਾਂ ‘ਤੇ ਇੱਕ ਝਾਤ ਪਾਵਾਂਗੇ ਅਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਨੇਹਾ ਨੇ ਆਪਣੇ ਆਪ ਨੁੰ ਪੂਰੀ ਤਰ੍ਹਾਂ ਬਦਲ ਲਿਆ।
Neha Kakkar
ਨੇਹਾ ਕੱਕੜ ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ ‘ਚ ਥੋੜੀ ਭਰਵੇਂ ਸਰੀਰ ਦੀ ਲੱਗਦੀ ਸੀ ਅਤੇ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਤੁਹਾਡੇ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਵਾਕਏ ਹੀ ਇਹ ਉਹੀ ਸਲਿੱਮ ਅਤੇ ਸਟਾਈਲਿਸ਼ ਨੇਹਾ ਹੈ ਜੋ ਬਿਲਕੁਲ ਸਿੱਧੀ ਸਾਦੀ ਅਤੇ ਸ਼ਰਮਾਕਲ ਜਿਹੀ ਨਜ਼ਰ ਆਉਂਦੀ ਸੀ। ਗਿਆਰਾਂ ਸਾਲ ਬਾਅਦ ਨੇਹਾ ਕਿੰਨਾ ਬਦਲ ਚੁੱਕੀ ਹੈ ਇਸ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਜਦੋਂ ਉਹ ਪੈਸਾ ਕਮਾਉਣ ਲਈ ਮਾਤਾ ਦੇ ਜਗਰਾਤਿਆਂ ‘ਚ ਗਾਇਆ ਕਰਦੀ ਸੀ।
Naha kakkar
ਪਰ ਹੁਣ ਜਿਸ ਸ਼ੋਅ ਦੀ ਉਹ ਕਦੇ ਪ੍ਰਤੀਭਾਗੀ ਰਹੀ ਸੀ ਉਸੇ ਸ਼ੋਅ ‘ਚ ਬਤੌਰ ਜੱਜ ਉਹ ਕੰਮ ਕਰ ਰਹੀ ਹੈ । ਜੀ ਹਾਂ ਨੇਹਾ ਕੱਕੜ ਇੰਡੀਅਨ ਆਈਡਲ ‘ਚ ਬਤੌਰ ਜੱਜ ਦੇ ਤੌਰ ਤੇ ਸ਼ਿਰਕਤ ਕਰ ਰਹੇ ਨੇ। ਨੇਹਾ ਦਿੱਲੀ ਵਿਚ ਹੀ ਵੱਡੀ ਹੋਈ ਹੈ। ਪਿਆਰ ਤੇ ਜੈਗੁਆਰ, ਪੱਟ ਲੈਣਗੇ, ਮੈਨੂੰ ਇਸ਼ਕ ਲੱਗਾ ਅਤੇ ਰਿੰਗ ਵਰਗੇ ਧਮਾਕੇਦਾਰ ਗੀਤਾਂ ਨਾਲ ਨੇਹਾ ਕੱਕੜ ਪੰਜਾਬੀ ਇੰਡਸਟਰੀ ਵਿਚ ਵੱਖਰੀ ਪਹਿਚਾਣ ਬਣਾ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀ ਸੈਲਫੀ ਕੁਈਨ ਵੀ ਅਖਵਾਉਂਦੀ ਹੈ।
Naha kakkar
ਰਿਸ਼ੀਕੇਸ਼ ਤੋਂ ਮੁੰਬਈ ਤਕ ਦਾ ਸਫਰ ਤੈਅ ਕਰਨ ਵਾਲੀ ਨੇਹਾ ਕੱਕੜ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਹੋਇਆ ਸੀ। ਨੇਹਾ ਨੇ 4 ਸਾਲ ਦੀ ਉਮਰ ਤੋਂ ਹੀ ਗਾਇਕੀ ਦੀ ਸ਼ੁਰੂਆਤ ਕਰ ਦਿੱਤੀ ਸੀ। ਨੇਹਾ ਬਹੁਤ ਹੀ ਸਾਧਾਰਨ ਪਰਵਾਰ ਨਾਲ ਸਬੰਧ ਰੱਖਦੀ ਹੈ। ਸ਼ੁਰੂ ਤੋਂ ਹੀ ਨੇਹਾ ਦੇ ਸੁਪਨੇ ਸਧਾਰਨ ਨਹੀਂ ਸਨ। ਮਾਤਾ ਦੇ ਜਗਰਾਤਿਆਂ ਚ ਭੇਟਾਂ ਗਾ ਕੇ ਨੇਹਾ ਨੇ ਖੁਦ ਦੀ ਆਵਾਜ਼ ਨੂੰ ਨਿਖਾਰਿਆ ਅਤੇ ਇੱਥੋਂ ਹੀ ਉਹਨਾਂ ਦੀ ਬੇਸਿਕ ਟ੍ਰੇਨਿੰਗ ਹੋਈ।
Neha Kakkar
ਉਹਨਾਂ ਨੇ 2006 ਵਿਚ ਪਹਿਲੀ ਵਾਰ ਇੰਡੀਅਨ ਆਈਡਲ ਦੇ ਦੂਜੇ ਸੀਜ਼ਨ ਲਈ ਆਡੀਸ਼ਨ ਦਿੱਤਾ ਸੀ। ਉਹ ਇਸ ਲਈ ਚੁਣੀ ਵੀ ਗਈ ਸੀ। ਨੇਹਾ ਕੱਕੜ ਉੱਤਰਾਖੰਡ ਨਾਲ ਸਬੰਧ ਰੱਖਦੀ ਹੈ। ਜਾਣਕਾਰੀ ਮੁਤਾਬਕ ਰਿਸ਼ੀਕੇਸ਼ ਦੇ ਜਿਹੜੇ ਸਕੂਲ ਵਿਚ ਨੇਹਾ ਦੀ ਸਕੂਲਿੰਗ ਹੋਈ ਹੈ ਉਸ ਸਕੂਲ ਤੋਂ ਬਾਹਰ ਉਹਨਾਂ ਦੇ ਪਿਤਾ ਸਮੋਸੇ ਵੇਚਦੇ ਹੁੰਦੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।