ਗਿੱਪੀ ਗਰੇਵਾਲ ਨੇ ਗਾਇਆ ਅਦਿਤੀ ਲਈ 'ਇਸ਼ਕ ਦਾ ਤਾਰਾ' 
Published : Mar 25, 2018, 5:14 pm IST
Updated : Apr 10, 2020, 1:04 pm IST
SHARE ARTICLE
 Gippy Grewal / Aditi Sharma from 'Ishq Da Tara'
Gippy Grewal / Aditi Sharma from 'Ishq Da Tara'

ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦਾ ਇਹ ਗੀਤ 'ਇਸ਼ਕ ਦਾ ਤਾਰਾ' ਪਹਿਲਾ ਰੋਮਾਂਟਿਕ ਗੀਤ ਹੈ

6 ਅਪ੍ਰੈਲ ਨੂੰ ਪੰਜਾਬੀ ਸਿਨੇਮਾਂ ਘਰਾਂ 'ਚ ਦਸਤਕ ਦੇਣ ਵਾਲੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦਾ ਦੂਜਾ ਗੀਤ 'ਇਸ਼ਕ ਦਾ ਤਾਰਾ' ਰਲੀਜ਼ ਹੋ ਗਿਆ ਹੈ। ਐਕਸ਼ਨ ਨਾਲ ਭਰਪੂਰ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦਾ ਇਹ ਗੀਤ 'ਇਸ਼ਕ ਦਾ ਤਾਰਾ' ਪਹਿਲਾ ਰੋਮਾਂਟਿਕ ਗੀਤ ਹੈ, ਇਸ ਗੀਤ ਨੂੰ ਫ਼ਿਲਮ 'ਚ ਸੂਬੇਦਾਰ ਦਾ ਕਿਰਦਾਰ ਨਿਭਾਉਣ ਵਾਲੇ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਅਦਿਤੀ ਸ਼ਰਮਾ ਦੀ ਪਿਆਰੀ ਜਿਹੀ ਕੈਮਿਸਟਰੀ 'ਤੇ ਫਿਲਮਾਇਆ ਗਿਆ ਹੈ। ਫ਼ਿਲਮ ਦੇ ਗੀਤ ਦੇ ਰਲੀਜ਼ ਤੋਂ ਅਸੀਂ ਗੱਲ ਕਰਦੇ ਹਾਂ ਮਿਊਜ਼ਿਕ ਦੀ।  ਗਿੱਪੀ ਦੀ ਇਸ ਫ਼ਿਲਮ ਦਾ ਮਿਊਜ਼ਿਕ ਤੇ ਇਸ ਗੀਤ ਨੂੰ ਨਿਊਯਾਰਕ ਦੇ ਟਾਈਮਸ ਸਕੁਏਅਰ ਦੇ ਬੈਨਰ ਹੇਠ ਰਲੀਜ਼ ਕੀਤਾ ਗਿਆ ਹੈ। 


ਐਤਵਾਰ ਨੂੰ ਰਲੀਜ਼ ਹੋਏ ਗੀਤ 'ਇਸ਼ਕ ਦਾ ਤਾਰਾ' ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਗਿੱਪੀ ਗਰੇਵਾਲ ਨੇ ਲਿਖਿਆ ,'ਸੂਬੇਦਾਰ ਜੋਗਿੰਦਰ ਸਿੰਘ ਜੀ ਦੇ ਜੀਵਨ ਦਾ ਇਕ ਪਹਿਲੂ ਤੁਸੀਂ ਟਰੇਲਰ 'ਚ, ਵੇਖਿਆ ਹੈ ਤੇ ਇਸ ਗੀਤ 'ਇਸ਼ਕ ਦਾ ਤਾਰਾ' ਰਾਹੀਂ ਵੇਖੋ ਸੂਬੇਦਾਰ ਜੋਗਿੰਦਰ ਸਿੰਘ ਜੀ ਦੇ ਜੀਵਨ ਦਾ ਇਕ ਹੋਰ ਪਹਿਲੂ! ਮੈਨੂੰ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏਗਾ!

ਦਸ ਦਈਏ ਕਿ ਇਸ ਰੋਮਾਂਟਿਕ ਗੀਤ ਨੂੰ ਆਵਾਜ਼ ਦਿਤੀ ਹੈ ਗਿੱਪੀ ਗਰੇਵਾਲ ਅਤੇ ਰਮਨ ਰੋਮਾਨਾ ਨੇ । ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਹੈ ਅਤੇ ਸੰਗੀਤ ਜੱਸੀ ਕਟਿਆਲ ਨੇ ਦਿੱਤਾ ਹੈ। ਗੀਤ ਸਾਗਾ ਹਿੱਟਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇਕਰ ਗੱਲ ਕਰੀਏ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੀ ਤਾਂ ਇਸ 'ਚ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਗਿੱਪੀ ਤੋਂ ਇਲਾਵਾ ਫਿਲਮ 'ਚ ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ, ਰੌਸ਼ਨ ਪ੍ਰਿੰਸ, ਚਰਨ ਸਿੰਘ,

ਜੱਗੀ ਸਿੰਘ, ਜੋਰਡਨ ਸੰਧੂ, ਰਘਵੀਰ ਬੋਲੀ, ਨਿਰਮਲ ਰਿਸ਼ੀ, ਸਰਦਾਰ ਸੋਹੀ, ਹਰੀਸ਼ ਵਰਮਾ ਤੇ ਗੁੱਗੂ ਗਿੱਲ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਸ ਨੂੰ ਪ੍ਰੋਡਿਊਸ ਸੁਮੀਤ ਸਿੰਘ ਨੇ ਕੀਤਾ ਹੈ।  ਇਹ ਫ਼ਿਲਮ ਦੇਸ਼-ਵਿਦੇਸ਼ 'ਚ ਵੱਡੇ ਪੱਧਰ 'ਤੇ ਰਲੀਜ਼ ਹੋਣ ਜਾ ਰਹੀ ਹੈ। ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement