Gippy Grewal's house Firing in Canada: ਕੈਨੇਡਾ 'ਚ ਗਿੱਪੀ ਗਰੇਵਾਲ ਦੇ ਘਰ 'ਤੇ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ!
Published : Nov 25, 2023, 9:47 pm IST
Updated : Nov 25, 2023, 9:52 pm IST
SHARE ARTICLE
Gangsters shot at Gippy Grewal's house in Canada!
Gangsters shot at Gippy Grewal's house in Canada!

ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹਮਲੇ ਦੀ ਜ਼ਿੰਮੇਵਾਰੀ

Gangsters shot at Gippy Grewal's house in Canada: ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ਪੋਸਟ 'ਚ ਗੈਂਗ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ 'ਚ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਗੋਲੀਬਾਰੀ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ 'ਚ ਪੰਜਾਬੀ ਗਾਇਕ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਨਾ ਹੀ ਇਸ ਮਾਮਲੇ ਵਿੱਚ ਕੋਈ ਹੋਰ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਪੋਸਟ ਵਿੱਚ ਸਲਮਾਨ ਖਾਨ ਅਤੇ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇੱਕ ਫੇਸਬੁੱਕ ਪੋਸਟ ਵਿੱਚ ਦਾਅਵਾ ਕਰਦੇ ਹੋਏ, ਲਾਰੈਂਸ ਗੈਂਗ ਨੇ ਲਿਖਿਆ, "ਅੱਜ ਲਾਰੈਂਸ ਬਿਸ਼ਨੋਈ ਗਰੁੱਪ ਨੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਗੋਲੀਬਾਰੀ ਕੀਤੀ ਹੈ। ਉਹ ਸਲਮਾਨ ਖਾਨ ਨਾਲ ਬਹੁਤ ਹੀ ਭਰਾਵਾਂ ਵਾਲਾ ਸਲੂਕ ਕਰਦਾ ਹੈ। ਹੁਣ ਉਸ ਭਰਾ ਨੂੰ ਕਹੋ ਕਿ ਤੁਹਾਨੂੰ ਬਚਾਉਣ। ਸਿੱਧੂ ਮੂਸੇਵਾਲਾ ਦੀ ਮੌਤ 'ਤੇ ਤੂੰ ਬਹੁਤ ਜ਼ਿਆਦਾ ਓਵਰਐਕਟਿੰਗ ਕੀਤੀ ਸੀ।

ਤੈਨੂੰ ਪਤਾ ਸੀ ਉਸ ਦੇ ਕਿੰਨੇ ਅਪਰਾਧੀਆਂ ਨਾਲ ਸੰਪਰਕ ਸਨ। ਜਦੋਂ ਤੱਕ ਵਿੱਕੀ ਮਿੱਡੂਖੇੜਾ ਜਿਉਂਦਾ ਸੀ, ਤੂੰ ਅੱਗੇ-ਪਿੱਛੇ ਘੁੰਮਦਾ ਰਹਿੰਦਾ ਸੀ। ਪਰ ਸਿੱਧੂ ਦਾ ਤੈਨੂੰ ਜਿਆਦਾ ਦੁੱਖ ਹੋ ਗਿਆ। ਤੁਸੀਂ ਵੀ ਰਾਡਾਰ 'ਤੇ ਆ ਗਏ ਹੋ, ਹੁਣ ਤੈਨੂੰ ਦੱਸਦੇ ਧੱਕਾ ਕੀ ਹੁੰਦਾ। ਇਹ ਟ੍ਰੇਲਰ ਦਿਖਾਇਆ ਤੈਨੂੰ ਫਿਲਮ ਅਜੇ ਰਿਲੀਜ਼ ਹੋਣੀ ਹੈ, ਤਿਆਰ ਰਹੋ। ਕਿਸੇ ਵੀ ਦੇਸ਼ ਵਿੱਚ ਰਹਿ ਲੈਣਾ, ਮੌਤ ਨੂੰ ਵੀਜ਼ੇ ਦੀ ਲੋੜ ਨਹੀਂ ਪੈਂਦੀ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement