
ਪੰਜਾਬੀ ਗਾਇਕੀ ਦੇ ਨਾਲ ਆਪਣਾ ਸਫਰ ਸ਼ੁਰੂ ਕਰਨ ਵਾਲਾ ਰਣਜੀਤ ਬਾਵਾ ਅੱਜ ਅਦਾਕਾਰ ਵਜੋਂ ਵੀ ਜਾਣਿਆ ਜਾਣ ਲੱਗਾ ਹੈ। ਪਰ ਰਣਜੀਤ ਬਾਵੇ ਦੀ ਗਾਇਕੀ ਦਾ ਕੋਈ ਤੋੜ ਨਹੀਂ ਹੈ।
ਪੰਜਾਬੀ ਗਾਇਕੀ ਦੇ ਨਾਲ ਆਪਣਾ ਸਫਰ ਸ਼ੁਰੂ ਕਰਨ ਵਾਲਾ ਰਣਜੀਤ ਬਾਵਾ ਅੱਜ ਅਦਾਕਾਰ ਵਜੋਂ ਵੀ ਜਾਣਿਆ ਜਾਣ ਲੱਗਾ ਹੈ। ਪਰ ਰਣਜੀਤ ਬਾਵੇ ਦੀ ਗਾਇਕੀ ਦਾ ਕੋਈ ਤੋੜ ਨਹੀਂ ਹੈ। ਬਾਵਾ ਇਕ ਵਾਰ ਫੇਰ ਆਪਣੇ ਨਵੇਂ ਗੀਤ ‘ਟਰੱਕਾਂ ਵਾਲੇ’ ਨਾਲ ਟਰੱਕ ਡਰਾਇਵਰਾਂ ਦੀ ਹੱਡਬੀਤੀ ਸੁਣਾ ਕੇ ਸਿਰਾ ਲਾ ਗਿਆ।
ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਣਜੀਤ ਬਾਵਾ ਪੰਜਾਬ ਦਾ ਇਕ ਲੋਕ ਗਾਇਕ ਹੈ ਅਤੇ ਉਸਨੇ ਕਦੇ ਵੀ ਆਪਣੀ ਲੀਹ ਤੋਂ ਹੱਟਕੇ ਨਹੀਂ ਗਾਇਆ। ਇਹੋ ਹੀ ਰਣਜੀਤ ਬਾਵੇ ਦੀ ਅਸਲੀ ਪਹਿਚਾਣ ਹੈ। ਆਪਣੇ ਇਸ ਨਵੇਂ ਗੀਤ ਵਿਚ ਵੀ ਰਣਜੀਤ ਨੇ ਟਰੱਕਾਂ ਵਾਲਿਆਂ ਦੀ ਗੱਲ ਕੀਤੀ ਹੈ ਕਿੰਝ ਉਨ੍ਹਾਂ ਵੀਰਾਂ ਦੀ ਵਹੁਟੀ ਨਾਲ ਨੋਕ-ਝੋਕ ਹੁੰਦੀ ਹੈ।
ਰਣਜੀਤ ਬਾਵੇ ਦੇ ਗੀਤ ‘ਟਰੱਕਾਂ ਵਾਲੇ’ ਨੂੰ ਟੀ-ਸੀਰੀਜ਼ ਦੁਆਰਾ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਲਵਲੀ ਨੂਰ ਨੇ ਕਲਮਬੱਧ ਕੀਤਾ ਹੈ। ‘ਟਰੱਕਾਂ ਵਾਲੇ’ ਗੀਤ ਦਾ ਸੰਗੀਤ ਨਿੱਲ ਧਾਮੂ ਨੇ ਤਿਆਰ ਕੀਤਾ ਹੈ। ਗੀਤ ਦਾ ਫਿਲਮਾਂਕਣ ਕੈਨੇਡਾ ਵਿਚ ਕੀਤਾ ਗਿਆ ਹੈ।
ਹਾਲ ਹੀ ਵਿਚ ਰਣਜੀਤ ਬਾਵਾ ਆਪਣੀਆਂ ਫਿਲਮਾਂ ਕਰਕੇ ਵੀ ਚਰਚਾ ਵਿਚ ਰਿਹਾ ਹੈ।ਪਹਿਲਾ ਫਿਲਮ ‘ਵੇਖ ਬਰਾਤਾਂ ਚੱਲੀਆ’ ਅਤੇ ਫੇਰ ਵਿਵਾਦਾਂ ਵਿਚ ਘਿਰੀ ਫਿਲਮ ‘ਤੂਫਾਨ ਸਿੰਘ’ ਕਰਕੇ , ਭਾਵੇਂ ਫਿਲਮ ‘ਤੂਫਾਨ ਸਿੰਘ’ ਭਾਰਤ ਵਿਚ ਨਹੀਂ ਰਿਲੀਜ਼ ਹੋ ਪਾਈ ।ਪਰ ਫਿਲਮ ਨੂੰ ਵਿਦੇਸ਼ਾਂ ਵਿਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ , ਅਤੇ ਫਿਲਮ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।