
ਇਹ ਗੀਤ ਦੁਨੀਆ ਭਰ ਵਿਚ ਵੱਡੇ ਪੱਧਰ ’ਤੇ ਦੇਖਿਆ ਗਿਆ ਸੀ। ਹੁਣ ਤੱਕ ਗੀਤ ਨੂੰ 27 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
ਚੰਡੀਗੜ੍ਹ: ਭਾਰਤ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦਾ ਨਵਾਂ ਗੀਤ ਐੱਸਵਾਈਐੱਲ ਯੂ-ਟਿਊਬ ਵੱਲੋਂ ਬੈਨ ਕਰ ਦਿੱਤਾ ਗਿਆ ਹੈ। ਇਹ ਗੀਤ 23 ਜੂਨ ਨੂੰ ਦੀ ਸ਼ਾਮ ਨੂੰ ਰਿਲੀਜ਼ ਕੀਤਾ ਗਿਆ, ਰਿਲੀਜ਼ ਹੁੰਦਿਆਂ ਹੀ ਅੱਧੇ ਘੰਟੇ ਵਿਚ ਗੀਤ ਦੇ ਵਿਊਜ਼ ਇਕ ਮਿਲੀਅਨ ਤੋਂ ਬਾਰ ਹੋ ਗਏ ਸਨ। ਇਹ ਗੀਤ ਦੁਨੀਆ ਭਰ ਵਿਚ ਵੱਡੇ ਪੱਧਰ ’ਤੇ ਦੇਖਿਆ ਗਿਆ ਸੀ। ਹੁਣ ਤੱਕ ਗੀਤ ਨੂੰ 27 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
ਇਸ ਗੀਤ ਵਿਚ ਜਿਥੇ ਮੂਸੇਵਾਲਾ ਨੇ ਐਸਵਾਈ.ਲ ਦਾ ਮੁੱਦਾ ਚੁੱਕਿਆ ਹੈ, ਉਥੇ ਹੀ ਕਿਹਾ ਹੈ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਪਾਣੀ ਨਹੀਂ ਹੈ। ਇਸ ਨਾਲ ਹੀ ਜੇਲ੍ਹਾਂ ਵਿਚ ਸਜ਼ਾ ਕੱਟ ਚੁੱਕੇ ਸਿੱਖਾਂ ਦੀ ਰਿਹਾਈ ਦਾ ਮਾਮਲਾ ਵੀ ਚੁੱਕਿਆ ਗਿਆ ਹੈ। ਇਸ ਗੀਤ ਨਾਲ ਪੰਜਾਬ ਪ੍ਰਤੀ ਉਹਨਾਂ ਦੇ ਅੰਦਰ ਦਾ ਦਰਦ ਝਲਕਦਾ ਹੈ। ਉਹਨਾਂ ਨੇ ਅਪਣੇ ਹੀ ਅੰਦਾਜ਼ ’ਚ ਐਸਵਾਈਐਲ ਦੇ ਮੁੱਦੇ ’ਤੇ ਖੁੱਲ੍ਹ ਕੇ ਅਪਣੇ ਦਿਲ ਦੀ ਗੱਲ ਕਹੀ ਹੈ।