
ਪੰਜਾਬੀ ਗੀਤ ਨੇ ਪ੍ਰਦੇਸ ਵਸਦੀਆਂ ਧੀਆਂ ਭਾਵੁਕ ਕੀਤੀਆਂ
ਧੀਆਂ ਦੇ ਮਾਂ ਵਲ ਮੁੜਦੇ ਹਉਕੇ ਸਿਰਜਦੇ ਨੇ ਸਿਰੜੀ ਕਹਾਣੀ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਅੱਜਕਲ ਇਕ ਗੀਤ 'ਆਬਾਂ (ਦਰਿਆਵਾਂ ਦਾ ਦੇਸ਼) ਦੇ ਦੋਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਫਿਕਰਾਂ ਵਿਚ ਰੁਲ ਗਏ ਸੋਹਣੇ ਹੁਸਨਾਂ ਦੇ ਨੂਰ ਮਾਂ' ਜੋ ਕਿ ਕੱਲ੍ਹ ਰਿਲੀਜ਼ ਹੋ ਰਹੀ ਨਵੀਂ ਪੰਜਾਬੀ ਫਿਲਮ 'ਚੱਲ ਮੇਰਾ ਪੁੱਤ' ਦਾ ਹੈ, ਨੇ ਪ੍ਰਦੇਸੀਂ ਵਸਦੀਆਂ ਧੀਆਂ ਨੂੰ ਭਾਵੁਕ ਕਰ ਦਿੱਤਾ ਹੈ। ਗੀਤਕਾਰ ਸੱਤਾ ਵੈਰੋਵਾਲੀਆ ਨਿਊਜ਼ੀਲੈਂਡ ਨੇ ਇਸ ਗੀਤ ਵਿਚ ਪ੍ਰਦੇਸੀ ਵਸਦੀਆਂ ਧੀਆਂ ਦੀ ਮਿਹਨਤ ਅਤੇ ਸਿਰੜ ਨੂੰ ਵਿਖਾਇਆ ਹੈ ਕਿ ਕਿਵੇਂ ਵਿਦੇਸ਼ਾਂ ਦੇ ਵਿਚ ਧੀਆਂ ਵੱਲੋਂ ਮਿਹਨਤ ਮੁਸ਼ੱਕਤ ਕੀਤੀ ਜਾਂਦੀ ਹੈ?
Aban De Deson
ਕਿਵੇਂ ਆਪਣੇ ਲੋਕ-ਆਪਣਿਆਂ ਨੂੰ ਲੁੱਟਦੇ ਹਨ? ਅਤੇ ਛੋਟੇ-ਵੱਡੇ ਸਾਰੇ ਕੰਮ ਜਿਵੇਂ ਕੋਰੀਅਰ ਡਿਲਵਰੀ ਆਦਿ, ਕੁੜੀਆਂ ਕਰਦੀਆਂ ਹਨ? ਇਸ ਵਿਦੇਸ਼ੀ ਜ਼ਿੰਦਗੀ ਦੇ ਔਖੇ ਅਤੇ ਥੱਕੇ-ਟੁੱਟੇ ਸਮੇਂ ਧੀਆਂ ਦੇ ਮਾਂ ਵੱਲ ਮੁੜਦੇ ਹਉਕੇ ਕਿਵੇਂ ਅਪਾਰਟਮੈਂਟਾਂ ਦੇ ਵਿਚ ਰਹਿੰਦੀਆਂ ਧੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਯਾਦ ਦਿਵਾ ਕੇ ਭਾਵੁਕ ਕਰਦੇ ਹਨ, ਨੂੰ ਵੀ ਖੂਬਸੂਰਤੀ ਨਾਲ ਵਿਖਾਇਆ ਗਿਆ ਹੈ।
Aban De Deson
ਯੂ-ਟਿਊਬ ਉਤੇ ਇਸ ਗੀਤ ਨੂੰ ਲੱਖਾਂ ਲੋਕਾਂ ਨੇ ਵੇਖ ਲਿਆ ਹੈ ਅਤੇ ਲਾਈਕ ਕੀਤਾ ਹੈ। ਇਸ ਗੀਤ ਵਿਚ ਕੁੜੀਆਂ ਦੇ ਕੁਮੈਂਟ ਪੜ੍ਹਨ ਵਾਲੇ ਹਨ, ਉਨ੍ਹਾਂ ਜਿੱਥੇ ਗਾਇਕ ਅਮਰਿੰਦਰ ਗਿੱਲ ਦੀ ਤਾਰੀਫ ਕੀਤੀ ਹੈ ਉਥੇ ਗੀਤਕਾਰ ਸੱਤਾ ਵੈਰੋਵਾਲੀਆ ਦੀ ਲੇਖਣੀ ਨੂੰ ਵੀ ਵੱਡਾ ਸਿਜਦਾ ਕੀਤਾ ਗਿਆ ਹੈ। ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ, ਰੇਡੀਓ ਸਪਾਈਸ ਤੋਂ ਪਰਮਿੰਦਰ ਸਿੰਘ ਫਲੈਟ ਬੁੱਸ਼, ਨਵਤੇਜ ਰੰਧਾਵਾ ਪਾਪਾਟੋਏਟੋਏ, ਅਮਰਜੀਤ ਸਿੰਘ ਸੈਣੀ, ਹਰਮਨਪ੍ਰੀਤ ਸਿੰਘ ਸੈਣੀ ਨੇ ਵੀ ਵਧਾਈ ਦਿੱਤੀ ਹੈ। ਸੱਤਾ ਵੈਰੋਵਾਲੀਆ ਦੇ ਇਸ ਗੀਤ ਨਾਲ ਸਮੁੱਚੇ ਨਿਊਜ਼ੀਲੈਂਡ ਵਸਦੇ ਭਾਈਚਾਰੇ ਦਾ ਨਾਂਅ ਰੌਸ਼ਨ ਹੋਇਆ ਹੈ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ