
ਪੰਜਾਬੀ ਫ਼ਿਲਮਾਂ ਨਾਲ ਚੰਗੇ ਨਿਰਮਾਤਾ ਅਤੇ ਨਿਰਦੇਸ਼ਕ ਅੱਗੇ ਆਏ ਹਨ ਇਸ ਦੇ ਨਾਲ ਮਿਆਰੀ ਸਿਨੇਮਾ ਵੀ ਸਾਹਮਣੇ ਆ ਰਿਹਾ ਹੈ
ਚੰਡੀਗੜ੍ਹ: ਪੰਜਾਬੀ ਇੰਡਸਟ੍ਰੀ ਵਿਚ ਥੋੜ੍ਹੇ ਹੀ ਸਮੇਂ ਵਿਚ ਚੰਗਾ ਨਾਮ ਕਮਾਉਣ ਵਾਲੀ ਅਦਾਕਾਰਾ ਸਿੰਮੀ ਚਾਹਲ ਨੇ ਅੱਜ ਚੰਡੀਗੜ੍ਹ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਨਵੀਂ ਆ ਰਹੀ ਫ਼ਿਲਮ ਚੱਲ ਮੇਰਾ ਪੁੱਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸੱਭਿਅਤਾ ਨੂੰ ਬਿਆਨ ਕਰਦੀ ਹੈ। ਰਿਦਮ ਬੁਆਏਜ਼ ਵੱਲੋਂ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੂੰ ਇਕ ਫ਼ਿਲਮ ਵਿਚ ਇਕੱਠਿਆਂ ਲਿਆ ਕੇ ਪੰਜਾਬੀ ਮਾਂ ਬੋਲੀ ਦੀ ਅਮੀਰੀ ਨੂੰ ਦਰਸਾਇਆ ਹੈ।
Chal Mera Putt, Amrinder Gill Simi Chahal
ਉਹਨਾਂ ਅੱਗੇ ਦਸਿਆ ਕਿ ਪੰਜਾਬੀ ਫ਼ਿਲਮਾਂ ਨਾਲ ਚੰਗੇ ਨਿਰਮਾਤਾ ਅਤੇ ਨਿਰਦੇਸ਼ਕ ਅੱਗੇ ਆਏ ਹਨ ਇਸ ਦੇ ਨਾਲ ਮਿਆਰੀ ਸਿਨੇਮਾ ਵੀ ਸਾਹਮਣੇ ਆ ਰਿਹਾ ਹੈ ਅਤੇ ਦਰਸ਼ਕਾਂ ਨੂੰ ਨਵੇਂ ਵਿਸ਼ਿਆਂ ਤੇ ਚੰਗੀਆਂ ਕਹਾਣੀਆਂ ਤੇ ਆਧਾਰਿਤ ਜੋ ਵਧੀਆ ਪਰੋਸਿਆ ਜਾ ਰਿਹਾ ਹੈ ਉਸ ਨਾਲ ਪੰਜਾਬੀ ਸਿਨੇਮਾ ਨੂੰ ਦੇਸ਼-ਵਿਦੇਸ਼ ਵਿਚ ਬਹੁਤ ਮਾਣਿਆ ਜਾਣ ਲੱਗਿਆ ਹੈ।
Chal Mera Putt
ਸਿੰਮੀ ਚਾਹਲ ਨੇ ਅੱਗੇ ਦਸਿਆ ਕਿ ਜਿਸ ਤਰ੍ਹਾਂ ਉਸ ਦੀਆਂ ਫ਼ਿਲਮਾਂ ਬੰਬੂਕਾਟ, ਰੱਬ ਦਾ ਰੇਡੀਓ-1 ਤੇ ਰੱਬ ਦਾ ਰੇਡੀਓ-2 ਤੋਂ ਇਲਾਵਾ ਮੰਜੇ ਮਿਸਤਰੇ ਵਿਚਲੇ ਉਸ ਦੇ ਸਹਿਜਤਾ ਨਾਲ ਨਿਭਾਏ ਕਿਰਦਾਰਾਂ ਨੂੰ ਪਸੰਦ ਕੀਤਾ ਗਿਆ ਹੈ ਉਸ ਨੂੰ ਉਮੀਦ ਹੈ ਕਿ ਉਸ ਦੀ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਚੱਲ ਮੇਰਾ ਪੁੱਤ ਵਿਚਲਾ ਸੈਹਬੀ ਦਾ ਕਿਰਦਾਰ ਵੀ ਦਰਸ਼ਕਾਂ ਨੂੰ ਪਸੰਦ ਆਵੇਗਾ।
ਅੰਬਾਲੇ ਦੇ ਪਿਛੋਕੜ ਵਾਲੀ ਤੇ ਅਜੋਕੇ ਸਮੇਂ ਵਿਚ ਕੈਨੇਡਾ ਦੀ ਧਰਤੀ ਤੇ ਵਿਚਰ ਰਹੀ ਅਦਾਕਾਰ ਸਿੰਮੀ ਚਾਹਲ ਨੇ ਕਿਹਾ ਕਿ ਪ੍ਰਸਿੱਧ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨਾਲ ਉਸ ਨੂੰ ਮੁੱਖ ਭੂਮਿਕਾ ਨਿਭਾਉਣ ਵਿਚ ਸਹਿਜਤਾ ਮਹਿਸੂਸ ਹੋਈ ਹੈ। ਇਹ ਫ਼ਿਲਮ ਦੋਵਾਂ ਮੁਲਕਾਂ ਵਿਚਲੇ ਸਾਂਝੇ ਰੀਤੀ-ਰਿਵਾਜ਼ਾਂ ਨੂੰ ਦਰਸਾਵੇਗੀ ਅਤੇ ਇਸ ਫ਼ਿਲਮ ਨਾਲ ਦੋਵੇਂ ਮੁਲਕਾਂ ਦੇ ਇਕੱਠਿਆਂ ਕੰਮ ਕਰਨ ਨਾਲ ਮਨੋਰੰਜਨ ਖੇਤਰ ਦਾ ਘੇਰਾ ਹੋਰ ਵੀ ਵਿਸ਼ਾਲ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।