
ਪੰਜਾਬੀ ਕਲਾਕਾਰ ਇਹਨਾਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਰਹੇ ਹਨ।
ਚੰਡੀਗੜ੍ਹ: ਪੰਜਾਬੀ ਕਲਾਕਾਰ ਇਹਨਾਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਰਹੇ ਹਨ। ਵਿਵਾਦ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੀ ਲੜਾਈ ਤੋਂ ਸ਼ੁਰੂ ਹੋਏ ਤੇ ਹੌਲੀ ਹੌਲੀ ਕਈ ਹੋਰ ਕਲਾਕਾਰ ਵੀ ਵਿਵਾਦਾਂ ਦੇ ਘੇਰ ਵਿਚ ਆ ਗਏ ਹਨ, ਜਿਨ੍ਹਾਂ ਵਿਚੋਂ ਸਿੱਧੂ ਮੂਸੇ ਵਾਲਾ ਤੇ ਗੁਰਦਾਸ ਮਾਨ ਵੀ ਸ਼ਾਮਿਲ ਹਨ। ਹੁਣ ਵਿਵਾਦਾਂ ਦੇ ਘੇਰੇ ਵਿੱਚ ਇਕ ਹੋਰ ਨਾਮ ਜੁੜ ਗਿਆ ਹੈ ਉਹ ਨੇ ਪੰਜਾਬ ਦੇ ਮਕਬੂਲ ਗਾਇਕ ਆਰ ਨੇਤ।
R Nait
ਆਰ ਨੇਤ ਦੀ ਇਹਨੀ ਦਿਨੀਂ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਵਿਚ ਉਹ ਲਗਾਤਾਰ ਵਿਵਾਦਾਂ ਵਿਚ ਰਹਿਣ ਵਾਲੀ ‘ਰਾਧੇ ਮਾਂ’ ਨਾਲ ਵਿਖਾਈ ਦੇ ਰਹੇ ਹਨ। ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ‘ਰਾਧੇ ਮਾਂ’ ਆਰ ਨੇਤ ਤੋਂ ਮਾਈਕ ਖੋਹ ਕੇ ਇਹ ਕਹਿੰਦੀ ਵਿਖਾਈ ਦੇ ਰਹੀ ਹੈ ਕਿ ਉਹ ਗਾਣਿਆਂ ਤੇ ਨਹੀਂ ਸਗੋਂ ਪ੍ਰਭੂ ਦੀ ਭਗਤੀ ਵਿਚ ਝੂਮਦੀ ਹੈ।
Radhe Maa
ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਆਰ ਨੇਤ ਦੀ ਇਹ ਵੀਡੀਓ ਵਾਇਰਲ ਹੋਣ ਕਾਰਨ ਉਹ ਹੁਣ ਨਵੇਂ ਵਿਵਾਦ ਵਿਚ ਫਸਦੇ ਨਜ਼ਰ ਆ ਰਹੇ ਹਨ ਕਿਉਂਕਿ ਹੁਣ ਹੀ ਆਰ ਨੇਤ ਦਾ ਲੁਟੇਰੇ ਗਾਣਾ ਰਿਲੀਜ ਹੋਇਆ ਹੈ ਜਿਸ ਵਿਚ ਉਹ ਹਰਿਆਣਵੀ ਡਾਂਸਰ ਸਪਨਾ ਚੋਧਰੀ ਨਾਲ ਵਿਖਾਈ ਦੇ ਰਹੇ ਹਨ। ਪਰ ਹੁਣ ਆਰ ਨੇਤ ਦੀ ‘ਰਾਧੇ ਮਾਂ’ ਨਾਲ ਇਹ ਵੀਡੀਓ ਵਾਇਰਲ ਹੋਣੀ ਆਰ ਨੇਤ ਲਈ ਕਿਹੜੀ ਨਵੀਂ ਮੁਸੀਬਤ ਖੜੀ ਕਰ ਸਕਦੀ ਹੈ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।